ਜਲੰਧਰ: ਲਾਪਰਵਾਹੀ ਨਾਲ ਜ਼ੋਖ਼ਮ ''ਚ ਪਾਈ 40 ਯਾਤਰੀਆਂ ਦੀ ਜ਼ਿੰਦਗੀ, ਵਾਲ-ਵਾਲ ਬਚੀ ਜਾਨ

08/28/2021 4:35:12 PM

ਜਲੰਧਰ (ਪੁਨੀਤ)- ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿਚ ਸਰਕਾਰੀ ਬੱਸਾਂ ਦੀ ਮਨਟੀਨੈਂਸ ਪ੍ਰਤੀ ਜੋ ਲਾਪਰਵਾਹੀ ਅਪਨਾਈ ਜਾ ਰਹੀ ਹੈ, ਉਸ ਨਾਲ ਯਾਤਰੀਆਂ ਦੀ ਜਾਨ ਜੋਖ਼ਮ ’ਚ ਪੈ ਰਹੀ ਹੈ ਪਰ ਚੰਡੀਗੜ੍ਹ ’ਚ ਬੈਠੇ ਸੀਨੀਅਰ ਅਧਿਕਾਰੀ ਧਿਆਨ ਨਹੀਂ ਦੇ ਰਹੇ ਹਨ ਜੋ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਸ਼ੁੱਕਰਵਾਰ ਵੀ ਸਰਕਾਰੀ ਜਲੰਧਰ ਡਿਪੂ-1 ਦੀ ਬੱਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ

ਜਲੰਧਰ ਬੱਸ ਅੱਡੇ ਤੋਂ ਦੁਪਹਿਰ ਢਾਈ ਵਜੇ ਬਟਾਲਾ ਲਈ ਬੱਸ ਨੰਬਰ ਪੀ.ਬੀ 08 ਬੀ.ਆਰ 9117 (ਜਲੰਧਰ ਡਿਪੂ ਵਨ-1 ਦੀ ਬੱਸ) ਰਵਾਨਾ ਹੋਈ, ਜਿਸ ਵਿਚ ਲਗਭਗ 40 ਸਵਾਰੀਆਂ ਬੈਠੀਆਂ ਹੋਈਆਂ ਸਨ। ਬੱਸ ਅਜੇ 45 ਦੀ ਸਪੀਡ ’ਤੇ ਦੌੜ ਰਹੀ ਸੀ, ਇਸ ਦੌਰਾਨ ਅਚਾਨਕ ਲੰਮਾ ਪਿੰਡ ਫਲਾਈਓਵਰ ’ਤੇ ਬੱਸ ਦੇ ਟਾਈਰੇਡ ਦਾ ਐਂਡ (ਜਿਸ ’ਤੇ ਸਟੇਰਿੰਗ ਦਾ ਕੰਟਰੋਲ ਹੁੰਦਾ ਹੈ) ਖੁੱਲ੍ਹ ਗਿਆ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਇੱਧਰ-ਉੱਧਰ ਜਾਣ ਲੱਗੀ। ਬੱਸ ਦੇ ਕੰਟਰੋਲ ਤੋਂ ਬਾਹਰ ਹੋਣ ’ਤੇ ਸਵਾਰੀਆਂ ਰੌਲਾ ਪਾਉਣ ਲੱਗੀਆਂ ਪਰ ਚੰਗੀ ਗੱਲ ਇਹ ਰਹੀ ਕਿ ਬਸ ਸੱਜੇ ਪਾਸੇ ਚੱਲ ਰਹੀ ਸੀ। ਜੇਕਰ ਖੱਬੇ ਪਾਸੇ ਚੱਲ ਰਹੀ ਹੁੰਦੀ ਤਾਂ ਉਹ ਤੁਰੰਤ ਪ੍ਰਭਾਵ ਨਾਲ ਫਲਾਈਓਵਰ ਤੋਂ ਹੇਠਾਂ ਡਿੱਗ ਜਾਣੀ ਸੀ। ਡਰਾਈਵਰ ਦੀ ਸੂਝ-ਬੂਝ ਨਾਲ ਬੱਸ ਨੂੰ ਰੋਕਿਆ, ਜਿਸ ਨਾਲ ਯਾਤਰੀਆਂ ਦੇ ਸਾਹ ਵਿਚ ਸਾਹ ਆਏ। ਇਸ ਤੋਂ ਬਾਅਦ ਜਲੰਧਰ ਡਿੱਪੂ-1 ਦੀ ਵਰਕਸ਼ਾਪ ਵਿਚੋਂ ਕਰਮਚਾਰੀ ਬੁਲਾਇਆ ਗਿਆ ਅਤੇ ਸਵਾਰੀਆਂ ਨੂੰ ਦੂਜੀ ਬੱਸ ਵਿਚ ਬਿਠਾ ਕੇ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਜਲੰਧਰ ਡਿੱਪੂ-1 ਵਿਚ ਮੇਨਟੀਨੈਂਸ ਦਾ ਹਾਲ ਬੇਹਾਲ ਹੈ। ਪਿਛਲੇ ਦਿਨੀਂ ਟਾਇਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਸਨ ਅਤੇ ਇਸ ਸਬੰਧੀ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਸਨ। ਇਸ ਤੋਂ ਬਾਅਦ ਟਾਇਰਾਂ ਨਾਲ ਸਬੰਧਤ ਮਸਲਾ ਹੱਲ ਹੋਇਆ ਅਤੇ ਇੰਨੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਾਣਕਾਰ ਦੱਸਦੇ ਹਨ ਕਿ ਕੀ ਬੱਸ ਦੀ ਸੇਫਟੀ ਦੀ ਜਾਂਚ ਨਹੀਂ ਕੀਤੀ ਜਾਂਦੀ? ਅਜੇ ਬੱਸ 45 ਦੀ ਸਪੀਡ ’ਤੇ ਸੀ, ਜੇਕਰ ਤੇਜ਼ ਹੁੰਦੀ ਤਾਂ ਵੱਡਾ ਦਰਦਨਾਕ ਹਾਦਸਾ ਵਾਪਰ ਸਕਦਾ ਸੀ। ਇਕ ਸਾਬਕਾ ਕਰਮਚਾਰੀ ਦਾ ਕਹਿਣਾ ਹੈ ਕਿ ਸਟੀਅਰਿੰਗ ਦੇ ਕੰਟਰੋਲ ਦੀ ਰਿਪੇਅਰਿੰਗ ਪਹਿਲ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਉੱਥੇ ਹੀ ਇਸ ਸਬੰਧੀ ਵਰਕਸ਼ਾਪ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News