ਸ਼ਤਾਬਦੀ ਬੰਦ: ਆਈ. ਐੱਸ. ਬੀ. ਟੀ. ਦਿੱਲੀ ਲਈ ਪੰਜਾਬ ਦੀਆਂ ਏ. ਸੀ. ਬੱਸਾਂ ਚੱਲਣੀਆਂ ਸ਼ੁਰੂ

06/13/2021 2:26:54 PM

ਜਲੰਧਰ (ਪੁਨੀਤ)–ਸ਼ਤਾਬਦੀ ਸਮੇਤ ਵਧੇਰੇ ਟਰੇਨਾਂ ਬੰਦ ਪਈਆਂ ਹਨ, ਜਿਸ ਕਾਰਨ ਦਿੱਲੀ ਜਾਣ ਵਾਲੇ ਮੁਸਾਫ਼ਿਰਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਸੀ। ਇਸ ਕਾਰਨ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਲਈ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦਿੱਲੀ ਲਈ ਸਾਧਾਰਨ ਬੱਸਾਂ ਚਲਾਈਆਂ ਜਾ ਰਹੀਆਂ ਸਨ ਪਰ ਸ਼ਤਾਬਦੀ ਵਾਂਗ ਆਰਾਮਦਾਇਕ ਸਫ਼ਰ ਦੇ ਚਾਹਵਾਨ ਮੁਸਾਫ਼ਿਰਾਂ ਵੱਲੋਂ ਏ. ਸੀ. ਬੱਸਾਂ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ ਏ. ਸੀ. ਬੱਸਾਂ ਦਿੱਲੀ ਆਈ. ਐੱਸ. ਬੀ. ਟੀ. ਲਈ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਮੁਸਾਫ਼ਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਜਲੰਧਰ ਤੋਂ ਜਾਣ ਵਾਲੇ ਮੁਸਾਫ਼ਿਰਾਂ ਲਈ ਸਵੇਰੇ 8.20 ਵਜੇ ਅਤੇ ਸ਼ਾਮੀਂ 7 ਵਜੇ ਬੱਸਾਂ ਚੱਲ ਰਹੀਆਂ ਹਨ। ਜਿਹੜੇ ਮੁਸਾਫ਼ਿਰ ਇਸ ਸਮੇਂ ਬੱਸ ਨਹੀਂ ਫੜ ਸਕਦੇ, ਉਹ ਲੁਧਿਆਣਾ ਤੋਂ ਸਵੇਰੇ 6.40 ਵਜੇ, 10 ਵਜੇ ਅਤੇ ਦੁਪਹਿਰ ਨੂੰ 3 ਵਜੇ ਤੇ ਰਾਤੀਂ 8.50 ਵਜੇ ਬੱਸਾਂ ਫੜ ਸਕਦੇ ਹਨ। ਪੀ. ਆਰ. ਟੀ. ਸੀ. ਦੀਆਂ ਇਨ੍ਹਾਂ ਬੱਸਾਂ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਦਿੱਲੀ ਤੋਂ ਪੰਜਾਬ ਲਈ ਚੱਲਣ ਵਾਲੀਆਂ ਏ. ਸੀ. ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਮੀਂ 7.30 ਵਜੇ ਅਤੇ 11.50 ਵਜੇ ਜਲੰਧਰ ਲਈ ਬੱਸਾਂ ਰਵਾਨਾ ਹੋ ਰਹੀਆਂ ਹਨ। ਇਸੇ ਤਰ੍ਹਾਂ ਸਵੇਰੇ 9.05 ਵਜੇ ਅਤੇ 4.40 ਵਜੇ ਲੁਧਿਆਣਾ ਤੱਕ ਬੱਸਾਂ ਜਾ ਰਹੀਆਂ ਹਨ।

ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ਕਾਰਨ ਹਰਿਆਣਾ ਨੇ ਵੀ ਦਿੱਲੀ ਵਿਚ ਬੱਸਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਦੇ ਆਈ. ਐੱਸ. ਬੀ. ਟੀ. ਦੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਬੱਸ ਸਰਵਿਸ ਹੋਰ ਵਧਾਈ ਜਾਵੇਗੀ।

ਇਹ ਵੀ ਪੜ੍ਹੋ: ਲਾਕਡਾਊਨ ’ਚ ਪੰਜਾਬ ਰੋਡਵੇਜ ਨੇ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਦਿੱਤੀ ਇਹ ਵੱਡੀ ਰਾਹਤ

ਜਾਣਕਾਰੀ ਪਹੁੰਚਣ ਤੋਂ ਬਾਅਦ ਵਧਣਗੇ ਮੁਸਾਫ਼ਿਰ : ਦਿੱਲੀ ਪੰਜਾਬ ਰੋਡਵੇਜ਼ ਇੰਚਾਰਜ
ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰ ਅਤੇ ਆਈ. ਐੱਸ. ਬੀ. ਟੀ. ਦਿੱਲੀ ਦੇ ਸਟੇਸ਼ਨ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਏ. ਸੀ. ਬੱਸਾਂ ਚਲਾਉਣੀਆਂ ਸ਼ੁਰੂ ਕੀਤੀਆਂ ਹਨ ਅਤੇ ਪਹਿਲੇ ਦਿਨ ਕਾਫੀ ਮੁਸਾਫਿਰਾਂ ਨੇ ਸਫਰ ਕੀਤਾ। ਉਨ੍ਹਾਂ ਕਿਹਾ ਕਿ ਜਾਣਕਾਰੀ ਪਹੁੰਚਣ ਤੋਂ ਬਾਅਦ ਮੁਸਾਫ਼ਿਰਾਂ ਦੀ ਗਿਣਤੀ ਹੋਰ ਵਧੇਗੀ।

ਲਾਕਡਾਊਨ ਖੁੱਲ੍ਹਣ ਨਾਲ ਵੱਡੀ ਗਿਣਤੀ ’ਚ ਆਏ ਮੁਸਾਫ਼ਿਰ
ਜਲੰਧਰ ਦੇ ਬੱਸ ਅੱਡੇ ਵਿਚ ਚਹਿਲ-ਪਹਿਲ ਰਹੀ। ਸ਼ਨੀਵਾਰ ਨੂੰ ਬੱਸਾਂ ਘੱਟ ਚੱਲਦੀਆਂ ਸਨ, ਜਿਸ ਕਾਰਨ ਮੁਸਾਫ਼ਿਰ ਯਾਤਰਾ ਤੋਂ ਗੁਰੇਜ਼ ਕਰਦੇ ਸਨ। ਇਸ ਵਾਰ ਸ਼ਨੀਵਾਰ ਨੂੰ ਲਾਕਡਾਊਨ ਖੁੱਲ੍ਹਣ ਕਾਰਨ ਵੱਡੀ ਗਿਣਤੀ ਵਿਚ ਮੁਸਾਫ਼ਿਰ ਆਏ, ਜਿਸ ਨਾਲ ਬੱਸਾਂ ਨੂੰ ਉਮੀਦ ਮੁਤਾਬਕ ਸਵਾਰੀਆਂ ਮਿਲੀਆਂ।

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri