ਬੱਸ ਅੱਡੇ ’ਚ ਪੁਲਸ ਨੇ ਕੀਤੀ ਸਖ਼ਤੀ : ਮਾਸਕ ਨਾ ਪਹਿਨਣ ਵਾਲੇ 8 ਮੁਸਾਫਿਰਾਂ ਦੇ ਕੱਟੇ ਚਲਾਨ

03/15/2021 5:13:33 PM

ਜਲੰਧਰ (ਪੁਨੀਤ)-ਕੋਰੋਨਾ ਅਜਿਹੀ ਬੀਮਾਰੀ ਹੈ, ਜਿਹੜੀ ਕਿ ਜਨਤਕ ਸਥਾਨ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ, ਜਿਸ ਕਾਰਨ ਸਰਕਾਰ ਵੱਲੋਂ ਨਿਯਮ ਅਤੇ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ । ਨਾਈਟ ਕਰਫ਼ਿਊ ਲਾਉਣ ਅਤੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਪਰ ਬੱਸ ਅੱਡੇ ਵਿਚ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਹੁਣ ਤੱਕ ਕੋਈ ਵੀ ਸਖਤ ਨਿਯਮ ਲਾਗੂ ਨਹੀਂ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਤੇ ਸੇਵਾਦਾਰ ਮੁਅੱਤਲ, ਜਾਣੋ ਕੀ ਰਿਹਾ ਕਾਰਨ

ਬੱਸ ਅੱਡੇ ਵਿਚ ਆਉਣ ਵਾਲੇ ਅਤੇ ਸਫਰ ਕਰਨ ਵਾਲੇ ਲੋਕਾਂ ਲਈ ਸਿਰਫ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਵਧੇਰੇ ਲੋਕਾਂ ਵੱਲੋਂ ਮਾਸਕ ਨੂੰ ਲੈ ਕੇ ਹੁਣ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਨਿਯਮਾਂ ਨੂੰ ਲਾਗੂ ਕਰਵਾਉਣ ਲਈ ਬੱਸ ਅੱਡਾ ਚੌਕੀ ਦੀ ਪੁਲਸ ਵੱਲੋਂ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ, ਜਿਸ ਕਾਰਣ ਚੈਕਿੰਗ ਦੌਰਾਨ ਮਾਸਕ ਦੀ ਵਰਤੋਂ ਹੁੰਦੀ ਦੇਖੀ ਜਾ ਸਕਦੀ ਹੈ। ਚੌਕੀ ਇੰਚਾਰਜ ਮੇਜਰ ਸਿੰਘ ਦੀ ਅਗਵਾਈ ਵਿਚ ਐਤਵਾਰ ਰਾਤ ਨੂੰ ਮਾਸਕ ਪ੍ਰਤੀ ਮੁਹਿੰਮ ਚਲਾਈ ਗਈ ਅਤੇ 8 ਲੋਕਾਂ ਦੇ ਚਲਾਨ ਕੀਤੇ ਗਏ। ਪੁਲਸ ਵੱਲੋਂ ਕੀਤੀ ਜਾ ਰਹੀ ਸਖਤੀ ਕਾਰਣ ਬੱਸ ਅੱਡੇ ਅੰਦਰ ਪਹਿਲਾਂ ਤੋਂ ਕੁਝ ਸੁਧਾਰ ਨਜ਼ਰ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ

ਜਾਣਕਾਰਾਂ ਦਾ ਕਹਿਣਾ ਹੈ ਕਿ ਸਫਰ ਕਰਨ ਵਾਲੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਰੋਡਵੇਜ਼ ਦੇ ਅਧਿਕਾਰੀ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਕਾਰਣ ਬੱਸਾਂ ਅੰਦਰ ਬਿਨਾਂ ਮਾਸਕ ਦੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ। ਇਹੀ ਨਹੀਂ, ਬੱਸਾਂ ਦੇ ਚਾਲਕ ਦਲ ਵੀ ਬਿਨਾਂ ਮਾਸਕ ਦੇ ਦਿਖਾਈ ਦੇ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਾਸਾਰ ਰਿਹਾ ਹੈ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ। ਬੱਸ ਅੱਡੇ ਵਿਚ ਵੱਡੀ ਗਿਣਤੀ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਸਿਰਫ ਸ਼ਹਿਰ ਜਾਂ ਸੂਬੇ ਤੋਂ ਹੀ ਨਹੀਂ ਸਗੋਂ ਦੂਜੇ ਸੂਬਿਆਂ ਦੇ ਲੋਕ ਵੀ ਬੱਸਾਂ ਵਿਚ ਸਫਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਲਾਪ੍ਰਵਾਹੀ ਵਰਤਣੀ ਸੂਬੇ ਨੂੰ ਪ੍ਰੇਸ਼ਾਨੀ ਵਿਚ ਪਾਉਣ ਵਾਲੀ ਗੱਲ ਸਾਬਤ ਹੋਵੇਗੀ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਵੇਖਣ ਵਿਚ ਆ ਰਿਹਾ ਹੈ ਕਿ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ਼ਾਂ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਇਹ ਗਿਣਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਹਾਲਾਤ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਜ਼ਰੂਰੀ ਹੈ ਕਿ ਸੀਨੀਅਰ ਅਧਿਕਾਰੀ ਬੱਸ ਅੱਡੇ ਵਿਚ ਅਚਾਨਕ ਚੈਕਿੰਗ ਕਰਨ ਤਾਂ ਜੋ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ।

PunjabKesari

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

ਸ਼ਿਫਟ ’ਚ ਡਿਊਟੀ ਲਾ ਕੇ ਕਰਵਾਈ ਜਾ ਸਕਦੀ ਹੈ ਨਿਯਮਾਂ ਦੀ ਪਾਲਣਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ ਪਰ ਮੋਟੀ ਤਨਖਾਹ ਲੈਣ ਵਾਲੇ ਰੋਡਵੇਜ਼ ਦੇ ਅਧਿਕਾਰੀ ਸਰਕਾਰ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਗੰਭੀਰ ਨਹੀਂ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਕਰਮਚਾਰੀ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਵਾਉਣੀ ਬਹੁਤ ਆਸਾਨ ਹੈ। ਇਸ ਲੜੀ ਵਿਚ ਵੱਡੇ ਰੈਂਕ ਦੇ 2 ਕਰਮਚਾਰੀਆਂ ਨੂੰ ਪੱਕੇ ਤੌਰ ’ਤੇ ਬੱਸ ਅੱਡੇ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ। ਸੀਨੀਅਰ ਅਧਿਕਾਰੀ ਜੇਕਰ ਬੱਸ ਅੱਡੇ ਵਿਚ ਮੌਜੂਦ ਰਹਿਣਗੇ ਤਾਂ ਚਾਲਕ ਦਲ ਦੇ ਮੈਂਬਰ ਖੁਦ ਹੀ ਮਾਸਕ ਪਹਿਨਣ ਲੱਗਣਗੇ।

ਇਹ ਵੀ ਪੜ੍ਹੋ :  ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ

ਡਿਪਟੀ ਡਾਇਰੈਕਟਰ ਦੇ ਨਿਯਮਾਂ ਦੀ ਵੀ ਉੱਡ ਰਹੀਆਂ ਧੱਜੀਆਂ
2 ਦਿਨਾਂ ਦੀ ਹੜਤਾਲ ਤੋਂ ਬਾਅਦ ਲੋਕਾਂ ਦੀਆਂ ਲਾਈਨਾਂ ਨੂੰ ਦੇਖਦੇ ਹੋਏ ਬੀਤੇ ਦਿਨੀਂ ਟਿਕਟਾਂ ਲੈਣ ਵਾਲਿਆਂ ਲਈ ਲਾਈਨਾਂ ਲੁਆਈਆਂ ਗਈਆਂ ਸਨ। ਇਸੇ ਤਰ੍ਹਾਂ ਰੋਜ਼ਾਨਾ ਲਾਈਨਾਂ ਲੁਆ ਕੇ ਟਿਕਟਾਂ ਕੱਟੀਆਂ ਜਾਣ ਅਤੇ ਬਿਨਾਂ ਮਾਸਕ ਦੇ ਟਿਕਟ ਲੈਣ ਆਉਣ ਵਾਲਿਆਂ ਨੂੰ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਜਾਵੇ ਤਾਂ ਲੋਕ ਖੁਦ ਹੀ ਮਾਸਕ ਪਹਿਨ ਕੇ ਆਉਣਗੇ। ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਵੱਲੋਂ ਵੀ ਬਿਨਾਂ ਮਾਸਕ ਦੇ ਟਿਕਟ ਨਾ ਦੇਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਉਨ੍ਹਾਂ ਦੇ ਹੁਕਮਾਂ ਦੀਆਂ ਬੱਸ ਅੱਡੇ ਵਿਚ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

ਖੁੱਲ੍ਹੇ ’ਚ ਵਿਕ ਰਿਹਾ ਸਾਮਾਨ ਵੀ ਬੀਮਾਰੀਆਂ ਨੂੰ ਸੱਦਾ
ਬੱਸ ਅੱਡੇ ਅੰਦਰ ਯਾਤਰੀਆਂ ਲਈ ਜਿਹੜੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ, ਉਥੇ ਵੀ ਖੁੱਲ੍ਹੇ ਵਿਚ ਸਾਮਾਨ ਵਿਕ ਰਿਹਾ ਹੈ, ਜੋ ਕਿ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਲੋੜ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਇਸ ਵੱਲ ਧਿਆਨ ਦੇਣ ਤਾਂ ਕਿ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਜਿਸ ਤਰ੍ਹਾਂ ਕੋਰੋਨਾ ਫੈਲ ਰਿਹਾ ਹੈ, ਖੁੱਲ੍ਹੇ ਵਿਚ ਵਿਕ ਰਿਹਾ ਸਾਮਾਨ ਕੋਰੋਨਾ ਨੂੰ ਬੜ੍ਹਾਵਾ ਦੇ ਸਕਦਾ ਹੈ।

ਇਹ ਵੀ ਪੜ੍ਹੋ :   ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ


shivani attri

Content Editor

Related News