ਸਰਕਾਰੀ ਬੱਸਾਂ ਦੀ ਆਵਾਜਾਈ ਸ਼ੁਰੂ : ਦਿੱਲੀ, ਹਰਿਆਣਾ ਅਤੇ ਹਿਮਾਚਲ ਦੀਆਂ ਵਧੇਰੇ ਬੱਸਾਂ ’ਚ ਸੀਟਾਂ ਫੁੱਲ

03/14/2021 11:26:35 AM

ਜਲੰਧਰ (ਪੁਨੀਤ)– ਕਰਮਚਾਰੀਆਂ ਦੀ ਹੜਤਾਲ ਕਾਰਨ 2 ਦਿਨਾਂ ਤੋਂ ਬੰਦ ਪਈ ਪੰਜਾਬ ਰੋਡਵੇਜ਼ ਅਤੇ ਪਨਬੱਸ ਬੱਸਾਂ ਦੀ ਆਵਾਜਾਈ ਅੱਜ ਤੋਂ ਸ਼ੁਰੂ ਹੋ ਗਈ, ਜਿਸ ਸਦਕਾ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਰੋਡਵੇਜ਼ ਅਤੇ ਪਨਬੱਸ ਦੀਆਂ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਪਿਛਲੇ 2 ਦਿਨਾਂ ਦੌਰਾਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਸਫਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਦਿੱਲੀ, ਹਰਿਆਣਾ ਅਤੇ ਹਿਮਾਚਲ ਨੂੰ ਜਾਣ ਵਾਲੀਆਂ ਵਧੇਰੇ ਬੱਸਾਂ ਦੀਆਂ ਸੀਟਾਂ ਫੁੱਲ ਰਹੀਆਂ। ਇਸ ਕਾਰਨ ਕਈ ਬੱਸਾਂ ਵਿਚ ਯਾਤਰੀ ਖੜ੍ਹੇ ਹੋ ਕੇ ਸਫ਼ਰ ਕਰਨ ਨੂੰ ਮਜਬੂਰ ਹੋਏ।

ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼

ਦੂਜੇ ਸੂਬਿਆਂ ਵਿਚ ਸਰਕਾਰੀ ਬੱਸਾਂ ਬਹੁਤ ਜ਼ਿਆਦਾ ਚੱਲਦੀਆਂ ਹਨ, ਜਦੋਂ ਕਿ ਸਿਰਫ਼ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਕੋਲ ਦੂਜੇ ਸੂਬਿਆਂ ਦਾ ਪਰਮਿਟ ਹੁੰਦਾ ਹੈ। ਹੜਤਾਲ ਕਾਰਨ ਦੂਜੇ ਸੂਬਿਆਂ ਨੂੰ ਜਾਣ ਵਾਲੇ ਕਈ ਲੋਕਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਅੱਜ ਬੱਸਾਂ ਚੱਲਣ ਤੋਂ ਬਾਅਦ ਲੋਕਾਂ ਦੀ ਭੀੜ ਲੱਗ ਗਈ। ਹਰੇਕ ਵਿਅਕਤੀ ਪਹਿਲਾਂ ਟਿਕਟ ਲੈ ਕੇ ਸੀਟ ’ਤੇ ਬੈਠਣਾ ਚਾਹੁੰਦਾ ਸੀ, ਜਿਸ ਕਾਰਨ ਭੀੜ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀ। ਬੱਸਾਂ ਦੇ ਚਾਲਕ ਦਲਾਂ ਵੱਲੋਂ ਟਿਕਟਾਂ ਦੇਣ ਲਈ ਲਾਈਨਾਂ ਲਾਈਆਂ ਗਈਆਂ, ਜਿਸ ਤੋਂ ਬਾਅਦ ਭੀੜ ਕੰਟਰੋਲ ਹੋਈ। ਸਵੇਰੇ ਸ਼ੁਰੂ ਹੋਈ ਆਵਾਜਾਈ ਉਪਰੰਤ ਦੁਪਹਿਰ ਸਮੇਂ ਲੋਕ ਵੱਡੀ ਗਿਣਤੀ ਵਿਚ ਨਜ਼ਰ ਆਏ। ਦੇਰ ਸ਼ਾਮ ਤੱਕ ਲੋਕਾਂ ਦੀ ਭੀੜ ਲੱਗੀ ਰਹੀ, ਜਿਸ ਸਦਕਾ ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਕਾਫੀ ਲਾਭ ਹੋਇਆ। ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਵੀ ਵਧੀਆ ਹੁੰਗਾਰਾ ਮਿਲਿਆ।

ਇਹ ਵੀ ਪੜ੍ਹੋ : ਬੱਚਿਆਂ ਲਈ ਇਸ ਮਹਿਲਾ ਨੇ ਬਦਲਿਆ ਸ਼ਹਿਰ, ਹੁਣ ਹੁਨਰ ਨਾਲ ਬਣਾ ਰਹੀ ਹੈ ਆਪਣੀ ਵੱਖਰੀ ਪਛਾਣ

ਟਿਕਟ ਨਾ ਮਿਲਣ ਦੇ ਡਰੋਂ ਲੋਕਾਂ ਨੇ ਪਹਿਨੇ ਮਾਸਕ
ਬਿਨਾਂ ਮਾਸਕ ਟਿਕਟ ਨਾ ਮਿਲਣ ਦੀ ਗੱਲ ਲੋਕਾਂ ਤੱਕ ਪਹੁੰਚ ਗਈ। ਇਸ ਕਾਰਨ ਟਿਕਟ ਨਾ ਮਿਲਣ ਦੇ ਡਰੋਂ ਲੋਕਾਂ ਨੇ ਮਾਸਕ ਪਹਿਨ ਲਏ ਅਤੇ ਟਿਕਟ ਲੈ ਕੇ ਬੱਸਾਂ ਵਿਚ ਬੈਠੇ। ਦੱਸਿਆ ਜਾ ਰਿਹਾ ਹੈ ਕਿ ਲਾਈਨ ਵਿਚ ਲੱਗੇ ਲੋਕਾਂ ਵਿਚ ਕੁਝ ਯਾਤਰੀ ਬਿਨਾਂ ਮਾਸਕ ਟਿਕਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ, ਜਿਸ ਕਾਰਨ ਉਕਤ ਲੋਕਾਂ ਨੇ ਰੁਮਾਲ ਬੰਨ੍ਹ ਕੇ ਆਪਣੇ ਚਿਹਰੇ ਨੂੰ ਢਕਿਆ ਅਤੇ ਟਿਕਟ ਲਈ।

ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ

ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
 

shivani attri

This news is Content Editor shivani attri