ਹਰਿਆਣਾ, ਯੂ. ਪੀ, ਦਿੱਲੀ ਦੇ ਮੁਕਾਬਲੇ ਹਿਮਾਚਲ ਦੀਆਂ ਬੱਸਾਂ ਨੂੰ ਛੁੱਟੀ ਵਾਲੇ ਦਿਨ ਮਿਲਿਆ ਬਹੁਤ ਚੰਗਾ ਰਿਸਪਾਂਸ

02/01/2021 1:15:00 PM

ਜਲੰਧਰ (ਪੁਨੀਤ)– ਦਿੱਲੀ ਬਾਰਡਰਾਂ ’ਤੇ ਹਾਲਾਤ ਕੁਝ ਸੁਧਰੇ ਹਨ ਪਰ ਇਸ ਦੇ ਬਾਵਜੂਦ ਦਿੱਲੀ ਹਾਈਵੇ ਦੇ ਨਾਲ ਲੱਗਦੇ ਸੂਬਿਆਂ 2 ਲਈ ਜਾਣ ਵਾਲੀਆਂ ਬੱਸਾਂ ਵਿਚ ਸਵਾਰੀਆਂ ਦੀ ਗਿਣਤੀ ਅਜੇ ਵੀ ਘੱਟ ਹੀ ਹੈ। ਇਸ ਸਭ ਦਰਮਿਆਨ ਐਤਵਾਰ ਨੂੰ ਛੁੱਟੀ ਵਾਲੇ ਦਿਨ ਹਿਮਾਚਲ ਜਾਣ ਵਾਲੀਆਂ ਬੱਸਾਂ ਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ। ਇਸ ਸਿਲਸਿਲੇ ’ਚ ਹਿਮਾਚਲ ਦੀਆਂ ਧਾਰਮਿਕ ਥਾਵਾਂ ਨੂੰ ਜਾਣ ਵਾਲੀਆਂ ਬੱਸਾਂ ਵਿਚ ਸੀਟਾਂ ਭਰੀਆਂ ਹੋਈਆਂ ਗਈਆਂ ਜਦੋਂਕਿ ਧਰਮਸ਼ਾਲਾ ਦੀਆਂ ਬੱਸਾਂ ਨੂੰ ਉਮੀਦ ਨਾਲੋਂ ਵੱਧ ਸਵਾਰੀਆਂ ਮਿਲੀਆਂ। ਸ਼ਿਮਲਾ ਲਈ ਚੱਲੀਆਂ ਬੱਸਾਂ ਵਿਚ ਸਵਾਰੀਆਂ ਦੀ ਗਿਣਤੀ ਵਿਚ ਅਜੇ ਵਾਧਾ ਨਹੀਂ ਹੋਇਆ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਹਿਮਾਚਲ ਲਈ ਸਵਾਰੀਆਂ ਵਧਦੀਆਂ ਹਨ ਕਿਉਂਕਿ ਛੁੱਟੀ ਕਾਰਣ ਲੋਕ ਧਾਰਮਿਕ ਥਾਵਾਂ ਸਮੇਤ ਹੋਰ ਹਿੱਲ ਸਟੇਸ਼ਨਾਂ ਵੱਲ ਜਾਣ ਨੂੰ ਅਹਿਮੀਅਤ ਦਿੰਦੇ ਹਨ। ਛੁੱਟੀ ’ਤੇ ਸਵਾਰੀਆਂ ਵਧਣ ਦਾ ਇਕ ਕਾਰਣ ਇਹ ਵੀ ਹੈ ਕਿ ਪੰਜਾਬ ਵਿਚ ਨੌਕਰੀ ਕਰਨ ਵਲੇ ਹਿਮਾਚਲ ਦੇ ਲੋਕ ਛੁੱਟੀ ’ਤੇ ਘਰਾਂ ਨੂੰ ਜਾਂਦੇ ਹਨ, ਜਿਸ ਨਾਲ ਬੱਸਾਂ ਵਿਚ ਸੀਟਾਂ ਭਰੀਆਂ ਰਹਿੰਦੀਆਂ ਹਨ।

ਦਿੱਲੀ ਲਈ ਐਤਵਾਰ ਨੂੰ ਸਵਾਰੀਆਂ ਵਧਣ ਦੀ ਉਮੀਦ ਸੀ, ਜਿਸ ਕਾਰਨ ਮਹਿਕਨੇ ਵੱਲੋਂ ਸਵੇਰ ਤੋਂ ਡਾਇਰੈਕਟ ਦਿੱਲੀ ਲਈ ਬੱਸਾਂ ਰਵਾਨਾ ਕੀਤੀਆਂ ਗਈਆਂ ਪਰ ਜਲੰਧਰ ਤੋਂ ਰਵਾਨਾ ਹੋਣ ਵੇਲੇ ਬੱਸਾਂ ਦੀਆਂ ਅੱਧਿਓਂ ਵੱਧ ਸੀਟਾਂ ਖਾਲੀ ਰਹੀਆਂ। ਬੱਸ ਦੇ ਚਾਲਕ ਦਲਾਂ ਦਾ ਕਹਿਣਾ ਸੀ ਕਿ ਸਵੇਰੇ-ਸਵੇਰੇ ਸਵਾਰੀਆਂ ਘੱਟ ਸਨ ਪਰ ਬੱਸਾਂ ਨੂੰ ਲੁਧਿਆਣਾ ਤਕ ਜਾਂਦੇ-ਜਾਂਦੇ ਸਵਾਰੀਆਂ ਮਿਲ ਚੁੱਕੀਆਂ ਸਨ। ਅੰਬਾਲਾ ਤਕ ਜਾਂਦੇ-ਜਾਂਦੇ ਕੁਝ ਸਵਾਰੀਆਂ ਉਤਰੀਆਂ ਅਤੇ ਕੁਝ ਲੋਕ ਬੱਸਾਂ ਵਿਚ ਚੜ੍ਹਦੇ ਰਹੇ, ਜਿਸ ਕਾਰਣ ਦਿੱਲੀ ਤਕ ਜਾਂਦੇ-ਜਾਂਦੇ ਬੱਸਾਂ ਨੂੰ ਰਿਲਿਆ-ਮਿਲਿਆ ਰਿਸਪਾਂਸ ਮਿਲਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਫਾਇਦੇਮੰਦ ਨਹੀਂ ਕਿਹਾ ਜਾ ਸਕਦਾ ਕਿਉਂਕਿ ਐਤਵਾਰ ਨੂੰ ਵੱਧ ਗਿਣਤੀ ਵਿਚ ਸਵਾਰੀਆਂ ਹੋਣੀਆਂ ਚਾਹੀਦੀਆਂ ਸਨ ਪਰ ਦਿੱਲੀ ਬਾਰਡਰ ’ਤੇ ਹਾਲਾਤ ਕਾਰਣ ਸਵਾਰੀਆਂ ਨਹੀਂ ਮਿਲ ਰਹੀਆਂ।

ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ

ਇਸੇ ਤਰ੍ਹਾਂ ਅੰਬਾਲਾ ਲਈ ਵੀ ਹਾਲਾਤ ਚੰਗੇ ਨਹੀਂ ਕਹੇ ਜਾ ਸਕਦੇ। ਹਰਿਦੁਆਰ ਦੀਆਂ ਬੱਸਾਂ ਨੂੰ ਕੁਝ ਹੱਦ ਤਕ ਰਿਸਪਾਂਸ ਭਾਵੇਂ ਮਿਲਿਆ ਪਰ ਵਾਪਸੀ ਵੇਲੇ ਇਨ੍ਹਾਂ ਬੱਸਾਂ ਵਿਚ ਸਵਾਰੀਆਂ ਦੀ ਗਿਣਤੀ ਘੱਟ ਰਹੀ। ਉੱਤਰਾਖੰਡ ਦੇ ਹੋਰ ਰੂਟ ਵੀ ਜ਼ਿਆਦਾ ਫਾਇਦੇ ਵਾਲੇ ਨਹੀਂ ਰਹੇ। ਪੰਜਾਬ ਦੀ ਗੱਲ ਕਰੀਏ ਤਾਂ ਛੁੱਟੀ ਕਾਰਨ ਪੰਜਾਬ ਅੰਦਰ ਚੱਲਣ ਵਾਲੀਆਂ ਬੱਸਾਂ ਵਿਚ ਸਵਾਰੀਆਂ ਦੀ ਗਿਣਤੀ ਘੱਟ ਰਹੀ। ਐਤਵਾਰ ਨੂੰ ਡੇਲੀ ਪੈਸੰਜਰ ਨਹੀਂ ਹੁੰਦੇ, ਜਿਸ ਕਾਰਨ ਪੰਜਾਬ ਅੰਦਰ ਇੰਨਾ ਚੰਗਾ ਰਿਸਪਾਂਸ ਨਹੀਂ ਮਿਲਦਾ।

ਪੰਜਾਬ ਲਈ ਸ਼ਾਮ ਵੇਲੇ ਬੱਸ ਸੇਵਾ ਬਹੁਤ ਘੱਟ ਦੇਖੀ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਟਰਾਂਸਪੋਰਟਰਜ਼ ਵੱਲੋਂ ਸਵਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਜ਼ਿਆਲਾ ਬੱਸਾਂ ਨਹੀਂ ਚਲਾਈਆਂ ਜਾਂਦੀਆਂ, ਜਿਸ ਕਾਰਣ ਸ਼ਾਮ ਨੂੰ ਲੋਕਾਂ ਨੂੰ ਬੱਸਾਂ ਮਿਲਣ ’ਚ ਮੁਸ਼ਕਲ ਆਉਂਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਾ ਦਾਰੋਮਦਾਰ ਦਿੱਲੀ ਖੁੱਲ੍ਹਣ ’ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ

ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼

shivani attri

This news is Content Editor shivani attri