ਦਿੱਲੀ ਸਰਹੱਦ ’ਤੇ ਮਾਹੌਲ ਗਰਮ ਹੋਣ ਕਾਰਨ ਅੱਜ ਦਿੱਲੀ ਸਣੇ ਗੁਆਂਢੀ ਸੂਬਿਆਂ ’ਚ ਬੱਸਾਂ ਚਲਾਉਣ ਬਾਰੇ ਸ਼ਸ਼ੋਪੰਜ

01/29/2021 10:24:35 AM

ਜਲੰਧਰ (ਪੁਨੀਤ)— ਯਾਤਰੀਆਂ ਵਿਚ ਡਰ ਦੇ ਮਾਹੌਲ ਵਿਚਕਾਰ ਪੰਜਾਬ ਰੋਡਵੇਜ਼ ਵੱਲੋਂ 3 ਦੇ ਕਰੀਬ ਬੱਸਾਂ ਦਿੱਲੀ ਲਈ ਰਵਾਨਾ ਕੀਤੀਆਂ ਗਈਆਂ ਪਰ ਉਨ੍ਹਾਂ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ, ਜਿਸ ਕਾਰਨ ਅਧਿਕਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਮਹਿਕਮੇ ਵੱਲੋਂ ਵੀਰਵਾਰ ਸਵੇਰੇ ਦਿੱਲੀ ਲਈ ਬੱਸਾਂ ਰਵਾਨਾ ਕਰਨ ਦਾ ਫੈਸਲਾ ਲਿਆ ਗਿਆ। ਇਸ ਲੜੀ ਵਿਚ ਹਰਿਆਣਾ ਦੇ ਬਹਾਲਗੜ੍ਹ ਤੋਂ ਉੱਤਰ ਪ੍ਰਦੇਸ਼ ਹੁੰਦੇ ਹੋਏ ਬੱਸਾਂ ਈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ (ਈ. ਪੀ. ਈ.) ਜ਼ਰੀਏ ਦਿੱਲੀ ਪਹੁੰਚੀਆਂ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਜਲੰਧਰ ਤੋਂ ਬੱਸਾਂ ਰਵਾਨਾ ਹੋਣ ਸਮੇਂ ਦਿੱਲੀ ਲਈ ਸਿੱਧੀਆਂ ਬਹੁਤ ਘੱਟ ਸਵਾਰੀਆਂ ਮਿਲੀਆਂ। ਮਹਿਕਮੇ ਦੇ ਅਧਿਕਾਰੀਆਂ ਨੇ ਸੋਚਿਆ ਸੀ ਕਿ ਰਸਤੇ ਵਿਚ ਬੱਸਾਂ ਨੂੰ ਹੁੰਗਾਰਾ ਮਿਲੇਗਾ ਅਤੇ ਦਿੱਲੀ ਤੱਕ ਪਹੁੰਚਦਿਆਂ ਯਾਤਰੀਆਂ ਦੀ ਗਿਣਤੀ ਵਧ ਜਾਵੇਗੀ। ਇਸ ਦੇ ਉਲਟ ਦਿੱਲੀ ਤੱਕ ਵੀ ਬੱਸਾਂ ਵਿਚ ਵਧੇਰੇ ਸੀਟਾਂ ਖਾਲੀ ਰਹੀਆਂ। ਦਿੱਲੀ ਤੋਂ ਪਰਤਣ ਸਮੇਂ ਵੀ ਬੱਸਾਂ ਨੂੰ ਜਲੰਧਰ ਲਈ ਸਿੱਧੀਆਂ ਸਵਾਰੀਆਂ ਬਹੁਤ ਘੱਟ ਮਿਲੀਆਂ। ਅਧਿਕਾਰੀਆਂ ਨੇ ਕਿਹਾ ਕਿ ਬਹੁਤ ਘੱਟ ਹੁੰਗਾਰਾ ਮਿਲਿਆ ਹੈ ਕਿਉਂਕਿ ਦਿੱਲੀ ਲਈ ਜਾਣ ਵਾਲੇ ਸਵਾਰੀਆਂ ਦੀ ਗਿਣਤੀ ਨਾਮਾਤਰ ਰਹੀ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਸਬੰਧੀ ਮਾਹੌਲ ਗਰਮਾ ਰਿਹਾ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਦਿੱਲੀ ਅਤੇ ਹਰਿਆਣਾ ਸਮੇਤ ਗੁਆਂਢੀ ਸੂਬਿਆਂ ਵਿਚ ਬੱਸਾਂ ਚਲਾਉਣ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਹੀ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ

ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਕਿਹਾ ਕਿ ਬੱਸਾਂ ਚਲਾਉਣ ’ਤੇ ਹੁੰਗਾਰਾ ਤਾਂ ਮਿਲ ਨਹੀਂ ਰਿਹਾ, ਇਸ ਲਈ ਬੱਸਾਂ ਦੀ ਆਵਾਜਾਈ ਰੋਕ ਕੇ ਵਿਭਾਗ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਯੂ. ਪੀ. ਰਸਤੇ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰਸਤਾ ਕਲੀਅਰ ਹੈ ਪਰ ਮਾਹੌਲ ਖਰਾਬ ਹੋਣ ’ਤੇ ਬੱਸਾਂ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲਿਆ ਜਾ ਸਕਦਾ।
ਹਰਿਆਣਾ ਲਈ ਚੱਲੀਆਂ ਬੱਸਾਂ ਨੂੰ ਵੀ ਅੱਜ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਬੱਸਾਂ ਨੂੰ ਅੰਬਾਲਾ ਲਈ ਤਾਂ ਸਵਾਰੀਆਂ ਮਿਲੀਆਂ ਪਰ ਉਹ ਲਾਭ ਹਾਸਲ ਨਹੀਂ ਕਰ ਸਕੀਆਂ। ਵਪਾਰੀ ਵਰਗ ਅਜੇ ਦੂਜੇ ਸੂਬਿਆਂ ਵਿਚ ਜਾਣ ਤੋਂ ਕਤਰਾਅ ਰਿਹਾ ਹੈ। ਆਮ ਲੋਕ ਵੀ ਜ਼ਰੂਰੀ ਹੋਣ ’ਤੇ ਹੀ ਸਫਰ ਲਈ ਨਿਕਲ ਰਹੇ ਹਨ ਅਤੇ ਮਾਹੌਲ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਸਖ਼ਤ ਹੋਈ NGT, ਜਲਦ 50 ਕਰੋੜ ਦਾ ਜੁਰਮਾਨਾ ਜਮ੍ਹਾ ਕਰਵਾਉਣ ਦੇ ਦਿੱਤੇ ਹੁਕਮ

ਹਰਿਦੁਆਰ ਸਮੇਤ ਨੈਨੀਤਾਲ ਦੇ ਹਲਦਵਾਨੀ ਲਈ ਵੀ ਘਟੇ ਯਾਤਰੀ
ਪੰਜਾਬ ਰੋਡਵੇਜ਼ ਨੂੰ ਸਭ ਤੋਂ ਜ਼ਿਆਦਾ ਲਾਭ ਲੰਮੇ ਰੂਟ ਦੀਆਂ ਬੱਸਾਂ ਨਾਲ ਹੁੰਦਾ ਹੈ, ਜਿਸ ਕਾਰਣ ਿਵਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਰਾਜਸਥਾਨ ਦਾ ਜੈਪੁਰ ਰੂਟ ਸ਼ੁਰੂ ਕੀਤਾ ਗਿਆ ਸੀ ਪਰ 26 ਜਨਵਰੀ ਤੋਂ ਇਸ ਰੂਟ ’ਤੇ ਵੀ ਯਾਤਰੀਆਂ ਦੀ ਗਿਣਤੀ ਘਟੀ ਹੈ। ਇਸ ਦੇ ਨਾਲ ਹੀ ਹਰਿਦੁਆਰ ਅਤੇ ਨੈਨੀਤਾਲ ਦੇ ਨਾਲ ਲੱਗਦੇ ਹਲਦਵਾਨੀ ਲਈ ਵੀ ਯਾਤਰੀ ਘਟੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲੰਮੇ ਰੂਟਾਂ ’ਤੇ ਜ਼ਿਆਦਾ ਮੁਨਾਫ਼ਾ ਨਾ ਕਮਾ ਸਕਣਾ ਚਿੰਤਾ ਦਾ ਵਿਸ਼ਾ ਹੈ। ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵਧੀਆ ਹੁੰਗਾਰਾ ਮਿਲਣ ਦੀ ਉਮੀਦ ਹੈ ਪਰ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਇਨ੍ਹਾਂ ਰੂਟਾਂ ’ਤੇ ਹੁੰਗਾਰਾ ਵਧੀਆ ਨਾ ਰਿਹਾ ਤਾਂ ਇਹ ਚਿੰਤਾ ਦਾ ਵਿਸ਼ਾ ਹੋਵੇਗਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ

shivani attri

This news is Content Editor shivani attri