ਹਰਿਆਣਾ ਨੇ ਪੰਜਾਬ ਲਈ ਵਧਾਈ ਸਰਵਿਸ, ਰੋਡਵੇਜ਼ ਦੀਆਂ ਕਈ ਬੱਸਾਂ ਰਿਸਕ ਉਠਾ ਕੇ ਪਹੁੰਚੀਆਂ ਪਾਣੀਪਤ

11/30/2020 12:07:38 PM

ਜਲੰਧਰ (ਪੁਨੀਤ)— ਅੰਬਾਲਾ ਅਤੇ ਉਸ ਤੋਂ ਕਈ ਕਿਲੋਮੀਟਰ ਅੱਗੇ ਤੱਕ ਦਾ ਰਸਤਾ ਕਲੀਅਰ ਹੋਣ ਕਾਰਨ ਹੁਣ ਹਰਿਆਣਾ ਿਵਚ ਆਸਾਨੀ ਨਾਲ ਐਂਂਟਰੀ ਹੋ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆ ਰਹੀ। ਪੰਜਾਬ ਰੋਡਵੇਜ਼ ਵੱਲੋਂ ਬੀਤੇ ਦਿਨ ਤੋਂ ਅੰਬਾਲਾ ਤੱਕ ਬੱਸਾਂ ਭੇਜਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਨੂੰ ਵੇਖਦਿਆਂ ਐਤਵਾਰ ਨੂੰ ਹਰਿਆਣਾ ਵੱਲੋਂ ਵੀ ਪੰਜਾਬ 'ਚ ਆਉਣ ਵਾਲੀਆਂ ਬੱਸਾਂ ਦੀ ਸਰਵਿਸ ਅਚਾਨਕ ਵਧਾ ਿਦੱਤੀ ਗਈ, ਿਜਸ ਨਾਲ ਬੱਸਾਂ ਦੀ ਉਡੀਕ ਕਰ ਰਹੇ ਮੁਸਾਫ਼ਰਾਂ ਨੂੰ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ: 551ਵੇਂ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਹਰਿਆਣਾ ਦੇ ਬੱਸ ਅੱਿਡਆਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਪੰਜਾਬ ਦੀਆਂ ਬੱਸਾਂ ਹਰਿਆਣਾ ਤੋਂ ਆਉਣ ਵਾਲੇ ਮੁਸਾਫ਼ਾਂ ਨੂੰ ਲਿਆਉਣ ਲਈ ਲੋੜੀਂਦੀਆਂ ਸਾਬਤ ਨਹੀਂ ਹੋ ਰਹੀਆਂ ਸਨ, ਜਿਸ ਕਾਰਨ ਹਰਿਆਣਾ ਵੱਲੋਂ ਵੀ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਸੁਣਨ 'ਚ ਆਇਆ ਹੈ ਕਿ ਰੋਡਵੇਜ਼/ਪਨਬੱਸ ਦੀਆਂ ਕਈ ਬੱਸਾਂ ਰਿਸਕ ਉਠਾ ਕੇ ਪਾਣੀਪਤ ਪਹੁੰਚੀਆਂ ਅਤੇ ਉਥੋਂ ਵਾਪਸ ਪੰਜਾਬ ਪਰਤ ਆਈਆਂ।

ਇਹ ਵੀ ਪੜ੍ਹੋ​​​​​​​: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਬੱਸਾਂ ਨੂੰ ਅੰਬਾਲਾ ਤੱਕ ਜਾਣ ਲਈ ਕਿਹਾ ਹੈ, ਪਾਣੀਪਤ ਦਾ ਹੁਕਮ ਨਹੀਂ ਹੈ। ਿੲਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਵੱਖ-ਵੱਖ ਡਿਪੂਆਂ ਵੱਲੋਂ ਹਰਿਆਣਾ 'ਚ ਬੱਸਾਂ ਭੇਜੀਆਂ ਜਾ ਰਹੀਆਂ ਹਨ। ਹੋ ਸਕਦਾ ਹੈ ਕਿ ਕਿਸੇ ਹੋਰ ਸ਼ਹਿਰ ਵੱਲੋਂ ਅੱਗੇ ਤੱਕ ਬੱਸਾਂ ਭੇਜਣ ਦੀ ਛੋਟ ਦਿੱਤੀ ਗਈ ਹੋਵੇ। ਜਾਣਕਾਰੀ ਮੁਤਾਬਕ ਪੰਜਾਬ ਵੱਲੋਂ ਸਵੇਰੇ ਹਰਿਆਣਾ ਲਈ ਜਿਹੜੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ, ਉਸ ਨੂੰ ਰਾਤੀਂ ਆਰਾਮ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਬੰਦ ਪਿਆ ਹੈ, ਇਸ ਲਈ ਰਾਤ ਸਮੇਂ ਅੰਬਾਲਾ ਤੱਕ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਇਸ ਲਈ ਬੱਸਾਂ ਨੂੰ ਬੰਦ ਕਰਨਾ ਹੀ ਸਹੀ ਫ਼ੈਸਲਾ ਹੈ।

ਇਹ ਵੀ ਪੜ੍ਹੋ​​​​​​​: ਦੁਖ਼ਦ ਖ਼ਬਰ: ਦਿੱਲੀ ਮੋਰਚੇ 'ਚ ਸੰਘਰਸ਼ ਕਰਦਿਆਂ ਸਮਰਾਲਾ ਦੇ ਕਿਸਾਨ ਦੀ ਮੌਤ

ਹਿਮਾਚਲ ਰੂਟ ਦੀ ਗੱਲ ਕੀਤੀ ਜਾਵੇ ਤਾਂ ਬੱਸਾਂ 'ਚ ਉਮੀਦ ਤੋਂ ਘੱਟ ਮੁਸਾਫ਼ਰਾਂ ਨੇ ਸਫਰ ਕੀਤਾ। ਅਧਿਕਾਰੀਆਂ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਖ਼ਿੜੀ ਧੁੱਪ ਕਾਰਨ ਐਤਵਾਰ ਨੂੰ ਯਾਤਰੀਆਂ ਦੀ ਗਿਣਤੀ ਵੱਧ ਹੋਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਕਾਰਣ ਜਿਹੜੀਆਂ ਬੱਸਾਂ ਹਿਮਾਚਲ ਲਈ ਰਵਾਨਾ ਹੋਈਆਂ, ਉਨ੍ਹਾਂ ਵਿਚੋਂ ਵਧੇਰੇ ਘਾਟੇ ਵਿਚ ਗਈਆਂ। ਪੰਜਾਬ ਰੂਟ 'ਤੇ ਜਾਣ ਵਾਲੀਆਂ ਬੱਸਾਂ ਦੀ ਸਰਵਿਸਰੁਟੀਨ ਦੇ ਦਿਨਾਂ ਮੁਕਾਬਲੇ ਘੱਟ ਦੇਖਣ ਨੂੰ ਮਿਲੀ,ਜਿਸ ਦਾ ਕਾਰਨ ਛੁੱਟੀ ਕਿਹਾ ਜਾ ਸਕਦਾ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਸਬੰਧਤ ਬੱਸਾਂ ਵੀ ਬਹੁਤ ਘੱਟ ਦੇਖੀਆਂ ਗਈਆਂ। ਲੁਧਿਆਣਾ/ਬਟਾਲਾ ਲਈ ਰੁਟੀਨ 'ਚ ਵੱਧ ਯਾਤਰੀ ਹੁੰਦੇ ਹਨ ਪਰ ਬਟਾਲਾ ਲਈ ਵੀ ਯਾਤਰੀ ਘੱਟ ਆਏ। ਦੂਜੇ ਪਾਸੇ ਯੂ. ਪੀ. ਨੂੰ ਚਾਲੂ ਕਰਨਾ ਮਹਿਕਮੇ ਲਈ ਸਹੀ ਫ਼ੈਸਲਾ ਸਾਬਤ ਹੋ ਰਿਹਾ ਹੈ। ਵੇਖਣ 'ਚ ਆ ਰਿਹਾ ਹੈ ਕਿ ਯੂ. ਪੀ. ਜਾਣ ਵਾਲੇ ਲੋਕ ਵੱਡੀ ਗਿਣਤੀ 'ਚ ਸਫ਼ਰ ਕਰ ਰਹੇ ਹਨ, ਜਿਸ ਕਾਰਨ ਮਹਿਕਮੇ ਵੱਲੋਂ ਆਉਣ ਵਾਲੇ ਦਿਨਾਂ 'ਚ ਯੂ. ਪੀ. ਲਈ ਵੱਧ ਤੋਂ ਵੱਧ ਰੂਟ ਚਲਾਏ ਜਾਣਗੇ।

ਇਹ ਵੀ ਪੜ੍ਹੋ​​​​​​​: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਕੱਢਿਆ ਗਿਆ ਨਗਰ ਕੀਰਤਨ

ਵੋਲਵੋ ਬੱਸ ਸਰਵਿਸ ਬੰਦ ਹੋਣ ਨਾਲ ਯਾਤਰੀਆਂ ਨੂੰ ਫਿਰ ਹੋਈ ਨਿਰਾਸ਼ਾ
ਪੰਜਾਬ ਰੋਡਵੇਜ਼ ਵੱਲੋਂ ਪਿਛਲੇ ਦਿਨੀਂ ਦੱਲੀ ਰੂਟ 'ਤੇ ਜਾਣ ਵਾਲੀ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਪਰ ਉਸ ਦੇ ਕੁਝ ਦਿਨਾਂ ਬਾਅਦ ਹੀ ਦਿੱਲੀ ਦੇ ਰਾਹ ਬੰਦ ਹੋਣ ਕਾਰਨ ਮਹਿਕਮੇ ਵੱਲੋਂ ਇਹ ਸਰਵਿਸ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨਯਾਤਰੀਆਂ ਦੇ ਹੱਥ ਫਿਰ ਨਿਰਾਸ਼ਾ ਲੱਗੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਲਵੋ ਬੱਸ ਦਿੱਲੀ ਲਈ ਚਲਾਈ ਜਾਂਦੀ ਹੈ ਪਰ ਹੁਣ ਦਿੱਲੀ 'ਚ ਐਂਟਰੀ ਬੰਦ ਹੈ, ਜਿਸ ਕਾਰਨ ਬੱਸ ਚਲਾਉਣ ਦਾ ਕੋਈ ਲਾਭ ਨਹੀਂ। ਯਾਤਰੀਆਂ ਨੇ ਿਕਹਾ ਿਕ ਿਵਭਾਗ ਨੂੰ ਅੰਬਾਲਾ ਤੱਕ ਬੱਸ ਸਰਵਿਸ ਸ਼ੁਰੂ ਕਰਨੀ ਚਾਹੀਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਬਾਲਾ ਤੱਕ ਜਾ ਕੇ ਖਰਚਾ ਪੂਰਾ ਨਹੀਂ ਹੁੰਦਾ।

ਇਹ ਵੀ ਪੜ੍ਹੋ​​​​​​​: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

shivani attri

This news is Content Editor shivani attri