ਤਿਉਹਾਰ ਕਾਰਨ ਘਟੇ ਯਾਤਰੀ : ਗੁਆਂਢੀ ਸੂਬਿਆਂ ਲਈ ਪੰਜਾਬ ਜਾਣ ਵਾਲੀਆਂ ਬੱਸਾਂ ''ਚ ਕੀਤੀ 50 ਫ਼ੀਸਦੀ ਕਟੌਤੀ

11/11/2020 3:45:16 PM

ਜਲੰਧਰ (ਪੁਨੀਤ)— ਛਠ ਪੂਜਾ ਕਾਰਣ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਦੀ ਭਾਰੀ ਕਾਰਨ ਦਿੱਲੀ ਰੂਟ 'ਤੇ ਜਾਣ ਵਾਲੀਆਂ ਬੱਸਾਂ 'ਚ ਸੀਟਾਂ ਫੁੱਲ ਚੱਲ ਰਹੀਆਂ ਹਨ, ਜਦਕਿ ਇਸ ਦੇ ਉਲਟ ਹਿਮਾਚਲ, ਉਤਰਾਖੰਡ ਅਤੇ ਰਾਜਸਥਾਨ ਨੂੰ ਆਉਣ-ਜਾਣ ਵਾਲੀਆਂ ਬੱਸਾਂ 'ਚ ਸੀਟਾਂ ਖ਼ਾਲੀ ਮਿਲ ਰਹੀਆਂ ਹਨ। ਦਿੱਲੀ ਰੂਟ ਨੂੰ ਛੱਡ ਕੇ ਹੋਰ ਗੁਆਂਢੀ ਸੂਬਿਆਂ ਲਈ ਯਾਤਰੀਆਂ ਦੀ ਗਿਣਤੀ ਘਟਣ ਕਾਰਨ ਉਥੋਂ ਦੇ ਟਰਾਂਸਪੋਰਟ ਮਹਿਕਮੇ ਨੇ ਆਪਣੀ ਪੰਜਾਬ ਲਈ ਸਰਵਿਸ 'ਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

PunjabKesari

ਤਿਉਹਾਰਾਂ ਕਾਰਨ ਯਾਤਰੀਆਂ ਦੀ ਗਿਣਤੀ ਘਟੀ ਹੈ, ਇਸ ਕਾਰਨ ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ ਦੀ ਸਰਵਿਸ ਵੀ 10-20 ਫ਼ੀਸਦੀ ਤੱਕ ਪ੍ਰਭਾਵਿਤ ਹੋਈ ਹੈ। ਦੀਵਾਲੀ 'ਚ ਸਿਰਫ਼ 2 ਦਿਨ ਬਚੇ ਹਨ, ਜਿਸ ਕਾਰਨ ਲੋਕ ਖ਼ਰੀਦਦਾਰੀ ਕਰਨ ਅਤੇ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਕਾਰਨ ਲੋਕ ਹੁਣ ਘੁੰਮਣ ਅਤੇ ਹੋਰ ਕੰਮਾਂ ਲਈ ਲੰਬਾ ਸਫਰ ਕਰਨ ਨੂੰ ਮਹੱਤਵ ਨਹੀਂ ਦੇ ਰਹੇ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਚੱਲਣ ਵਾਲੀਆਂ ਬੱਸਾਂ 'ਚ ਯਾਤਰੀਆਂ ਦੀ ਗਿਣਤੀ ਇਸ ਲਈ ਵੱਧ ਦੇਖੀ ਜਾ ਰਹੀ ਹੈ ਕਿਉਂਕਿ ਲੋਕ ਆਪਣੇ ਪਰਿਵਾਰਾਂ ਅਤੇ ਮਿੱਤਰਾਂ ਨੂੰ ਤੋਹਫੇ ਆਦਿ ਦੇਣ ਲਈ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼

ਪੰਜਾਬ 'ਚ ਲੇਬਰ ਦੀ ਸੁਣਵਾਈ ਨਹੀਂ
ਛਠ ਪੂਜਾ 'ਤੇ ਜਾਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਬੰਧੀ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਜਦੋਂ ਲੇਬਰ ਨਹੀਂ ਹੁੰਦੀ ਤਾਂ ਕਈ ਤਰ੍ਹਾਂ ਦੇ ਲਾਲਚ ਦੇ ਕੇ ਲੇਬਰ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ। ਹੁਣ ਟਰੇਨਾਂ ਬੰਦ ਹੋਣ ਕਾਰਨ ਆਪਣੇ ਘਰਾਂ ਨੂੰ ਜਾਣ ਵਾਲੀ ਲੇਬਰ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕੁਝ ਲੇਬਰ ਦੇ ਲੋਕਾਂ ਦਾ ਕਹਿਣਾ ਹੈ ਕਿ ਅਗਲੀ ਵਾਰ ਉਹ ਸੋਚ-ਸਮਝ ਕੇ ਹੀ ਪੰਜਾਬ ਆਉਣਗੇ ਕਿਉਂਕਿ ਉਨ੍ਹਾਂ ਦੀ ਵਾਪਸੀ ਲਈ ਨਾ ਤਾਂ ਬੱਸਾਂ ਚਲਾਈਆਂ ਗਈਆਂ ਅਤੇ ਨਾ ਹੀ ਕੋਈ ਹੋਰ ਇੰਤਜ਼ਾਮ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ਦੀ 'ਪਰੌਠਿਆਂ ਵਾਲੀ ਬੇਬੇ' ਨੂੰ ਹੁਣ ਕੈਪਟਨ ਵੱਲੋਂ ਦਿੱਤਾ ਗਿਆ ਇਕ ਲੱਖ ਦਾ ਚੈੱਕ


shivani attri

Content Editor

Related News