ਜਲੰਧਰ-ਅੰਮ੍ਰਿਤਸਰ ਹਾਈਵੇਅ ਨੇੜੇ SBI ਦੇ ATM ਨੂੰ ਗੈਸ ਕਟਰ ਨਾਲ ਕੱਟ ਕੇ ਲੱਖਾਂ ਰੁਪਏ ਲੈ ਗਏ ਚੋਰ

10/29/2021 1:51:12 PM

ਜਲੰਧਰ (ਜ. ਬ.)–ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਫੋਕਲ ਪੁਆਇੰਟ ਚੌਂਕ ਦੀ ਕੁਝ ਦੂਰੀ ’ਤੇ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਲੱਖਾਂ ਰੁਪਏ ਚੋਰੀ ਕਰ ਲਏ ਗਏ। ਦੇਰ ਰਾਤ ਹੋਈ ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਵਿਚ ਜੁਟ ਗਈ। ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਹੁਣ ਏ. ਟੀ. ਐੱਮ. ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕਰਕੇ ਲੁਟੇਰਿਆਂ ਦਾ ਰੂਟ ਖੰਗਾਲ ਰਹੀ ਹੈ।

ਕਾਫ਼ੀ ਸਮੇਂ ਤੋਂ ਬਾਅਦ ਗੈਸ ਕਟਰ ਗਿਰੋਹ ਨੇ ਸ਼ਹਿਰ ਵਿਚ ਦਸਤਕ ਦਿੰਦਿਆਂ ਕਮਿਸ਼ਨਰੇਟ ਪੁਲਸ ਦੀ ਕਾਰਗੁਜ਼ਾਰੀ ਤੋਂ ਪਰਦਾ ਉਠਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੈਸ ਕਟਰ ਗਿਰੋਹ ਨੇ ਦੇਰ ਰਾਤ ਢਾਈ ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤਰੀਕੇ ਨਾਲ ਏ. ਟੀ. ਐੱਮ. ਨੂੰ ਕੱਟਿਆ ਗਿਆ ਉਸ ਤੋਂ ਸਾਫ਼ ਹੈ ਕਿ ਇਹ ਵਾਰਦਾਤ ਪ੍ਰੋਫੈਸ਼ਨਲ ਚੋਰ ਗਿਰੋਹ ਦੇ ਮੈਂਬਰਾਂ ਵੱਲੋਂ ਕੀਤੀ ਗਈ ਹੈ। ਚੋਰਾਂ ਨੇ ਆਉਂਦੇ ਹੀ ਏ. ਟੀ. ਐੱਮ. ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਂਕ ਦੇ ਮੁੰਬਈ ਸਥਿਤ ਹੈੱਡਕੁਆਰਟਰ ’ਚ ਸੀ. ਸੀ. ਟੀ. ਵੀ. ਫੁਟੇਜ ਮੰਗਵਾਈ ਗਈ ਹੈ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਹੀ ਏ. ਟੀ. ਐੱਮ. ਵਿਚ ਲੱਖਾਂ ਰੁਪਏ ਪਾਏ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਏ. ਟੀ. ਐੱਮ. ਵਿਚ ਲਗਭਗ 4 ਲੱਖ ਰੁਪਏ ਸਨ ਪਰ ਰਾਸ਼ੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਪੁਲਸ ਮੁੰਬਈ ਤੋਂ ਏ. ਟੀ. ਐੱਮ. ਮਸ਼ੀਨ ਦੀ ਸਟੇਟਮੈਂਟ ਦਾ ਇੰਤਜ਼ਾਰ ਕਰ ਰਹੀ ਹੈ। ਪੁਲਸ ਨੇ ਬੈਂਕ ਅਧਿਕਾਰੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਚੋਰਾਂ ਦੇ ਰੂਟ ਨੂੰ ਵੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਚੋਰ ਦਾ ਚਿਹਰਾ ਸੀ. ਸੀ. ਟੀ. ਵੀ. ਫੁਟੇਜ ਵਿਚ ਕਲੀਅਰ ਵਿਖਾਈ ਦਿੱਤਾ ਹੈ। ਪੁਲਸ ਪੁਰਾਣੇ ਕ੍ਰਿਮੀਨਲਜ਼ ਨਾਲ ਉਸਦੇ ਚਿਹਰੇ ਨੂੰ ਮਿਲਾ ਰਹੀ ਹੈ।

ਇਹ ਵੀ ਪੜ੍ਹੋ: ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ

ਕੈਸ਼ ਪਾਉਣ ਵਾਲਿਆਂ ਤੋਂ ਲੈ ਕੇ ਕਈ ਸ਼ੱਕ ਦੇ ਘੇਰੇ ’ਚ
ਇਸ ਮਾਮਲੇ ਤੋਂ ਬਾਅਦ ਪੁਲਸ ਦੇ ਸ਼ੱਕ ਦੇ ਘੇਰੇ ਵਿਚ ਏ. ਟੀ. ਐੱਮ. ਮਸ਼ੀਨ ਵਿਚ ਕੈਸ਼ ਪਾਉਣ ਵਾਲੇ ਅਤੇ ਆਸ-ਪਾਸ ਦੇ ਇਲਾਕੇ ਦੇ ਕੁਝ ਸ਼ੱਕੀ ਲੋਕ ਹਨ। ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ। ਕੁਝ ਸ਼ੱਕੀਆਂ ਨੂੰ ਪੁਲਸ ਨੇ ਥਾਣੇ ਤਲਬ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਵੀ ਸ਼ੁਰੂ ਕੀਤੀ। ਨਾਰਥ ਹਲਕੇ ਵਿਚ ਲਗਾਤਾਰ ਹੋ ਰਹੀਆਂ ਅਪਰਾਧਿਕ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਕੁਝ ਸਮਾਂ ਪਹਿਲਾਂ ਥਾਣਾ ਨੰਬਰ 1 ਦੇ ਅਧੀਨ ਆਉਣ ਵਾਲੇ ਸੰਤ ਨਗਰ ਵਿਚ ਬਲਬੀਰ ਕੌਰ ਦਾ ਕਤਲ ਵੀ ਹੋਇਆ ਸੀ ਪਰ ਉਸ ਕੇਸ ਨੂੰ ਵੀ ਪੁਲਸ ਟਰੇਸ ਨਹੀਂ ਕਰ ਸਕੀ। ਪ੍ਰੀਤ ਨਗਰ ਵਿਚ ਕਾਰੋਬਾਰੀ ਟਿੰਕੂ ਹੱਤਿਆ ਕੇਸ ਵਿਚ ਵੀ ਅਜੇ ਤੱਕ ਮੁੱਖ ਮੁਲਜ਼ਮ ਪੁਨੀਤ ਸ਼ਰਮਾ ਅਤੇ ਲੱਲੀ ਫ਼ਰਾਰ ਹਨ। ਪੁਨੀਤ ਸ਼ਰਮਾ ਨੇ ਹੀ ਟਿੰਕੂ ਦੀ ਹੱਤਿਆ ਤੋਂ ਬਾਅਦ ਸੁਖਮੀਤ ਸਿੰਘ ਡਿਪਟੀ ਦਾ ਵੀ ਮਰਡਰ ਕੀਤਾ ਸੀ। ਨਾਰਥ ਹਲਕਾ ਅਪਰਾਧੀਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri