3 ਮਹੀਨੇ ਦੀ ਬੱਚੀ ਦੀ ਮਦਦ ਲਈ ਅੱਗੇ ਆਇਆ ਜ਼ਿਲਾ ਪ੍ਰਸ਼ਾਸਨ, ਦਵਾਈਆਂ ਪਹੁੰਚਾਈਆਂ ਘਰ

03/28/2020 2:35:36 PM

ਜਲੰਧਰ (ਚੋਪੜਾ, ਵਿਕਰਮ)— ਜ਼ਿਲਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ 3 ਮਹੀਨੇ ਦੀ ਬੱਚੀ ਦੀ ਸਰਜਰੀ ਲਈ ਜ਼ਰੂਰੀ ਦਵਾਈਆਂ ਘਰ ਤੱਕ ਪਹੁੰਚਾ ਕੇ ਪੀੜਤ ਪਰਿਵਾਰ ਦੀ ਮਦਦ ਕੀਤੀ। ਇਹ 3 ਮਹੀਨੇ ਦੀ ਬੱਚੀ ਜਿਸ ਦਾ ਪਖਾਨਾ ਪੇਟ ਰਾਹੀਂ ਆਉਣ ਕਾਰਨ ਬੜੀ ਮੁਸ਼ਕਲ ਘੜੀ 'ਚੋਂ ਲੰਘ ਰਹੀ ਸੀ। ਡਾਕਟਰਾਂ ਨੇ ਬੱਚੀ ਦੇ ਮਾਤਾ-ਪਿਤਾ ਨੂੰ ਇਸ ਬੀਮਾਰੀ ਨੂੰ ਦੂਰ ਕਰਨ ਲਈ 2 ਵੱਡੀਆਂ ਸਰਜਰੀਆਂ ਕਰਵਾਉਣ ਦੀ ਸਲਾਹ ਦਿੱਤੀ ਸੀ, ਜਿਨ੍ਹਾਂ 'ਚੋਂ ਇਕ ਕਰਵਾਈ ਜਾ ਚੁੱਕੀ ਹੈ ਅਤੇ ਦੂਜੀ ਇਸ ਮਹੀਨੇ ਦੇ ਆਖੀਰ 'ਚ ਕਰਵਾਈ ਜਾਣੀ ਹੈ।

PunjabKesari

ਸ਼ਹਿਰ 'ਚ ਕਰਫਿਊ ਲੱਗਣ ਕਾਰਨ ਬੱਚੀ ਦੇ ਮਾਪਿਆਂ ਨੂੰ ਸਰਜਰੀ ਨਾਲ ਸਬੰਧਤ ਦਵਾਈਆਂ ਲੈਣ 'ਚ ਮੁਸ਼ਕਲ ਆ ਰਹੀ ਸੀ। ਮੈਡੀਕਲ ਸਟੋਰਾਂ ਵੱਲੋਂ ਉਨ੍ਹਾਂ ਦੀ ਮਦਦ ਕਰਨ 'ਚ ਅਸਮਰੱਥਤਾ ਪ੍ਰਗਟ ਕੀਤੀ ਗਈ ਕਿਉਂਕਿ ਸਰਜਰੀ ਲਈ ਜ਼ਰੂਰਤ ਦੀਆਂ ਦਵਾਈਆਂ ਸਿਰਫ ਸਰਜਰੀ ਸਟੋਰ 'ਤੇ ਹੀ ਮੁਹੱਈਆ ਸਨ। ਬੱਚੀ ਦੇ ਪਰਿਵਾਰ ਨੇ ਡਰੱਗ ਕੰਟਰੋਲਰ ਕਮਲ ਕੰਬੋਜ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਥਿਤੀ ਨੂੰ ਸਮਝਦਿਆਂ ਤੁਰੰਤ ਕਾਰਵਾਈ ਕਰਦਿਆਂ ਜ਼ਰੂਰੀ ਦਵਾਈਆਂ ਦੀ ਸਪਲਾਈ ਉਨ੍ਹਾਂ ਦੇ ਘਰ ਤੱਕ ਪਹੁੰਚਾਈ। ਇਸ ਮੌਕੇ ਭਾਵੁਕ ਹੋਏ ਬੱਚੀ ਦੇ ਮਾਤਾ-ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।


shivani attri

Content Editor

Related News