ਜੁਲਾਈ ਮਾਡਲ ਕਾਰ ਨੂੰ ਦਸੰਬਰ ਕਹਿ ਕੇ ਵੇਚਿਆ, ਲੱਗਾ 75,000 ਰੁਪਏ ਜ਼ੁਰਮਾਨਾ

05/17/2019 10:05:51 AM

ਜਲੰਧਰ (ਵੈੱਬ ਡੈਸਕ) : ਪੁਲਸ ਲਾਈਨ ਨੇੜੇ ਆਕ੍ਰਿਤੀ ਵਰਲਡ ਵੱਲੋਂ ਜੁਲਾਈ ਮਾਡਲ ਕਾਰ ਨੂੰ ਦਸੰਬਰ ਮਾਡਲ ਦੱਸ ਕੇ ਵੇਚਣਾ ਮਹਿੰਗਾ ਪੈ ਗਿਆ। ਕੰਜ਼ਿਊਮਰ ਫੋਰਮ ਨੇ ਆਕ੍ਰਿਤੀਵਰਲਡ ਨੂੰ 75 ਹਜ਼ਾਰ ਜ਼ੁਰਮਾਨਾ ਲਗਾਇਆ ਹੈ। ਐਡਵੋਕੇਟ ਨਿਤਿਸ਼ ਅਰੋੜਾ ਨੇ ਦੱਸਿਆ ਕਿ ਕਪੂਰਥਲਾ ਦੇ ਰਹਿਣ ਵਾਲੇ ਅਮੋਲ ਰਤਨ ਨੇ ਸਾਲ 2015 ਵਿਚ ਸ਼ੇਵਰਲੇ ਬੀਟ ਕਾਰਨ 4.55 ਲੱਖ ਵਿਚ ਖਰੀਦੀ ਸੀ, ਜਿਸ ਨੂੰ ਕੰਪਨੀ ਨੇ ਬਿੱਲ 'ਤੇ ਦਸੰਬਰ ਮਾਡਲ ਲਿਖਿਆ ਸੀ ਪਰ ਅਸਲ ਵਿਚ ਕਾਰ ਜੁਲਾਈ ਮਾਡਲ ਦੀ ਸੀ।

ਇਕ ਟਾਇਰ ਵੱਖ ਕੰਪਨੀ ਦਾ ਸੀ ਜੋ 4 ਮਹੀਨੇ ਵਿਚ ਖਰਾਬ ਹੋਇਆ
ਮਾਰਚ 2016 ਵਿਚ ਟਾਇਰ ਵਿਚ ਖਰਾਬੀ ਹੋਈ, ਜਾਂਚ ਕਰਾਉਣ 'ਤੇ ਪਤਾ ਲੱਗਾ ਕਿ ਇਕ ਟਾਇਰ ਵੱਖ ਕੰਪਨੀ ਦਾ ਹੈ, ਜੋ ਖਰਾਬ ਹੋ ਗਿਆ। ਅਮੋਲ ਰਤਨ ਨੇ ਧੋਖਾ ਹੁੰਦੇ ਦੇਖ ਕੰਜ਼ਿਊਮਰ ਫੋਰਮ ਵਿਚ 2016 ਵਿਚ ਕੇਸ ਕੀਤਾ। ਐਡਵੋਕੇਟ ਨਿਤਿਸ਼ ਨੇ ਦੱਸਿਆ ਕਿ ਉਨ੍ਹਾਂ ਨੇ ਚੇਸੀ ਨੰਬਰ ਦਿਖਾ ਕੇ ਇਹ ਕੇਸ ਆਪਣੇ ਨਾਂ ਕੀਤਾ, ਕਿਉਂਕਿ ਚੇਸੀ ਨੰਬਰ ਨਾਲ ਹੀ ਪਤਾ ਲੱਗਦਾ ਹੈ ਕਿ ਕਾਰ ਕਿਸ ਮਹੀਨੇ ਅਤੇ ਕਿਸ ਸਾਲ ਵਿਚ ਬਣੀ ਹੈ, ਜਦੋਂਕਿ ਆਕ੍ਰਿਤੀ ਵਰਲਡ ਵੱਲੋਂ ਦਸੰਬਰ ਮਾਡਲ ਬਿੱਲ 'ਤੇ ਲਿੱਖ ਕੇ ਦਿੱਤਾ ਸੀ ਜੋ ਕਿ ਅਸਲ ਵਿਚ ਜੁਲਾਈ ਮਾਡਲ ਸੀ। ਕੰਜ਼ਿਊਮਰ ਫੋਰਮ ਪ੍ਰੈਜੀਡੈਂਟ ਕਰਨੈਲ ਸਿੰਘ ਅਤੇ ਮੈਂਬਰ ਜਿਊਤਸਨਾ ਵੱਲੋਂ ਆਕ੍ਰਿਤੀ ਵਰਲਡ ਨੂੰ 60 ਹਜ਼ਾਰ ਰੁਪਏ ਜ਼ੁਰਮਾਨਾ, 15 ਹਜ਼ਾਰ ਰੁਪਏ ਵਕੀਲ ਖਰਚ ਦੇ ਨਾਲ ਖਰਾਬ ਟਾਇਰ ਨੂੰ ਬਦਲਣ ਦੇ ਹੁਕਮ ਦਿੱਤੇ ਗਏ। ਐਡਵੋਕੇਟ ਨਿਤਿਸ਼ ਅਰੋੜਾ ਨੇ ਦੱਸਿਆ ਕਿ ਅਕਸਰ ਗ੍ਰਾਹਕ ਚੇਸੀ ਨੰਬਰ ਨੂੰ ਇਗਨੋਰ ਕਰ ਦਿੰਦੇ ਹਨ ਪਰ ਕਾਰ ਜਾਂ ਗੱਡੀ ਖਰੀਦਣ ਸਮੇਂ ਚੇਸੀ ਨੰਬਰ ਜ਼ਰੂਰ ਨੋਟ ਕਰੋ ਅਤੇ ਉਸੇ ਜ਼ਰੀਏ ਆਪਣੀ ਗੱਡੀ ਦੇ ਮਹੀਨੇ ਅਤੇ ਸਾਲ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰੋ।

cherry

This news is Content Editor cherry