ਜਲੰਧਰ ਵਿੱਚ ਕੇਂਦਰ ਸਰਕਾਰ ਖਿ਼ਲਾਫ਼ ਕੱਢੀ ਗਈ ਟਰੈਕਟਰ-ਰੈਲੀ

01/16/2021 12:58:56 PM

ਜਲੰਧਰ (ਮਾਹੀ)- ਕੇਂਦਰ ਸਰਕਾਰ ਵੱਲੋਂ ਪਾਸ ਕਿੱਤੇ ਗਏ 3 ਕਾਲੇ ਕਾਨੂੰਨਾਂ ਖ਼ਿਲਾਫ਼ ਅੱਜ ਪਿੰਡ ਰੰਧਾਵਾ ਮਸੰਦਾਂ ਤੋਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਇਸ ਟਰੈਕਟਰ-ਰੈਲੀ ਵਿੱਚ 300 ਤੋਂ ਵੱਧ ਟਰੈਕਟਰ ਅਤੇ ਕਾਰਾਂ ਸ਼ਾਮਲ ਹੋਈਆਂ। ਇਹ ਰੈਲੀ 15 ਪਿੰਡਾਂ ਵਿਚ ਕੱਢੀ ਗਈ, ਜੋ ਰੰਧਾਵਾ ਮਸੰਦਾਂ ਤੋਂ ਹੁੰਦੀ ਹੋਈ ਬੁਲੰਦਪੁਰ, ਰਾਏਪੁਰ ਰਾਸੂਲਪੁਰ, ਬੱਲ, ਮੰਨਣਾ, ਨੌਗੱਜਾ, ਕਾਲਾ ਬਾਹੀਆਂ, ਈਸਪੁਰ, ਲਿੱਧੜਾਂ,ਗੁਦਾਈਪੁਰ, ਮੰਡ ,ਮੋਖੇ, ਕਾਨਪੁਰ,ਬਿਧੀਪੁਰ, ਨੂੱਸੀ ਅਤੇ ਕਈ ਹੋਰ ਪਿੰਡਾਂ ਵਿੱਚੋਂ ਨਿਕਲੀ। 

ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼

ਇਸ ਦੌਰਾਨ ਕਿਸਾਨ ਵੀਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਸ਼ਪਾਲ ਸਿੰਘ,ਲੰਬੜਦਾਰ ਜੁਗਲ ਕਿਸ਼ੋਰ ਸ਼ੈਲੀ, ਪ੍ਰਧਾਨ ਦਲਜੀਤ ਸਿੰਘ ਕਾਲਾ ਰਾਏਪੁਰ, ਸਤਿੰਦਰਪ੍ਰੀਤ ਸਿੰਘ ਗੋਗਾ ਧਾਲੀਵਾਲ, ਭਗਵੰਤ ਸਿੰਘ ਫਤਿਹਜਲਾਲ, ਸੁਖਮਿੰਦਰਜੀਤ ਸਿੰਘ ਲਵਲੀ ਧਾਰੀਵਾਲ, ਅਮਰਪ੍ਰੀਤ ਸਿੰਘ ਮਾਮੂ ਰਾਏਪੁਰ,  ਜਾਗੀਰ ਸਿੰਘ, ਭਲਵੰਤ ਸਿੰਘ,ਸਰਪੰਚ ਬੁਲੰਦਪੁਰ ਸੁਰਜੀਤ ਵਿਰਦੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਕੁਮਾਰ ਸਰਪੰਚ ਬੱਲਾ, ਮਹਿੰਦਰ ਪਾਲ ਸਰਪੰਚ ਰੰਧਾਵਾ ਮਸੰਦਾਂ, ਹਰਸੁਲਿੰਦਰ ਸਿੰਘ ਪ੍ਰਧਾਨ ਦੋਆਬਾ ਸੰਘਰਸ਼ ਕਮੇਟੀ, ਡਾ ਅਮਰਜੀਤ, ਗੁਰਬਕਸ਼ ਸਿੰਘ, ਜਥੇਦਾਰ ਰਣਜੀਤ ਸਿੰਘ, ਸੁਖਪ੍ਰੀਤ ਸਿੰਘ ਕਾਲਾ , ਲਾਡੀ, ਇਕਬਾਲ ਸਿੰਘ ,ਰਵਿੰਦਰ ਸਿੰਘ ਬਿੰਦੂ, ਰਵਿੰਦਰ ਸਿੰਘ, ਜੋਹਲ ਬਿਧੀਪੁਰੀਆ, ਗੁਰਪ੍ਰੀਤ ਰੰਧਾਵਾ ਕੌਂਸਲਰ ਪਤੀ ਅਤੇ ਹੋਰ ਹਾਜ਼ਿਰ ਸਨ। 

ਇਹ ਵੀ ਪੜ੍ਹੋ : ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ

ਇਸ ਮੌਕੇ ਰਸ਼ਪਾਲ ਸਿੰਘ ਰੰਧਾਵਾ ਅਤੇ ਲੰਬੜਦਾਰ ਜੁਗਲ ਕਿਸ਼ੋਰ ਨੇ ਦੱਸਿਆ ਕਿ ਅਸੀਂ ਪਿੰਡ ਵਾਲਿਆਂ ਨਾਲ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ, ਪਿੰਡ ਵਿੱਚੋਂ ਹੁਣ ਤਕ 9 ਜੱਥੇ ਦਿੱਲੀ ਹਾਜ਼ਰੀ ਭਰ ਕੇ ਆਏ ਹਨ। ਇਸ ਮੌਕੇ ਗੁਰਪ੍ਰੀਤ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉਤੇ ਬੈਠੀਆਂ ਤਕਰੀਬਨ 50 ਦਿਨ ਹੋ ਗਏ ਹਨ ਅਤੇ 70 ਤੋਂ ਵੱਧ ਕਿਸਾਨ ਸ਼ਹੀਦੀਆਂ ਪਾ ਚੁਕੇ ਹਨ। ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਸੜ ਕੇ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

shivani attri

This news is Content Editor shivani attri