ਜਲੰਧਰ ਮਾਡਲ ਟਾਊਨ ਡਿਵੀਜ਼ਨ ਨੇ 150 ਮੀਟਰਾਂ ਦੀ ਚੈਕਿੰਗ ਕਰਵਾਈ, ਚੋਰੀ ਦੇ 12 ਕੇਸਾਂ ’ਤੇ 2.50 ਲੱਖ ਦਾ ਜੁਰਮਾਨਾ

11/24/2022 1:47:28 PM

ਜਲੰਧਰ (ਪੁਨੀਤ)–ਮਾਡਲ ਟਾਊਨ ਡਿਵੀਜ਼ਨ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਲਗੀਧਰ ਐਵੇਨਿਊ ਵਿਚ ਛਾਪੇਮਾਰੀ ਨੂੰ ਅੰਜਾਮ ਦਿੰਦਿਆਂ ਸਿੱਧੀ ਕੁੰਡੀ ਦਾ ਇਕ ਕੇਸ ਫੜਿਆ ਹੈ, ਜਿਸ ਨੂੰ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਐਕਸੀਅਨ ਚੇਤਨ ਕੁਮਾਰ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਵੱਖ-ਵੱਖ ਸਬ-ਡਿਵੀਜ਼ਨਾਂ ਅਧੀਨ ਆਉਂਦੇ ਸ਼ੱਕੀ ਇਲਾਕਿਆਂ ਵਿਚ ਲਗਭਗ 150 ਮੀਟਰਾਂ ਦੀ ਚੈਕਿੰਗ ਕਰਵਾਈ ਗਈ, ਜਿਨ੍ਹਾਂ ਵਿਚ ਵੱਖ-ਵੱਖ ਢੰਗ ਨਾਲ ਚੋਰੀ ਕਰਨ ਦੇ 12 ਕੇਸ ਫੜੇ ਗਏ ਅਤੇ ਉਨ੍ਹਾਂ ਨੂੰ 2.50 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਦਾ ਮੁੰਡਾ ਬਣਾਉਂਦੈ ਲਾਜਵਾਬ Pizza,ਪਿਓ ਦੀ ਮੌਤ ਮਗਰੋਂ ਅੰਦਰੋਂ ਟੁੱਟਿਆ ਪਰ ਮਾਂ ਦੇ ਹੌਂਸਲੇ ਨਾਲ ਫਿਰ ਭਰੀ ਉਡਾਣ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਖ਼ਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸੁਵਿਧਾ ਹੋਣ ਤੋਂ ਬਾਅਦ ਘਰੇਲੂ ਕੁਨੈਕਸ਼ਨਾਂ ਤੋਂ ਬਿਜਲੀ ਚੋਰੀ ਦੇ ਮਾਮਲਿਆਂ ਵਿਚ ਵੱਡੇ ਪੱਧਰ ’ਤੇ ਗਿਰਾਵਟ ਦਰਜ ਹੋਈ ਹੈ। ਜੋ ਕੇਸ ਫੜੇ ਗਏ ਹਨ, ਉਹ ਕਮਰਸ਼ੀਅਲ ਹਨ। ਐਕਸੀਅਨ ਚੇਤਨ ਨੇ ਦੱਿਸਆ ਕਿ ਕੁੱਲ 150 ਮੀਟਰਾਂ ਦੀ ਚੈਕਿੰਗ ਉਪਰੰਤ ਦੱਸੀ ਗਈ ਰਿਪੋਰਟ ਮੁਤਾਬਕ ਖਪਤਕਾਰਾਂ ਨੂੰ 2,50,505 ਰੁਪਏ ਦੇ ਜੁਰਮਾਨੇ ਸਬੰਧੀ ਨੋਟਿਸ ਕੱਢੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖ਼ਪਤਕਾਰਾਂ ਦੇ ਆਸ-ਪਾਸ ਬਿਜਲੀ ਚੋਰੀ ਹੁੰਦੀ ਨਜ਼ਰ ਆਵੇ, ਉਹ ਜਲੰਧਰ ਸਰਕਲ ਦੇ ਕੰਟਰੋਲ ਰੂਮ ਦੇ ਸਰਕਾਰੀ ਨੰਬਰ 96461-16301 ’ਤੇ ਸੂਚਿਤ ਕਰਨ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


shivani attri

Content Editor

Related News