ਜਲੰਧਰ ਦਾ ਹੇਠਲਾ ਤਾਪਮਾਨ ਘਟ ਕੇ 3.5 ਡਿਗਰੀ ਤੱਕ ਪੁਹੰਚਿਆ

01/06/2020 5:19:46 PM

ਜਲੰਧਰ (ਰਾਹੁਲ) : ਸ਼ਨੀਵਾਰ ਰਾਤ ਨੂੰ ਹੋਈ ਬੂੰਦਾਬਾਂਦੀ ਨਾਲ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਅਤੇ ਹੇਠਲੇ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲਿਆ। ਸ਼ਨੀਵਾਰ ਰਾਤ ਹਲਕੇ ਮੀਂਹ ਕਾਰਨ ਨਗਰ ਵਾਸੀਆਂ ਨੂੰ ਐਤਵਾਰ ਨੂੰ ਧੁੰਦ ਤੋਂ ਵੀ ਛੁਟਕਾਰਾ ਜ਼ਰੂਰ ਮਿਲ ਗਿਆ। ਜਲੰਧਰ ਦਾ ਹੇਠਲਾ ਤਾਪਮਾਨ ਐਤਵਾਰ ਨੂੰ 2.9 ਤੋਂ ਵਧ ਕੇ 3.5 ਡਿਗਰੀ ਤੱਕ ਪਹੁੰਚ ਗਿਆ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਐਤਵਾਰ ਨੂੰ 22.4 ਤੋਂ ਘਟ ਕੇ 19.8 ਡਿਗਰੀ ਤੱਕ ਪਹੁੰਚ ਗਿਆ ਹੈ। ਠੰਡੀਆਂ ਹਵਾਵਾਂ ਦੀ ਰਫਤਾਰ ਪੱਛਮ ਵਲੋਂ ਸਵੇਰੇ 6 ਅਤੇ 13, ਰਾਤ ਪੂਰਬ ਦਿਸ਼ਾ ਤੋਂ 9 ਅਤੇ 15 ਕਿਲੋਮੀਟਰ ਪ੍ਰਤੀ ਘੰਟੇ ਦੇ ਆਸ-ਪਾਸ ਦਰਜ ਕੀਤੀ ਗਈ। ਜਲੰਧਰ ਦੇ ਨੇੜਲੇ ਖੇਤਰ ਆਦਮਪੁਰ ਅਤੇ ਬਠਿੰਡਾ (ਆਈ. ਏ. ਐੱਫ) ਦਾ ਹੇਠਲਾ ਤਾਪਮਾਨ 3.3 ਡਿਗਰੀ ਦਰਜ ਕੀਤਾ ਗਿਆ, ਜੋ ਕਿ ਪੰਜਾਬ 'ਚ ਸਭ ਤੋਂ ਘੱਟ ਰਿਹਾ।

ਮੌਸਮ ਵਿਭਾਗ ਦੀ ਮੰਨੀਏ ਤਾਂ 6 ਅਤੇ 7 ਜਨਵਰੀ ਨੂੰ ਆਸਮਾਨ 'ਚ ਬੱਦਲ ਛਾਏ ਰਹਿਣਗੇ। ਉਥੇ 8 ਜਨਵਰੀ ਨੂੰ ਆਸਮਾਨ 'ਚ ਬੱਦਲ ਛਾਏ ਰਹਿਣ ਦੇ ਨਾਲ ਦਿਨ ਦੇ ਸਮੇਂ ਹਲਕੀ ਧੁੱਪ ਖਿੜਨ ਦੀ ਭਵਿੱਖਬਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ। 9 ਜਨਵਰੀ ਨੂੰ ਦਿਨ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਣ ਦੀ ਸੰਭਾਵਨਾ ਹੈ, ਨਾਲ ਹੀ ਅੰਸ਼ਿਕ ਰੂਪ 'ਚ ਬੱਦਲ ਛਾਏ ਰਹਿਣ ਅਤੇ ਦਿਨ ਦੇ ਸਮੇਂ ਸੂਰਜ ਦੀ ਗਰਮਾਹਟ 'ਚ ਤੇਜ਼ੀ ਰਹਿਣ ਦੀ ਉਮੀਦ ਜਤਾਈ ਗਈ ਹੈ। 10 ਅਤੇ 11 ਜਨਵਰੀ ਨੂੰ ਬੱਦਲ ਛਾਏ ਰਹਿਣਗੇ ਅਤੇ ਸੂਰਜ ਵੀ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ। ਅਗਲੇ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 16 ਤੋਂ 13 ਡਿਗਰੀ ਰਹਿਣ ਅਤੇ ਹੇਠਲਾ ਤਾਪਮਾਨ 4 ਤੋਂ 8 ਡਿਗਰੀ ਦੇ ਆਸਪਾਸ ਰਹਿਣ ਦੀ ਉਮੀਦ ਜਤਾਈ ਗਈ ਹੈ। 6 ਜਨਵਰੀ ਨੂੰ ਵੱਧ ਤੋਂ ਵੱਧ ਅਤੇ ਹੇਠਲੇ ਤਾਪਮਾਨ 'ਚ ਤਕਰੀਬਨ 6 ਡਿਗਰੀ ਦਾ ਅੰਤਰ ਰਹਿਣ ਦੀ ਸੰਭਾਵਨਾ ਹੈ। 7 ਜਨਵਰੀ ਨੂੰ ਇਹ ਅੰਤਰ 5, ਅੱਠ ਜਨਵਰੀ ਨੂੰ ਹੇਠਲਾ ਅਤੇ ਅਧਿਕਤਮ ਤਾਪਮਾਨ ਦਾ ਅੰਤਰ 5 ਡਿਗਰੀ ਤੱਕ ਰਹਿਣ ਦਾ, 9 ਜਨਵਰੀ ਨੂੰ ਇਹ ਅੰਤਰ 12, ਦਸ ਜਨਵਰੀ ਨੂੰ ਇਹ ਅੰਤਰ 10 ਅਤੇ 11 ਜਨਵਰੀ ਨੂੰ ਇਹ ਅੰਤਰ 9 ਡਿਗਰੀ 'ਚ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵਲੋਂ ਜਤਾਈ ਜਾ ਰਹੀ ਹੈ।

Anuradha

This news is Content Editor Anuradha