ਦੇਸ਼ ਦੇ ਪ੍ਰਸਿੱਧ ਬਿਊਰੋਕ੍ਰੇਟਸ ਦੀ ਸੂਚੀ ''ਚ ਚੁਣੇ ਗਏ ਜਲੰਧਰ ਦੇ ਡੀ. ਸੀ.

06/03/2020 1:27:07 AM

ਜਲੰਧਰ, (ਚੋਪੜਾ)— ਆਪਣੀ ਮਿਹਨਤ ਤੇ ਚੰਗੇ ਸੁਭਾਅ ਕਾਰਣ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਫੇਮ ਇੰਡੀਆ ਦੇ 50 ਪ੍ਰਸਿੱਧ ਬਿਊਰੋਕ੍ਰੇਟਸ ਦੀ ਸੂਚੀ ਵਿਚ ਚੁਣੇ ਗਏ ਹਨ। ਦੇਸ਼ ਦੇ 724 ਜ਼ਿਲ੍ਹਿਆਂ ਸਬੰਧੀ ਸਰਵੇ ਦੀਆਂ ਵੱਖ-ਵੱਖ ਕੈਟਾਗਰੀਆਂ ਵਿਚ ਪ੍ਰਮੁੱਖ ਸਥਾਨ 'ਤੇ ਆਏ 50 ਪ੍ਰਸਿੱਧ ਡਿਪਟੀ ਕਮਿਸ਼ਨਰਾਂ ਦੀ ਸੂਚੀ ਵਿਚ ਵਰਿੰਦਰ ਸ਼ਰਮਾ ਦਾ ਨਾਮ ਸ਼ਾਮਲ ਹੋਣਾ ਜਲੰਧਰ ਵਾਸੀਆਂ ਲਈ ਮਾਣ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਸੋਮਿਆਂ, ਉੱਘੇ ਲੋਕਾਂ ਦੀ ਰਾਏ ਤੇ ਗਰਾਊਂਡ, ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਹੀ ਇਹ ਸਰਵੇ ਕੀਤਾ ਜਾਂਦਾ ਹੈ।
ਇਸ ਸਬੰਧੀ ਡਿਪਟੀ ਕਮਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਲੰਧਰ ਵਾਸੀਆਂ ਦੇ ਸਹਿਯੋਗ ਅਤੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਦੀ ਟੀਮ ਵਰਕ ਸਦਕਾ ਹੀ ਉਨ੍ਹਾਂ ਨੂੰ ਇਹ ਸਨਮਾਨ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਤਾਂ ਭਾਵੇਂ ਮੈਨੂੰ ਮਿਲਿਆ ਹੈ ਪਰ ਇਸ ਦੀ ਅਸਲ ਹੱਕਦਾਰ ਜ਼ਿਲ੍ਹੇ ਦੀ ਜਨਤਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹੈ।


KamalJeet Singh

Content Editor

Related News