ਉਧਾਰ ਦੇ ਪੈਸੇ ਨਾ ਚੁਕਾਉਣ ''ਤੇ ਰੋਹਿਤ ਨੂੰ ਸਾਥੀਆਂ ਸਮੇਤ ਕੁੱਟਿਆ

01/07/2020 12:49:32 PM

ਜਲੰਧਰ (ਕਮਲੇਸ਼)-ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ 27 ਸਾਲਾ ਨੌਜਵਾਨ ਨੇ ਕੀਟਨਾਸ਼ਕ ਦਵਾਈ ਨਿਗਲ ਲਈ, ਜਿਸ ਕਾਰਣ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ।ਰੋਹਿਤ ਨਿਵਾਸੀ ਗੁਰੂ ਸੰਤ ਨਗਰ ਨੇ ਪਹਿਲਾਂ ਕੀਟਨਾਸ਼ਕ ਦਵਾਈ ਖਾਣ ਦਾ ਕਾਰਣ ਦੱਸਣ ਦੀ ਵੀਡੀਓ ਬਣਾਈ ਅਤੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨੂੰ ਭੇਜੀ। ਕੀਟਨਾਸ਼ਕ ਨਿਗਲਣ ਤੋਂ ਪਹਿਲਾਂ ਰੋਹਿਤ ਵੀਡੀਓ 'ਚ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਆਪਣੇ ਘਰੇਲੂ ਕੰਮਾਂ ਲਈ ਨੌਜਵਾਨ ਕੋਲੋਂ 60,000 ਰੁਪਏ ਉਧਾਰ ਲਏ ਸਨ।

ਇਸ ਕਾਰਣ ਰਾਤ ਨੂੰ ਰਾਜੂ ਆਪਣੇ ਸਾਥੀ ਗੋਲਡੀ ਅਤੇ ਹੋਰ 2 ਨੌਜਵਾਨਾਂ ਨਾਲ ਘਰ ਆ ਕੇ ਉਸ ਨਾਲ ਮਾਰ-ਕੁੱਟ ਕਰਨ ਅਤੇ ਉਸ ਨੂੰ ਮਾਰਨ ਦੀ ਧਮਕੀ ਦੇ ਗਿਆ। ਰੋਹਿਤ ਨੇ ਇਸ ਮਾਮਲੇ ਦੀ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਵੀਡੀਓ ਵਿਚ ਰੋਹਿਤ ਨੇ ਪੁਲਸ 'ਤੇ ਵੀ ਗੰਭਾਰ ਦੋਸ਼ ਲਾਏ ਹਨ ਕਿ ਉਹ ਕਈ ਵਾਰ ਥਾਣੇ ਗਿਆ ਅਤੇ ਥਾਣੇ 'ਚ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਥਾਣਾ ਨੰ. 5 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Shyna

Content Editor

Related News