ਜਲੰਧਰ ’ਚ ਪ੍ਰਾਪਰਟੀ ਹੋਈ ਮਹਿੰਗੀ: ਡੀ. ਸੀ. ਦੀ ਅਪਰੂਵਲ ਤੋਂ ਬਾਅਦ ਅੱਜ ਤੋਂ ਲਾਗੂ ਹੋਏ ਨਵੇਂ ਕੁਲੈਕਟਰ ਰੇਟ

07/07/2022 12:05:02 PM

ਜਲੰਧਰ (ਜਤਿੰਦਰ ਚੋਪੜਾ)– ਜ਼ਿਲ੍ਹਾ ਪ੍ਰਸ਼ਾਸਨ ਨੇ ਰੀਅਲ ਅਸਟੇਟ ਮਾਰਕੀਟ ਨੂੰ ਝਟਕਾ ਦਿੰਦਿਆਂ ਸਾਲ 2022-23 ਲਈ ਰਿਹਾਇਸ਼ੀ ਅਤੇ ਕਮਰਸ਼ੀਅਲ ਦੋਵਾਂ ਦੇ ਕੁਲੈਕਟਰ ਰੇਟ ਨੂੰ ਵਧਾ ਦਿੱਤਾ ਹੈ। ਜ਼ਿਲ੍ਹੇ ਦੇ ਹਰੇਕ ਖੇਤਰ ਦੇ ਆਧਾਰ ’ਤੇ ਕੁਲੈਕਟਰ ਰੇਟਾਂ ਵਿਚ 10 ਫ਼ੀਸਦੀ ਤੋਂ ਲੈ ਕੇ 48 ਫ਼ੀਸਦੀ ਵਾਧਾ ਕਰ ਦਿੱਤਾ ਗਿਆ। ਕੁਲੈਕਟਰ ਰੇਟ ਦੀਆਂ ਨਵੀਆਂ ਦਰਾਂ 7 ਜੁਲਾਈ ਤੋਂ ਲਾਗੂ ਹੋਣਗੀਆਂ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸਬ-ਰਜਿਸਟਰਾਰ 2 ਤੋਂ ਇਲਾਵਾ ਤਹਿਸੀਲ ਨਕੋਦਰ, ਸ਼ਾਹਕੋਟ ਅਤੇ ਫਿਲੌਰ ਤੋਂ ਇਲਾਵਾ ਸਬ-ਤਹਿਸੀਲ ਆਦਮਪੁਰ, ਕਰਤਾਰਪੁਰ, ਭੋਗਪੁਰ, ਮਹਿਤਪੁਰ, ਲੋਹੀਆਂ, ਗੋਰਾਇਆ, ਨੂਰਮਹਿਲ ਵਿਚ ਕੱਲ ਤੋਂ ਨਵੇਂ ਕੁਲੈਕਟਰ ਰੇਟਾਂ ’ਤੇ ਹੀ ਰਜਿਸਟਰੀ ਹੋਵੇਗੀ। ਇਸ ਵਿਚ ਪ੍ਰਾਪਰਟੀ ਦੇ ਖ਼ਰੀਦਦਾਰ ਨੂੰ ਰਜਿਸਟਰੀ ਕਰਵਾਉਣ ਦੌਰਾਨ ਲੈਣ-ਦੇਣ ’ਤੇ ਸਟੈਂਪ ਡਿਊਟੀ ’ਤੇ ਵਧੀ ਹੋਈ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ ਕਿਉਂਕਿ ਨਵੇਂ-ਪੁਰਾਣੇ ਕੁਲੈਕਟਰ ਰੇਟ ਲਿਸਟ ਵਿਚ ਸ਼ਾਮਲ ਐਗਰੀਕਲਚਰ, ਇੰਡਸਟਰੀਅਲ, ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਦੇ ਰੇਟਾਂ ਨੂੰ ਰਿਵਾਈਜ਼ ਕਰਕੇ ਨਵੇਂ ਰੇਟ ਤੈਅ ਕਰ ਦਿੱਤੇ ਗਏ ਹਨ, ਜੋ ਕਿ ਐਗਰੀਕਲਚਰ ਅਤੇ ਇੰਡਸਟਰੀਅਲ ਜ਼ੋਨ ’ਚ 5 ਲੱਖ ਰੁਪਏ ਪ੍ਰਤੀ ਏਕੜ ਤੋਂ ਲੈ ਕੇ 10 ਲੱਖ ਰੁਪਏ ਪ੍ਰਤੀ ਏਕੜ ਵਧਾ ਦਿੱਤੇ ਗਏ ਹਨ। ਇਸੇ ਤਰ੍ਹਾਂ ਪਾਸ਼ ਇਲਾਕਿਆਂ ਵਿਚ ਕਮਰਸ਼ੀਅਲ ਪ੍ਰਾਪਰਟੀ ’ਤੇ ਕੁਲੈਕਟਰ ਰੇਟਾਂ ’ਚ 2 ਤੋਂ 3 ਲੱਖ ਰੁਪਏ ਮਰਲਾ ਤੱਕ ਇਜ਼ਾਫਾ ਕੀਤਾ ਗਿਆ ਹੈ, ਜਦਕਿ ਰਿਹਾਇਸੀ ਪ੍ਰਾਪਰਟੀਆਂ ’ਤੇ ਇਹ ਦਰ 20 ਹਜ਼ਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਮਰਲਾ ਕੀਤੀ ਗਈ ਹੈ।

ਨਵੇਂ ਕੁਲੈਕਟਰ ਰੇਟਾਂ ’ਤੇ ਹੁਣ ਜੇਕਰ ਕੋਈ ਵਿਅਕਤੀ ਇਕ ਕਨਾਲ ਦੇ ਪਲਾਟ ਦੀ ਰਜਿਸਟਰੀ ਕਰਵਾਉਣਾਚਾਹੁੰਦਾ ਹੈ ਤਾਂ ਉਸਨੂੰ ਪਹਿਲਾਂ ਜਿੱਥੇ 8 ਲੱਖ ਰੁਪਏ ਰਜਿਸਟਰੀ ਅਦਾ ਕਰਨੀ ਪੈਂਦੀ ਸੀ, ਹੁਣ 11.20 ਲੱਖ ਰੁਪਏ ਖ਼ਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ: 'ਦਿਨ ਸ਼ਗਨਾਂ ਦਾ ਚੜ੍ਹਿਆ', CM ਭਗਵੰਤ ਮਾਨ ਦੇ ਵਿਆਹ ’ਚ ਪਿਤਾ ਦੀਆਂ ਰਸਮਾਂ ਨਿਭਾਉਣਗੇ ਅਰਵਿੰਦ ਕੇਜਰੀਵਾਲ

ਸਬ-ਰਜਿਸਟਰਾਰ-1 ਅਧੀਨ ਆਉਂਦੇ ਖੇਤਰਾਂ ਦੇ ਨਵੇਂ ਕੁਲੈਕਟਰ ਰੇਟ ਨਹੀਂ ਹੋਏ ਫਾਈਨਲ
ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਾਅਦ ਜ਼ਿਲ੍ਹੇ ਦੀਆਂ 5 ’ਚੋਂ 4 ਤਹਿਸੀਲਾਂ ਅਤੇ 7 ਸਬ-ਤਹਿਸੀਲਾਂ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਹੋ ਗ?ਏ ਹਨ ਪਰ ਸਬ-ਰਜਿਸਟਰਾਰ ਦਫ਼ਤਰ ਅਧੀਨ ਆਉਂਦੇ ਇਲਾਕਿਆਂ ਦੇ ਨਵੇਂ ਕੁਲੈਕਟਰ ਰੇਟ ਅਜੇ ਤੱਕ ਫਾਈਨਲ ਨਹੀਂ ਹੋ ਸਕੇ, ਜਿਸ ਕਾਰਨ ਉਕਤ ਤਹਿਸੀਲ ਵਿਚ ਨਵੇਂ ਕੁਲੈਕਟਰ ਰੇਟਾਂ ਦਾ ਲਾਗੂ ਹੋਣ ਦਾ ਕੰਮ ਵਿਚਕਾਰ ਹੀ ਲਟਕ ਗਿਆ। ਮੰਨਿਆ ਜਾ ਰਿਹਾ ਹੈ ਕਿ ਸਬ-ਰਜਿਸਟਰਾਰ-1 ਦੇ ਨਵੇਂ ਕੁਲੈਕਟਰ ਰੇਟ ਫਾਈਨਲ ਹੋਣ ਵਿਚ ਅਜੇ 1-2 ਦਿਨ ਦਾ ਸਮਾਂ ਲੱਗ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਸ਼ਨੀਵਾਰ ਅਤੇ ਐਤਵਾਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਸਬ-ਰਜਿਸਟਰਾਰ-1 ਵਿਚ ਅਗਲੇ ਸੋਮਵਾਰ ਤੋਂ ਹੀ ਨਵੇਂ ਕੁਲੈਕਟਰ ਰੇਟ ਲਾਗੂ ਹੋ ਸਕਣਗੇ।
ਸੂਤਰਾਂ ਦੀ ਮੰਨੀਏ ਤਾਂ ਸਬ-ਰਜਿਸਟਰਾਰ-1 ਅਧੀਨ ਹੀ ਸ਼ਹਿਰ ਦੇ ਸਭ ਤੋਂ ਜ਼ਿਆਦਾ ਪਾਸ਼ ਅਤੇ ਮਹਿੰਗੀਆਂ ਦਰਾਂ ਦੀਆਂ ਪ੍ਰਾਪਰਟੀਆਂ ਦੇ ਖੇਤਰ ਆਉਂਦੇ ਹਨ, ਜਿਸ ਕਾਰਨ ਪ੍ਰਸ਼ਾਸਨ ਇਨ੍ਹਾਂ ਇਲਾਕਿਆਂ ਵਿਚ ਰੇਟ ਫਿਕਸ ਕਰਨ ’ਤੇ ਖਾਸ ਤੌਰ ’ਤੇ ਫੋਕਸ ਕਰ ਰਿਹਾ ਹੈ ਕਿਉਂਕਿ ਜੇਕਰ ਜ਼ਿਲੇ ਦੇ ਬਾਕੀ ਇਲਾਕਿਆਂ ਮੁਤਾਬਕ ਕਮਰਸ਼ੀਅਲ ਪ੍ਰਾਪਰਟੀ ਦੇ ਰੇਟਾਂ ਵਿਚ ਹੋਏ ਵਾਧੇ ’ਤੇ ਨਜ਼ਰ ਮਾਰੀ ਜਾਵੇ ਤਾਂ ਜੇਕਰ ਮਾਡਲ ਟਾਊਨ, ਜੀ. ਟੀ. ਬੀ. ਨਗਰ, 66 ਫੁੱਟੀ ਰੋਡ ਸਮੇਤ ਹੋਰ ਪਾਸ਼ ਇਲਾਕਿਆਂ ਵਿਚ ਵੀ ਉਸੇ ਬਰਾਬਰ ਦਰਾਂ ਵਿਚ ਵਾਧਾ ਹੋਇਆ ਤਾਂ ਇਹ ਕੁਲੈਕਟਰ ਰੇਟ ਕਾਫੀ ਵਧ ਜਾਣਗੇ। ਜਿਵੇਂ ਕਿ ਜੇਕਰ ਸ਼ਹਿਰ ਦੇ ਕਿਸੇ ਹੋਰ ਇਲਾਕੇ ਵਿਚ 2 ਲੱਖ ਰੁਪਏ ਦੀ ਕਮਰਸ਼ੀਅਲ ਪ੍ਰਾਪਰਟੀ ’ਤੇ 30 ਫੀਸਦੀ ਕੁਲੈਕਟਰਰੇਟ ਵਧੇ ਹਨ ਤਾਂ ਉਸ ਇਲਾਕੇ ਵਿਚ ਕੁਲੈਕਟਰ ਰੇਟ 60 ਹਜ਼ਾਰ ਰੁਪਏ ਪ੍ਰਤੀ ਮਰਲਾ ਵਧਣਗੇ ਪਰ ਜੇਕਰ ਮਾਡਲ ਟਾਊਨ ਵਿਚ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 30 ਫੀਸਦੀ ਵਧਣਗੇ ਤਾਂ ਉਥੋਂ ਦੀ ਪ੍ਰਾਪਰਟੀ ਦੇ ਕੁਲੈਕਟਰ ਰੇਟ ਪੁਰਾਣੀ ਦਰ 9 ਲੱਖ ਤੋਂ 2.70 ਲੱਖ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਵਧ ਕੇ 11.70 ਲੱਖ ਰੁਪਏ ਪ੍ਰਤੀ ਮਰਲਾ ਤੱਕ ਪਹੁੰਚ ਜਾਣਗੇ।

ਦੇਰ ਸ਼ਾਮ ਤੱਕ ਨਵੇਂ ਕੁਲੈਕਟਰ ਰੇਟਾਂ ਨੂੰ ਸਾਫਟਵੇਅਰ ਵਿਚ ਅਪਲੋਡ ਕਰਨ ਦਾ ਹੁੰਦਾ ਰਿਹਾ ਕੰਮ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਮਨਜ਼ੂਰੀ ਮਿਲਣ ਉਪਰੰਤ ਨਵੇਂ ਕੁਲੈਕਟਰ ਰੇਟਾਂ ਨੂੰ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਸਾਫਟਵੇਅਰ ਵਿਚ ਅਪਲੋਡ ਕਰ ਦਿੱਤਾ ਗਿਆ ਹੈ। ਕੱਲ ਤੋਂ ਰਜਿਸਟਰੀ ਕਰਵਾਉਣ ਆਏ ਬਿਨੈਕਾਰਾਂ ਨੂੰ ਨਵੀਆਂ ਦਰਾਂ ’ਤੇ ਹੀ ਸਟੈਂਪ ਡਿਊਟੀ ਅਦਾ ਕਰਨੀ ਪਵੇਗਾ। ਹਾਲਾਂਕਿ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਪਿਛਲੀ ਰਾਤ ਅਤੇ ਅੱਜ ਦੇਰ ਸ਼ਾਮ ਤੱਕ ਨਵੇਂ ਕੁਲੈਕਟਰ ਰੇਟ ਅਪਲੋਡ ਕਰਨ ਦਾ ਕੰਮ ਲਗਾਤਾਰ ਜਾਰੀ ਰਿਹਾ।

PunjabKesari

ਨਵੇਂ ਕੁਲੈਕਟਰ ਰੇਟ ਫਾਈਨਲ ਕਰਨ ਦੌਰਾਨ ਬਣਾਏ ਅਨੇਕਾਂ ਨਵੇਂ ਇੰਡਸਟਰੀਅਲ ਸੈਗਮੈਂਟ ਕੋਡ
ਡਿਪਟੀ ਕਮਿਸ਼ਨਰ ਨੇ ਨਵੇਂ ਕੁਲੈਕਟਰ ਰੇਟ ਫਾਈਨਲ ਕਰਨ ਦੌਰਾਨ ਅਨੇਕਾਂ ਨਵੇਂ ਇੰਡਸਟਰੀਅਲ ਸੈਗਮੈਂਟ ਕੋਡ ਬਣਾ ਦਿਤੇ ਹਨ, ਜਿਸਤੋਂ ਬਾਅਦ ਉਕਤ ਇਲਾਕਿਆਂ ਵਿਚ ਇੰਡਸਟਰੀਅਲ ਪ੍ਰਾਪਰਟੀ ਸਬੰਧੀ ਰਜਿਸਟਰੀ ਕਰਵਾਉਮਾ ਕਾਫੀ ਮਹਿੰਗਾ ਸਾਬਿਤ ਹੋਵੇਗਾ। ਇਨ੍ਹਾਂ ਨਵੇਂ ਇੰਡਸਟਰੀਅਲ ਸੈਗਮੈਂਟ ਕੋਡ ਵਿਚ ਚੱਕ ਰਾਮਪੁਰ ਲੱਲੀਆਂ ਵਿਚ ਐਗਰੀਕਲਚਰ ਪ੍ਰਾਪਰਟੀ ਦੇ ਕੁਲੈਕਟਰ ਰੇਟ 11 ਲੱਖ ਰੁਪਏ ਪ੍ਰਤੀ ਏਕੜ ਸਨ, ਉਸਨੂੰ ਵਧਾ ਕੇ 12 ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ, ਉਥੇ ਹੀ ਚੱਕ ਰਾਮਪੁਰ ਲੱਲੀਆਂ ਵਿਚ ਨਵਾਂ ਇੰਡਟਰੀਅਲ ਸੈਗਮੈਂਟ ਕੋਡ ਬਣਾ ਕੇ ਇੰਡਸਟਰੀਅਲ ਪ੍ਰਾਪਰਟੀ ਦੇ ਕੁਲੈਕਟਰ ਰੇਟ 15 ਲੱਖ ਰੁਪਏ ਪ੍ਰਤੀ ਏਕੜ ਨਿਸ਼ਚਿਤ ਕਰ ਦਿੱਤੇ ਹਨ।
ਲਾਂਬੜਾ ਮੇਨ ਰੋਡ ’ਤੇ ਨਵੇਂ ਇੰਡਸਟਰੀਅਲ ਸੈਗਮੈਂਟ ਕੋਡ ਨੂੰ ਬਣਾ ਕੇ ਉਥੋਂ ਦੀ ਪ੍ਰਾਪਰਟੀ ਦੇ ਕੁਲੈਕਟਰ ਰੇਟ 85 ਲੱਖ ਰੁਪਏ ਪ੍ਰਤੀ ਏਕੜ ਰੱਖੇ ਗਏ ਹਨ, ਜਦਕਿ ਉਕਤ ਏਰੀਏ ਵਿਚ ਐਗਰੀਕਲਚਰ ਪ੍ਰਾਪਰਟੀ ਦੇ ਨਵੇਂ ਰੇਟ 70 ਲੱਖ ਰੁਪਏ ਪ੍ਰਤੀ ਏਕੜ ਕੀਤੇ ਗਏ ਹਨ। ਅਜਿਹੇ ਵਿਚ ਮਕਸੂਦਪੁਰ ਏਰੀਆ ਵਿਚ ਨਵੇਂ ਇੰਡਸਟਰੀਅਲ ਸੈਗਮੈਂਟ ਕੋਡ ਨੂੰਬਣਾਉਂਦੇ ਹੋਏ ਉਥੋਂ ਦੀ ਪ੍ਰਾਪਰਟੀ ਦੇ ਕੁਲੈਕਟਰ ਰੇਟ ਨੂੰ 1.10 ਕਰੋੜ ਰੁਪਏ ਪ੍ਰਤੀ ਏਕੜ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਮਕਸੂਦਪੁਰ ਵਿਚ ਐਗਰੀਕਲਚਰ ਪ੍ਰਾਪਰਟੀ ਦੇ ਨਵੇਂ ਰੇਟ 92 ਲੱਖ ਰੁਪਏ ਪ੍ਰਤੀ ਏਕੜ ਰੱਖੇ ਗ ਏ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ

ਕੁਲੈਕਟਰ ਰੇਟ ਵਧਣ ਤੋਂ ਪਹਿਲਾਂ ਰਜਿਸਟਰੀ ਕਰਾਉਣ ਲਈ ਲੋਕਾਂ ਵਿਚ ਲੱਗੀ ਹੋੜ
7 ਜੁਲਾਈ ਤੋਂ ਨਵੇਂ ਕੁਲੈਕਟਰ ਰੇਟ ਲਾਗੂ ਨੂੰ ਲੈ ਕੇ ਅੱਜ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਲੋਕਾਂ ਵਿਚ ਹੋੜ ਲੱਗੀ ਰਹੀ। ਪ੍ਰਾਪਰਟੀ ਦੀ ਖਰੀਦੋ-ਫਰੋਖਤ ਕਰ ਚੁੱਕੇ ਅਨੇਕਾਂ ਲੋਕਾਂ ਨੇ ਰਜਿਸਟਰੀ ਕਰਵਾਉਣ ਲਈ ਨਿਰਧਾਰਿਤਕੀਤੇ ਸਮੇਂ ਤੋਂ ਪਹਿਲਾਂ ਹੀ ਅੱਜ ਰਜਿਸਟਰੀ ਕਰਵਾ ਲਈ।

ਕਿਸ ਇਲਾਕੇ ਵਿਚ ਕੀ ਹੋਣਗੇ ਨਵੇਂ ਕੁਲੈਕਟਰ ਰੇਟ
ਜਿਲ੍ਹੇ ਭਰ ਦੀਆਂ ਪ੍ਰਾਪਰਟੀਆਂਦੇ ਨਵੇਂ ਕੁਲੈਕਟਰ ਰੇਟਲਾਗੂ ਹੋ ਚੁੱਕੇ ਹਨ।ਇਨ੍ਹਾਂ ਵਿਚੋਂ ਕੁਝ ਏਰੀਏ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਦੇ ਪੁਰਾਣੇ ਅਤੇ ਨਵੇਂ ਕੁਲੈਕਟਰ ਰੇਟ ਪ੍ਰਤੀ ਮਰਲਾਦੇ ਹਿਸਾਬ ਨਾਲ ਇਸ ਤਰ੍ਹਾਂ ਹਨ :

ਏਰੀਆ ਨਵੇਂ-ਪੁਰਾਣੇ ਰਿਹਾਇਸ਼ੀ ਪ੍ਰਾਪਰਟੀ ਨਵੇਂ ਪੁਰਾਣੇ ਕਮਰਸ਼ੀਅਲ ਰੇਟ
ਅਵਤਾਰ ਨਗਰ 2.15 ਲੱਖ ਤੋਂ ਵੱਧ ਕੇ 2.70 ਲੱਖ ਰੁਪਏ 5.30 ਲੱਖ ਤੋਂ ਵਧ ਕੇ 6.50 ਲੱਖ ਰੁਪਏ
ਅੱਡਾ ਭਾਰਗੋ ਕੈਂਪ 1.70 ਲੱਖ ਤੋਂ ਵਧ ਕੇ 2.50 ਲੱਖ ਰੁਪਏ 4.15 ਲੱਖ ਤੋਂ ਵਧ ਕੇ 5 ਲੱਖ ਰੁਪਏ
ਆਦਰਸ਼ ਨਗਰ- 2.80 ਲੱਖ ਰੁਪਏ ਤੋਂ ਵਧ ਕੇ 3.75 ਲੱਖ ਰੁਪਏ 4.85 ਲੱਖ ਤੋਂ ਵਧਕੇ 6 ਲੱਖ ਰੁਪਏ
ਘਈ ਨਗਰ 1.15 ਲੱਖ ਤੋਂ ਵਧ ਕੇ 1.70 ਲੱਖ ਰੁਪਏ 4.85 ਲੱਖ ਤੋਂ ਵੱਧ ਕੇ 6 ਲੱਖ ਰੁਪਏ
ਸੰਤ ਨਗਰ 1.05 ਲੱਖ ਰੁਪਏ ਤੋਂ ਵਧ ਕੇ 1.25 ਲੱਖ ਰੁਪਏ 2.50 ਲੱਖ ਰੁਪਏ ਤੋਂ ਵਧ ਕੇ 3.50 ਲੱਖ ਰੁਪਏ


ਕੁਲੈਕਟਰ ਰੇਟ ਵਧਾਉਣ ਦਾ ਸਮਾਂ ਸਹੀ ਨਹੀਂ : ਇਕਬਾਲ ਅਰਨੇਜਾ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਵਧਾਏ ਗਏ ਕੁਲੈਕਟਰ ਰੇਟ ’ਤੇ ਰੋਸ ਪ੍ਰਗਟਕਰਦਿਆਂ ਕਾਲੋਨਾਈਜ਼ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੁਲੈਕਟਰ ਰੇਟ ਵਧਾਉਣ ਦਾ ਇਹ ਸਹੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਰੀਅਲ ਅਸਟੇਟ ਪਿਛਲੇ 3 ਸਾਲਾਂ ਤੋਂ ਬੇਹੱਦ ਬੁਰੇ ਦੌਰ ਵਿਚੋਂ ਗੁਜ਼ਰ ਰਹੀ ਸੀ, ਹੁਣ ਕਿਤੇ ਜਾ ਕੇ ਕੋਵਿਡ-1 ਦੇ ਪ੍ਰਭਾਵ ਤੋਂ ਬਾਹਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲੈਕਟਰ ਰੇਟ ਵਧਾਉਣ ਦਾ ਸਿੱਧਾ ਅਸਰ ਰੀਅਲ ਅਸਟੇਟ ਕਾਰੋਬਾਰ ’ਤੇਪਵੇਗਾ, ਜਿਸ ਨਾਲ ਕਾਰੋਬਾਰ ਇਕ ਵਾਰ ਫਿਰ ਮੰਦੀ ਦੇ ਦੌਰ ਵਿਚ ਫਸਕੇ ਰਹਿ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ

ਗਰੀਬ ਆਦਮੀ ਲਈ ਆਸ਼ਿਆਨਾ ਬਣਾਉਣਾ ਹੋਵੇਗਾ ਮੁਸ਼ਕਲ : ਸਤੀਸ਼ ਮਲਹੋਤਰਾ
ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਮਲਹੋਤਰਾ ਨੇ ਕਿਹਾ ਕਿ ਨਵੇਂ ਕੁਲੈਕਟਰ ਰੇਟ ਵਿਚ ਹੋਇਆ ਬੇਤਹਾਸ਼ਾ ਵਾਧਾ ਸਿੱਧਾ ਆਮ ਆਦਮੀ ਦੀ ਜੇਬ ’ਤੇ ਅਸਰ ਪਾਵੇਗਾ ਅਤੇ ਗਰੀਬ ਆਦਮੀ ਲਈ ਘਰ ਬਣਾਉਣਾ ਮੁਸਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮਕਾਨ ਬਣਾਉਣ ਲ?ਈ ਵਰਤੋਂ ਵਿਚ ਆਉਣ ਵਾਲੇ ਸੀਮੈਂਟ, ਸਰੀਆ, ਇੱਟਾਂ ਤੇ ਰੇਤਾ-ਬੱਜਰੀ ਸਮੇਤ ਹਰੇਕ ਕੱਚੇ ਮਾਲ ਦੀਆਂ ਕੀਮਤਾਂ ਪਹਿਲਾਂ ਹੀ ਆਸਮਾਨ ਛੂਹ ਰਹੀਆਂ ਹਨ। ਹੁਣ ਕੁਲੈਕਟਰ ਰੇਟ ਵਧਣ ਨਾਲ ਰਜਿਸਟ੍ਰੇਸ਼ਨ ਫ਼ੀਸ ਅਤੇ ਸਟੈਂਪ ਡਿਊਟੀ ਵੀ ਵਧ ਗਈ ਹੈ, ਜਿਸ ਨਾਲ ਧਨਾਢ ਲੋਕਾਂ ਨੂੰ ਸ਼ਾਇਦ ਕੋਈ ਜ਼ਿਆਦਾ ਅਸਰ ਨਾ ਪਵੇ ਪਰ ਸਲੱਮ ਏਰੀਆ ਅਤੇ ਪੁਰਾਣੇ ਸ਼ਹਿਰ ’ਚ ਛੋਟੇ-ਛੋਟੇ ਘਰ ਖ਼ਰੀਦ ਕੇ ਵਸਣ ਦਾ ਸੁਪਨਾ ਵੇਖਣ ਵਾਲੇ ਲੋਕਾਂ ’ਤੇ ਵਿੱਤੀ ਬੋਝ ਵਧ ਗਿਆ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News