ਜਲੰਧਰ ''ਚ ਪ੍ਰਾਈਵੇਟ ਸਕੂਲਾਂ ਖਿਲਾਫ ਫੁੱਟਿਆ ਲੋਕਾਂ ਦਾ ਗੁੱਸਾ

05/21/2020 7:32:38 PM

ਜਲੰਧਰ : ਪ੍ਰਾਈਵੇਟ ਸਕੂਲਾਂ ਖਿਲਾਫ ਲੋਕਾਂ ਦਾ ਗੁੱਸਾ ਫੁੱਟ ਗਿਆ ਹੈ। ਮਾਡਲ ਟਾਊਨ ਸਥਿਤ ਦਯਾਨੰਦ ਮਾਡਲ ਸਕੂਲ ਦੇ ਬਾਹਰ ਵੀਰਵਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੇ ਹੰਗਾਮਾ ਕਰ ਦਿੱਤਾ। ਸਕੂਲ ਦੇ ਬਾਹਰ 70 ਤੋਂ ਜ਼ਿਆਦਾ ਮਾਪੇ ਮੌਜੂਦ ਰਹੇ। ਫਿਲਹਾਲ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਦੋ ਮਹੀਨੇ ਤੋਂ ਕਾਰੋਬਾਰ ਬੰਦ ਸਨ। ਪੰਜਾਬ ਸਰਕਾਰ ਨੇ ਸਕੂਲ ਟਰਾਂਸਪੋਰਟ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਤਾਬਾਂ ਦੇ ਲਈ ਮਾਪਿਆਂ 'ਤੇ ਦਬਾਅ ਨਾ ਪਾਉਣ ਲਈ ਕਿਹਾ ਹੈ। ਸਕੂਲ ਦੇ ਬਾਹਰ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਸਕੂਲ ਇਕ ਤਾਂ ਫੀਸ ਲਈ ਦਬਾਅ ਬਣਾ ਰਿਹਾ ਹੈ ਅਤੇ ਦੂਜਾ ਕਿਤਾਬਾਂ ਲੈਣ ਲਈ ਲਗਾਤਾਰ ਮੈਸੇਜ ਕਰ ਰਿਹਾ ਹੈ। ਜੇਕਰ ਉਨ੍ਹਾਂ ਨੂੰ ਸਟੇਸ਼ਨਰੀ ਨਾ ਲੈਣ ਲਈ ਬੋਲੀਏ ਤਾਂ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ। ਬਾਹਰ ਕਿਤੇ ਵੀ ਕਿਤਾਬਾਂ ਨਹੀਂ ਮਿਲ ਰਹੀਆਂ ਹਨ। ਲੋਕ ਤਾਂ ਪਹਿਲਾਂ ਤੋਂ ਪਰੇਸ਼ਾਨ ਹਨ ਅਤੇ ਉਪਰ ਤੋਂ ਸਕੂਲ ਸੰਚਾਲਕ ਜ਼ਿਆਦਾ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਪ੍ਰਾਈਵੇਟ ਸਕੂਲ ਸੰਚਾਲਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

 

Deepak Kumar

This news is Content Editor Deepak Kumar