ਡੀ.ਸੀ. ਦਫਤਰ ਦੇ ਬਾਹਰ ਪਨੂੰ ਦੇ ਖਿਲਾਫ ਪ੍ਰਦਰਸ਼ਨ ਕਰ ਜਥੇਬੰਦੀਆਂ ਨੇ ਫੂਕਿਆ ਪੁਤਲਾ

01/17/2020 5:19:48 PM

ਜਲੰਧਰ (ਸੋਨੂੰ) - ਵਿਦੇਸ਼ 'ਚ ਬੈਠੇ ਗੁਰਪਤਵੰਤ ਸਿੰਘ ਪਨੂੰ ਦੀ ਵਾਇਰਲ ਹੋ ਰਹੀ ਵੀਡੀਓ ਦੇ ਕਾਰਨ ਪੂਰੇ ਭਾਰਤ 'ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਵੀਡੀਓ ਦੇ ਸਬੰਧ 'ਚ ਅੱਜ ਜਲੰਧਰ ਵਿਖੇ ਡੀ.ਸੀ. ਦਫਤਰ ਦੇ ਬਾਹਰ ਦਲਿਤ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸ਼ਿਵਸੇਨਾ ਦੇ ਲੋਕਾਂ ਵਲੋਂ ਪਨੂੰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਰੋਸ ਪ੍ਰਗਟ ਕਰਦੇ ਹੋਏ ਜਥੇਬੰਦੀਆਂ ਨੇ ਪਨੂੰ ਦਾ ਪੁਤਲਾ ਵੀ ਫੂਕਿਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪਾਈ ਹੋਈ ਵੀਡੀਓ ਨੂੰ ਵੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਡੀ.ਸੀ ਵਰਿੰਦਰ ਕੁਮਾਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਸੌਂਪਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੇ ਖਿਲਾਫ 20 ਜਨਵਰੀ ਤੱਕ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਜਲੰਧਰ ਬੰਦ ਕਰਨ ਦੀ ਕਾਲ ਦੇਣਗੇ। ਦੱਸ ਦੇਈਏ ਕਿ ਇਸ ਮੌਕੇ ਜਥੇਬੰਦੀਆਂ ਨੇ 26 ਜਨਵਰੀ ਨੂੰ ਸੰਵਿਧਾਨ ਬਚਾਓ ਰੈਲੀ ਕਰਨ ਦਾ ਵੀ ਐਲਾਨ ਕੀਤਾ।

rajwinder kaur

This news is Content Editor rajwinder kaur