ਜਲੰਧਰ ਜ਼ਿਮਨੀ ਚੋਣ: ਇੰਦਰ ਇਕਬਾਲ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ 'ਚ ਡਟੇ ਰਹੇ ਕੇਂਦਰੀ ਮੰਤਰੀ ਹਰਦੀਪ ਪੁਰੀ

05/08/2023 6:46:22 PM

ਜਲੰਧਰ- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਪ੍ਰਚਾਰ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਸਰਗਰਮੀ ਨਾਲ ਖੇਤਰ ਵਿਚ ਜੁਟੇ ਰਹੇ। ਹਰਦੀਪ ਪੁਰੀ ਨਾ ਸਿਰਫ਼ ਮੋਦੀ ਸਰਕਾਰ ਦੇ ਸਭ ਤੋਂ ਮਜ਼ਬੂਤ ਸਿੱਖ ਚਿਹਰੇ ਹਨ ਸਗੋਂ ਪੰਜਾਬ ਵਿਚ ਸਭ ਤੋਂ ਲੋਕਪ੍ਰਸਿੱਧ ਆਗੂਆਂ ਵਿਚੋਂ ਇਕ ਵੀ ਹਨ। ਚੋਣ ਪ੍ਰਚਾਰ ਦੌਰਾਨ ਨਾ ਸਿਰਫ਼ ਉਨ੍ਹਾਂ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਸਗੋਂ ਧਾਰਮਿਕ ਸਥਾਨਾਂ 'ਤੇ ਵੀ ਗਏ। ਇਸ ਦੌਰਾਨ ਉਨ੍ਹਾਂ ਨੇ ਵਕੀਲਾਂ, ਸੀ. ਏਜ਼ ਅਤੇ ਕਾਰੋਬਾਰੀਆਂ (ਖ਼ਾਸਕਰ ਖੇਡਾਂ ਅਤੇ ਖਿਡੌਣਾ ਉਦਯੋਗ ਨਾਲ ਜੁੜੇ) ਨਾਲ ਗੱਲਬਾਤ ਕਰਕੇ ਚੋਣ ਰਣਨੀਤੀ ਨੂੰ ਨਵਾਂ ਮੋੜ ਦਿੱਤਾ ਹੈ। ਅੱਜ ਸਾਰਾ ਜਲੰਧਰ ਭਾਜਪਾ ਪੱਖੀ ਹੋ ਗਿਆ ਹੈ। ਪੇਂਡੂ ਤੋਂ ਲੈ ਕੇ ਸ਼ਹਿਰ ਤੱਕ ਗਲੀ ਤੋਂ ਲੈ ਕੇ ਮੁਹੱਲੇ ਤੱਕ ਹਰ ਖੇਤਰ ਵਿੱਚ ਭਾਜਪਾ ਨੂੰ ਬੇਮਿਸਾਲ ਸਮਰਥਨ ਮਿਲ ਰਿਹਾ ਹੈ। ਮੀਟਿੰਗ ਦੌਰਾਨ ਮਾਨਯੋਗ ਮੰਤਰੀ ਨੇ ਵਕੀਲਾਂ, ਸੀ. ਏਜ਼ ਅਤੇ ਵਪਾਰੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਮਾਂਬੱਧ ਢੰਗ ਨਾਲ ਹੱਲ ਕੱਢਣ ਦੀ ਗੱਲ ਕਹੀ। ਇਸ ਤੋਂ ਬਾਅਦ ਵਕੀਲਾਂ, ਚਾਰਟਰਡ ਅਕਾਊਂਟੈਂਟਾਂ ਅਤੇ ਸ਼ਹਿਰ ਦੇ ਉੱਘੇ ਕਾਰੋਬਾਰੀਆਂ ਨੇ ਭਾਜਪਾ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ। ਉਨ੍ਹਾਂ ਜਲੰਧਰ ਦੇ ਖਿਡੌਣਾ ਅਤੇ ਖੇਡ ਉਦਯੋਗ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਇਸ ਨਾਲ ਜੁੜੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਮਦਦ ਦਾ ਭਰੋਸਾ ਦਿੱਤਾ। 

ਇਸ ਦੌਰਾਨ ਹਰਦੀਪ ਸਿੰਘ ਪੁਰੀ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਛੋਟੀਆਂ-ਛੋਟੀਆਂ ਰੈਲੀਆਂ ਨੂੰ ਵੀ ਸੰਬੋਧਨ ਕੀਤਾ ਅਤੇ ਕੋਨੇ-ਕੋਨੇ ਵਿਚ ਬੈਠਕਾਂ ਵੀ ਕੀਤੀਆਂ। ਹਰਦੀਪ ਪੁਰੀ 'ਤੇ 60 ਬੂਥਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਹਰ ਖੇਤਰ ਵਿਚ ਜਨਤਾ ਨਾਲ ਸਪੰਰਕ ਕੀਤਾ। ਮੁਹਿੰਮ ਦੌਰਾਨ ਉਨ੍ਹਾਂ ਲੋਕਾਂ ਤੋਂ ਭਰਪੂਰ ਸਮਰਥਨ ਮਿਲਿਆ। ਇਸ ਦੌਰਾਨ ਇਕ ਸਭਾ ਵਿਚ ਉਨ੍ਹਾਂ ਦੇ ਮੰਚ 'ਤੇ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਸੰਸਦ ਮਨੋਜ ਤਿਵਾੜੀ ਵੀ ਪਹੁੰਚੇ। 

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੱਲੇ ਤੇਜ਼ਧਾਰ ਹਥਿਆਰ

ਪਾਰਟੀ ਨੇਤਾਵਾਂ ਨਾਲ ਹੋਈਆਂ ਬੈਠਕਾਂ ਵਿਚ ਵਰਕਰਾਂ ਦਾ ਜੋਸ਼ ਵਿਖਾਈ ਦਿੱਤਾ। ਮੰਤਰੀ ਨੇ ਕਿਹਾ ਕਿ ਬੂਥ ਪੱਧਰ ਦੇ ਸਾਡੇ ਵਰਕਰ ਭਾਜਪਾ ਦੀ ਮਜ਼ਬੂਤ ਨੀਂਹ ਹਨ ਅਤੇ ਇਹ ਵਰਕਰ ਘਰ-ਘਰ ਜਾ ਕੇ ਭਾਜਪਾ ਵਿਚਾਰ ਅਤੇ ਵਿਕਾਸ ਦੀ ਨੀਤੀ ਨੂੰ ਫੈਲਾਅ ਰਹੇ ਹਨ। ਇਸ ਦੌਰਾਨ ਉਹ ਸ਼ਹਿਰ ਦੇ ਇਕ ਮਸ਼ਹੂਰ ਧਾਰਮਿਕ ਸਥਾਨ, ਗੁਰਦੁਆਰਾ ਸਾਹਿਬ ਅਤੇ ਗੀਤਾ ਮੰਦਿਰ ਨਤਮਸਤਕ ਹੋਏ। ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਦੇ ਇਲਾਵਾ ਵੋਟ ਮੰਗਣ ਲਈ ਹਰ ਵਰਗ ਨਾਲ ਗੱਲਬਾਤ ਕੀਤੀ। ਨਜੀਤੇ ਵਜੋਂ ਅੱਜ ਪੂਰੇ ਜਲੰਧਰ ਵਿਚ ਚੱਪੇ-ਚੱਪੇ 'ਤੇ ਭਾਜਪਾ ਦੀ ਲਹਿਰ ਹੈ। ਇਸ ਦੌਰਾਨ ਔਰਤਾਂ ਅਤੇ ਸਥਾਨਕ ਸ਼ਹਿਰਵਾਸੀਆਂ ਵਿਚ ਭਰਪੂਰ ਜੋਸ਼ ਵੇਖਣ ਨੂੰ ਮਿਲਿਆ। ਲੋਕਾਂ ਤੋਂ ਮਿਲ ਰਹੇ ਭਾਰੀ ਸਮਰਥਨ ਨੂੰ ਵੇਖਦੇ ਹੋਏ ਭਾਜਪਾ ਵਿਚ ਖ਼ੁਸ਼ੀ ਦੀ ਲਹਿਰ ਚੱਲ ਰਹੀ ਹੈ। ਇਸ ਪੂਰੇ ਚੋਣ ਪ੍ਰਚਾਰ ਦੌਰਾਨ ਹਰਦੀਪ ਪੁਰੀ ਖੇਤਰ ਵਿਚ ਹੀ ਮੌਜੂਦ ਰਹੇ। ਹਰਦੀਪ ਪੁਰੀ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਫ੍ਰਾਸਟਰਕਚਰ ਨਾਲ ਜੁੜਿਆ ਇਕ ਵੀ ਮੁੱਦਾ ਕੇਂਦਰ ਸਰਕਾਰ ਦੇ ਕੋਲ ਅਪਰੂਵਲ ਲਈ ਨਹੀਂ ਭੇਜਿਆ ਹੈ। ਸੂਬੇ ਵਿਚ 13 ਮਹੀਨਿਆਂ ਦੀ ਸਰਕਾਰ ਪੂਰੀ ਤਰ੍ਹਾਂ ਬੇਪਰਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ 2 ਵਿਅਕਤੀਆਂ ਨੇ ਕਰ ਦਿੱਤਾ ਕਾਂਡ, ਸੱਚ ਸਾਹਮਣੇ ਆਉਣ 'ਤੇ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News