ਜਲੰਧਰ ਜ਼ਿਲ੍ਹੇ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਰਤਨਦੀਪ ਸਿੰਘ ਕੋਰੋਨਾ ਪਾਜ਼ੇਟਿਵ

08/11/2020 9:44:48 PM

ਜਲੰਧਰ,(ਜਤਿੰਦਰ, ਭਾਰਦਵਾਜ) : ਕੋਰੋਨਾ ਵਾਇਰਸ ਦਾ ਕਹਿਰ ਤੇ ਦਹਿਸ਼ਤ ਹਰ ਪਾਸੇ ਹੈ ਅਤੇ ਜਲੰਧਰ ਜ਼ਿਲ੍ਹੇ 'ਚ ਵੀ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਜ਼ਿਲ੍ਹੇ 'ਚ ਅੱਜ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਰਤਨਦੀਪ ਸਿੰਘ ਦੀ ਰਿਪੋਰਟ ਅੱਜ ਕੋਰੋਨਾ ਪਾਜ਼ਟਿਵ ਆਈ ਹੈ, ਜਿਸ ਦੇ ਬਾਅਦ ਜ਼ਿਲ੍ਹੇ ਦੇ ਜੱਜਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਬੀਤੀ 8 ਅਗੱਸਤ ਨੂੰ ਜੱਜ ਰਤਨਦੀਪ ਸਿੰਘ ਨੇ ਹਲਕਾ ਬੁਖਾਰ ਹੋਣ ਕਾਰਨ ਮਹਾਮਾਰੀ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਇਸ ਤੋਂ ਪਹਿਲਾਂ ਰਤਨਦੀਪ ਸਿੰਘ ਜੱਜ ਸਾਹਿਬ ਨੇ 7 ਅਗਸਤ ਨੂੰ ਹੀ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ।
ਜੂਡੀਸ਼ੀਅਲ ਮੈਜਿਸਟ੍ਰੇਟ ਰਤਨਦੀਪ ਸਿੰਘ ਜੱਜ ਸਾਹਿਬ ਦੀ ਰਿਪੋਰਟ ਪਾਜ਼ੇਟਿਵ ਆ ਜਾਣ 'ਤੇ ਮਾਣਯੋਗ ਸੈਸ਼ਨ ਜੱਜ ਮਿਸ. ਰੁਪਿੰਦਰਜੀਤ ਚਾਹਲ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਗਾਈਡ ਲਾਈਨ ਮੁਤਾਬਕ ਉਨ੍ਹਾਂ ਨੂੰ ਇਲਾਜ ਕਰਵਾਉਣ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ ਵੀ ਜੂਡੀਸ਼ੀਅਲ ਮੈਜਿਸਟ੍ਰੇਟ ਮਨਮੋਹਨ ਸਿੰਘ ਭੱਟੀ, ਹਰਮੀਤ ਕੌਰ ਪੁਰੀ ਅਤੇ ਅਡੀਸ਼ਨਲ ਸੈਸ਼ਨ ਜੱਜ ਸ਼ਤਿਨ ਗੋਇਲ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ।
 


Deepak Kumar

Content Editor

Related News