ਜਲੰਧਰ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ 76ਵਾਂ ਜਨਮਦਿਨ ਮਨਾਇਆ ਗਿਆ

08/20/2020 6:02:43 PM

ਜਲੰਧਰ(ਸੁਨੀਲ ਮਹਾਜਨ) - ਜਲੰਧਰ ਦੇ ਕਾਂਗਰਸ ਭਵਨ ਵਿਚ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ 76ਵਾਂ ਜਨਮਦਿਨ  ਮਨਾਇਆ ਗਿਆ | ਜਨਮਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ| ਕਾਂਗਰਸ ਕਾਰਜ ਕਰਤਾਵਾਂ ਵਲੋਂ ਰਾਜੀਵ ਗਾਂਧੀ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ  | ਇਸ ਮੌਕੇ ਜਲੰਧਰ ਸੈਂਟਰ ਦੇ ਵਿਧਾਇਕ ਰਾਜਿੰਦਰ ਬੈਰੀ, ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਕਾਂਗਰਸ ਕਰਤਾ ਮਜੂਦ ਸਨ | 

ਇਸ ਮੌਕੇ ਮੀਡਿਆ ਨਾਲ ਗੱਲਬਾਤ ਦੌਰਾਨ ਰਜਿੰਦਰ ਬੇਰੀ ਨੇ ਦੱਸਿਆ ਕਿ ਰਾਜੀਵ ਗਾਂਧੀ ਜੀ ਨੇ ਦੇਸ਼ ਲਈ ਜੋ ਕੁਰਬਾਨੀ ਦਿੱਤੀ ਲੋਕ ਉਸਨੂੰ ਨਹੀਂ ਭੁਲਾ ਸਕਦੇ | ਦੇਸ਼ ਦੀ  ਤਰੱਕੀ ਦੇ  ਲਈ  ਉਹ ਹਮੇਸ਼ਾ ਅੱਗੇ ਰਹੇ ਹਨ |

ਦੂਜੇ ਪਾਸੇ ਦੇਸ਼ ਦੇ ਮੁਖ ਮੰਤਰੀ ਕੈਪਟਨ ਅਤੇ ਸਹਿਤ ਵਿਭਾਗ ਵਲੋਂ ਦਿਤੀਆਂ ਗਈਆਂ ਹਿਦਾਇਤਾਂ ਦੀਆਂ ਕਾਂਗਰਸੀ ਕਾਰਜਕਰਤਾਵਾਂ ਵਲੋਂ ਇਸ ਮੌਕੇ 'ਤੇ ਧੱਜੀਆਂ ਉਡਾਈਆਂ ਗਈਆ | ਹਾਲਾਂਕਿ ਮੁਖ ਮੰਤਰੀ ਵਲੋਂ ਵਿਆਹ ਸਮਾਗਮ 'ਤੇ 30 ਬੰਦਿਆਂ ਦਾ ਇਕੱਠ ਅਤੇ ਸੰਸਕਾਰ ਵੇਲੇ 20 ਬੰਦਿਅਾਂ ਦੇ ਇਕੱਠ ਦੀ ਗੱਲ ਕੀਤੀ ਗਈ ਹੈ | ਪਰ ਆਪਣੀ ਪਾਰਟੀ ਦੇ ਮੁੱਖ ਮੰਤਰੀ ਵਲੋਂ ਦਿਤੀਆਂ ਹਿਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਦੀਆਂ ਤੁਸੀਂ ਆਪਣੀ ਦੇਖ  ਸਕਦੇ ਹੋ |

Harinder Kaur

This news is Content Editor Harinder Kaur