ਜਲੰਧਰ ਦਾ ਪਹਿਲਾ ਜੱਜ ਕੋਰੋਨਾ ਪਾਜ਼ੇਟਿਵ

07/08/2020 9:52:24 PM

ਜਲੰਧਰ,(ਜਤਿੰਦਰ, ਭਾਰਦਵਾਜ) : ਜਲੰਧਰ ਦੇ ਜੂਡੀਸ਼ੀਅਲ ਮੈਜਿਸਟ੍ਰੇਟ (138) ਦੀ ਸਪੈਸ਼ਲ ਅਦਾਲਤ ਨੇ ਜੱਜ ਮਨਮੋਹਨ ਸਿੰਘ ਭੱਟੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆ ਗਈ ਹੈ। ਬੀਤੀ 6 ਜੁਲਾਈ ਨੂੰ ਹਲਕਾ ਬੁਖਾਰ ਹੋ ਜਾਣ ਕਾਰਣ ਕਰੋਨਾ ਮਹਾਮਾਰੀ ਦਾ ਟੈਸਟ ਜੱਜ ਸਾਹਿਬ ਦਾ ਲਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਤੋਂ ਪਹਿਲਾਂ ਜੂਡੀਸ਼ੀਅਲ ਮੈਜਿਸਟ੍ਰੇਟ ਸੁਧੀਰ ਕੁਮਾਰ, ਮਿਸ ਸ਼ੈਰਿਲ ਸੋਹੀ, ਸ਼ਮਿੰਦਰ ਪਾਲ ਅਤੇ ਉਨ੍ਹਾਂ ਦੇ ਸਾਰੇ ਸਟਾਫ ਨੂੰ 4 ਦਿਨਾਂ ਲਈ ਕੁਆਰੰਟਾਈਨ 'ਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੀ ਅਦਾਲਤ 'ਚ ਸੰਬੰਧਿਤ ਪੁਲਸ ਥਾਣੇ ਦੇ ਮੁਖੀ ਦੋਸ਼ੀਆਂ ਨੂੰ ਪੇਸ਼ੀ 'ਤੇ ਲਿਆਏ ਸਨ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਉਨ੍ਹਾਂ ਨੂੰ ਦੇਖਦੇ ਹੋਏ ਜੱਜਾਂ ਦੇ ਬਚਾਅ ਲਈ 14 ਦਿਨ ਲਈ ਕੁਆਰੰਟਾਈਨ ਕੀਤਾ ਗਿਆ ਸੀ।


Deepak Kumar

Content Editor

Related News