ਕਾਂਗਰਸ ਵਲੋਂ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਵਿਰੁੱਧ ਭਾਜਪਾ ਤੇ ਅਕਾਲੀਆਂ ਨੇ ਦਿੱਤਾ ਧਰਨਾ

06/19/2020 4:23:00 PM

ਜਲੰਧਰ (ਰਾਹੁਲ, ਬੁਲੰਦ, ਮ੍ਰਿਦੁਲ, ਕਮਲੇਸ਼)– ਕਾਂਗਰਸ ਵਲੋਂ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਵਿਰੁੱਧ ਭਾਜਪਾ ਅਤੇ ਅਕਾਲੀਆਂ ਨੇ ਅੱਜ ਦੁਪਹਿਰ ਸਮੇਂ ਧਰਨਾ ਲਾਇਆ। ਇਸ ਦੌਰਾਨ ਕੇਂਦਰ ਸਰਕਾਰ ਦੀਆਂ ਜਨ ਹਿਤੈਸ਼ੀ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਕੋਰੋਨਾ ਸੰਕਟ ਸਮੇਂ ਭੇਜੇ ਗਏ ਅਨਾਜ ਦੀ ਵੰਡ ਵਿਚ ਭਾਰੀ ਹੇਰਾ-ਫੇਰੀ ਕਰਨ, ਰੇਤ ਮਾਫੀਆ, ਬੀਜ ਘਪਲੇ, ਟੈਕਸਾਂ ਅਤੇ ਬੱਸ ਆਪ੍ਰਟਰਾਂ ਦਾ ਟੈਕਸ ਮੁਆਫ ਕਰਨ, ਵਿਰੋਧੀ ਧਿਰ ਦੇ ਨੇਤਾਵਾਂ, ਵਰਕਰਾਂ ਅਤੇ ਪੱਤਰਕਾਰਾ ਵਿਰੁੱਧ ਦਰਜ ਝੂਠੇ ਮਾਮਲੇ ਰੱਦ ਕਰਨ ਦੀਆਂ ਮੰਗਾਂ ਆਦਿ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧ ਵਿਚ ਰਾਜਪਾਲ ਦੇ ਨਾਂ ਇਕ ਮੰਗ ਪੱਤਰ ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਦਿੱਤਾ ਗਿਆ।

ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਧਰਨੇ ਦੌਰਾਨ ਭਾਜਪਾ ਅਤੇ ਅਕਾਲੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਸੱਤਾ ਪੱਖ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਗੱਲ/ਪੱਖ ਨੂੰ ਸੁਣਨ ਲਈ ਵੀ ਤਿਆਰ ਨਹੀਂ। ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਵੀ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ। ਪੰਜਾਬ ਸਰਕਾਰ ਦੇ ਵਿਰੁੱਧ ਲਾਏ ਗਏ ਧਰਨੇ ਵਿਚ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਵੀ ਆਪਣੇ ਲਪੇਟੇ ਵਿਚ ਲੈ ਲਿਆ। ਇਸ ਦੌਰਾਨ ਲਗਾਤਾਰ ਵਧਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਨੂੰ ਘੱਟ ਕਰਨ ਦੀ ਮੰਗ ਕੀਤੀ। ਆਪਣੀਆਂ ਮੰਗਾਂ ਦੇ ਸਮਰਥਨ ਵਿਚ ਹੱਥਾਂ ਵਿਚ ਫੜੇ ਬੋਰਡ ਵੀ ਚਰਚਾ ਦਾ ਵਿਸ਼ਾ ਰਹੇ। ਇਸ ਤੋਂ ਪਹਿਲਾਂ ਵੀ ਨੇਤਾਵਾਂ ਨੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਕੈਪਟਨ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤਾ।

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

ਇਸ ਮੌਕੇ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਅਕਾਲੀ ਨੇਤਾ ਤੇ ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਕਾਲੀ ਆਗੂ ਸੇਠ ਸਤਪਾਲ ਮੱਲ, ਚੰਦਨ ਗਰੇਵਾਲ, ਭਾਜਪਾ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ, ਰਾਜੀਵ ਵਾਲੀਆ, ਸ਼ਿਵ ਦਿਆਲ ਚੁੱਘ, ਸੁਭਾਸ਼ ਸੂਦ, ਵਿਨੋਦ ਸ਼ਰਮਾ (ਚੇਅਰਮੈਨ ਭਾਜਪਾ ਪ੍ਰਦੇਸ਼ ਅਨੁਸ਼ਾਸਨ ਕਮੇਟੀ), ਅਜੇ ਜਗੋਤਾ, ਮਹਿੰਦਰ ਭਗਤ, ਭਾਜਪਾ ਬੁਲਾਰਾ ਦੀਵਾਨ ਅਮਿਤ ਅਰੋੜਾ, ਕੌਂਸਲਰਪਤੀ ਅਮਿਤ ਸਿੰਘ, ਭਜਨ ਲਾਲ ਚੋਪੜਾ ਪ੍ਰਧਾਨ ਐੱਸ. ਸੀ. ਵਿੰਗ ਜਲੰਧਰ ਸ਼ਹਿਰੀ ਅਤੇ ਹੋਰ ਹਾਜ਼ਰ ਸਨ।

ਯੋਗ ਦੀ ਪੜ੍ਹਾਈ ਕਰਕੇ ਤੁਸੀਂ ਵੀ ਪਾ ਸਕਦੇ ਹੋ ਰੁਜ਼ਗਾਰ, ਜਾਣੋ ਕਿਵੇਂ

ਸੋਸ਼ਲ ਡਿਸਟੈਂਸਿੰਗ ਨੂੰ ਭੁਲੇ ਡਿਪਟੀ ਕਮਿਸ਼ਨਰ ਤੇ ਨੇਤਾ
ਕੋਰੋਨਾ ਸੰਕਟ ਕਾਰਣ ਜਿਥੇ ਥਾਂ-ਥਾਂ ਨਾਕੇ ਲਾ ਕੇ ਲੋਕਾਂ ਨੂੰ ਮਾਸਕ ਨਾ ਪਾਉਣ, ਸੋਸ਼ਲ ਡਿਸਟੈਂਸਿੰਗ ਨਾ ਰੱਖਣ, ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਕਾਰਣ ਭਾਰੀ ਜੁਰਮਾਨੇ ਲਾਏ ਜਾ ਰਹੇ ਹਨ ਪਰ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਤੇ ਅੰਦਰ ਇਨ੍ਹਾਂ ਨਿਯਮਾਂ ਦੀ ਰੱਜ ਕੇ ਉਲੰਘਣਾ ਹੋਈ। ਇਹ ਨਹੀਂ, ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਦਫਤਰ ਵਿਚ ਨਾ ਤਾਂ ਗਿਣਤੀ ਦਾ ਧਿਆਨ ਰੱਖਿਆ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕੀਤੀ ਗਈ।

ਮੰਨਣ-ਮੱਕੜ ਵਿਚ ਦਿਸੀ ਨੇੜਤਾ, ਕੁਝ ਹੋਰ ਦਿਸੇ ਪ੍ਰੇਸ਼ਾਨ
ਜਲੰਧਰ (ਬੁਲੰਦ)- ਕੁਝ ਮਹੀਨੇ ਪਹਿਲਾਂ ਪਾਰਟੀ ਆਬਜ਼ਰਵਰਾਂ ਨਾਲ ਬੈਠਕਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇਤਾ ਕੁਲਵੰਤ ਸਿੰਘ ਮੰਨਣ, ਸਰਬਜੀਤ ਸਿੰਘ ਮੱਕੜ ਵਿਚ ਕਾਫੀ ਤਿੱਖੀ ਨੋਕ-ਝੋਕ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਰੀ ਇਕਾਈ ਦੋ ਧੜਿਆਂ ਵਿਚ ਵੰਡੀ ਗਈ ਸੀ ਪਰ ਅੱਜ ਮੰਨਣ ਨੇ ਆਪਣੇ ਭਾਸ਼ਣ ਵਿਚ ਕਈ ਵਾਰ ਮੱਕੜ ਦਾ ਨਾਂ ਲਿਆ ਅਤੇ ਮੱਕੜ ਵੀ ਮੰਨਣ ਪ੍ਰਤੀ ਨਰਮ ਦਿਸੇ ਪਰ ਉਥੇ ਕੁਝ ਹੋਰ ਧੜਿਆਂ ਦੇ ਨੇਤਾ ਇਸ ਗੱਲ ਤੋਂ ਨਾਰਾਜ਼ ਦਿਸੇ ਕਿ ਉਹ ਮੰਨਣ ਲਈ ਸਟੈਂਡ ਲੈਂਦੇ ਰਹੇ ਪਰ ਅੱਜ ਮੰਨਣ ਖੁਦ ਹੀ ਮੱਕੜ ਪ੍ਰਤੀ ਨਰਮ ਰੁਖ਼ ਅਪਣਾ ਰਹੇ ਹਨ। ਜਾਣਕਾਰਾ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਇਕਾਈ ਵਿਚ ਕਈ ਤਰ੍ਹਾਂ ਦੀਆਂ ਧੜੇਬੰਦੀਆਂ ਸਿਰ ਉਠਾ ਸਕਦੀਆਂ ਹਨ।

ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

ਗੁਣਗੁਣੇ ਪਾਣੀ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ  


rajwinder kaur

Content Editor

Related News