ਹਸਪਤਾਲ ''ਚ ਆਈਸੋਲੇਟ 24 ਮਰੀਜ਼ਾਂ ਨੂੰ ਕੀਤਾ ਡਿਸਚਾਰਜ

05/15/2020 12:13:57 AM

ਭੁਲੱਥ, (ਭੂਪੇਸ਼)— ਸਬ ਡਵੀਜ਼ਨਲ ਹਸਪਤਾਲ ਭੁਲੱਥ ਹੋਇਆ ਕੋਰੋਨਾ ਮੁਕਤ ਇਹ ਕਹਿਣਾ ਹੈ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਦਾ, ਜਿਨ੍ਹਾਂ ਦੱਸਿਆ ਕਿ ਸਬ ਡਵੀਜ਼ਨਲ ਹਸਪਤਾਲ 'ਚ ਕੁੱਲ 25 ਮਰੀਜ਼ ਆਈਸੋਲੇਟ ਕੀਤੇ ਸਨ, ਜਦਕਿ ਹਸਪਤਾਲ ਵੱਲੋਂ ਕੁੱਲ 150 ਸ਼ੱਕੀ ਮਰੀਜ਼ਾਂ ਦੇ ਸਵੈਪ ਟੈਸਟ ਕਰਵਾਏ ਗਏ ਸਨ।
ਡਾ. ਭਾਰਤੀ ਨੇ ਕਿਹਾ ਕਿ ਇਨ੍ਹਾਂ 25 ਮਰੀਜ਼ਾਂ 'ਚੋਂ 24 ਆਈਸੋਲੇਟ ਕੀਤੇ ਮਰੀਜ਼ਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਸੀ ਪਰ ਉਨ੍ਹਾਂ ਨੂੰ ਮਰੀਜ਼ ਵਜੋਂ ਆਈਸੋਲੇਟ ਕੀਤਾ ਸੀ, ਜਿੰਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ, ਜਦਕਿ ਇਕ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸ਼ਰਧਾਲੂ ਔਰਤ ਕੋਰੋਨਾ ਪੋਜ਼ੇਟਿਵ ਆਉਣ ਕਰ ਕੇ ਕਪੂਰਥਲਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀ । ਡਾ. ਭਾਰਤੀ ਨੇ ਸਬ ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖੇਤਰ 'ਚ ਫਿਲਹਾਲ ਕੋਈ ਕੋਰੋਨਾ ਕੇਸ ਨਾ ਹੋਣ ਕਰਕੇ ਉਨਾਂ ਨੂੰ ਘਬਰਾਉਣ ਦੀ ਲੋੜ ਨਹੀ ਪਰ ਉਨਾਂ ਵੱਲੋਂ ਸੋਸ਼ਲ ਡਿਸਟੈਂਸ ਅਤੇ ਮਾਸਕ ਪਹਿਨਣਾ ਲਾਜ਼ਮੀ ਹੈ ਤੱਦ ਜੋ ਕੋਰੋਨਾ ਵਾਇਰਸ ਪ੍ਰਕੋਪ ਤੋਂ ਬਚਿਆ ਜਾ ਸਕੇ ।


KamalJeet Singh

Content Editor

Related News