ਬੁਲਟ ਨਾਲ ਪਟਾਕੇ ਮਾਰਨੇ ਨੌਜਵਾਨ ਨੂੰ ਪਏ ਮਹਿੰਗੇ

02/20/2020 10:50:00 PM

ਜਲੰਧਰ, (ਰਮਨ)— ਸਰਕਿਟ ਹਾਊਸ ਨੇੜੇ ਤੇਜ਼ ਰਫਤਾਰ ਤੇ ਖਤਰਨਾਕ ਤਰੀਕੇ ਨਾਲ ਬੁਲਟ ਮੋਟਰਸਾਈਕਲ ਚਲਾਉਣਾ ਤੇ ਪਟਾਕੇ ਮਾਰ ਕੇ ਦਹਿਸ਼ਤ ਫੈਲਾਉਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਮੌਕੇ 'ਤੇ ਮੌਜੂਦ ਥਾਣਾ ਨੰਬਰ 4 ਦੀ ਪੁਲਸ ਨੇ ਬੁਲਟ ਮੋਟਰਸਾਈਕਲ ਚਾਲਕ ਨੂੰ ਕਾਬੂ ਕਰ ਉਸਦਾ ਮੋਟਰਸਾਈਕਲ ਇੰਪਾਊਂਡ ਕਰ ਚਲਾਨ ਕੱਟ ਦਿੱਤਾ। ਜਿਸ ਨੂੰ ਆਰ. ਟੀ. ਓ. ਦਫਤਰ ਨੇ 12 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਥਾਣਾ ਨੰਬਰ 4 ਦੇ ਇੰਚਾਰਜ ਰਸ਼ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਰਕਿਟ ਹਾਊਸ ਨੇੜੇ ਇਕ ਬੁਲੇਟ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਮੋਟਰਸਾਈਕਲ ਨਾਲ ਪਟਾਕੇ ਮਾਰਦੇ ਹੋਏ ਜਾ ਰਹੇ ਸਨ, ਜਿਸ ਨੂੰ ਇਕ ਮਹਿਲਾ ਟ੍ਰੈਫਿਕ ਕਾਂਸਟੇਬਲ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਮੋਟਰਸਾਈਕਲ ਤੇਜ਼ੀ ਨਾਲ ਦੌੜਾ ਲਿਆ। ਇਸ ਦੌਰਾਨ ਪਿੱਛਿਓਂ ਆ ਰਹੇ ਥਾਣਾ ਨੰਬਰ 4 ਦੇ ਏ. ਐੱਸ. ਆਈ. ਸੁਰਿੰਦਰਪਾਲ ਨੇ ਬੁਲੇਟ ਸਵਾਰ ਨੌਜਵਾਨਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਸਕਾਈਲਾਰਕ ਚੌਕ ਦੇ ਮੋੜ ਤੋਂ ਕਾਬੂ ਕਰ ਲਿਆ। ਜਿਸ ਤੋਂ ਬਾਅਦ ਏ. ਐੱਸ.ਆਈ. ਸੁਰਿੰਦਰਪਾਲ ਨੇ ਦੋਵਾਂ ਨੌਜਵਾਨਾਂ ਨੂੰੰ ਕਾਬੂ ਕਰ ਉਨ੍ਹਾਂ ਦੇ ਬੁਲੇਟ ਦਾ ਚਲਾਨ ਕੱਟ ਕੇ ਮੋਟਰਸਾਈਕਲ ਇੰਪਲਾਊਂਡ ਕਰ ਥਾਣੇ ਭਿਜਵਾ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਚਲਾਨ ਭੁਗਤਣ ਤੋਂ ਬਾਅਦ ਥਾਣੇ ਪਹੁੰਚੇ ਮੋਟਰਸਾਈਕਲ ਚਾਲਕ ਦੇ ਸਾਇਲੈਂਸਰ ਬਦਲਵਾਏ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਮੋਟਰਸਾਈਕਲ ਲੈ ਕੇ ਜਾਣ ਦਿੱਤਾ ਗਿਆ।

KamalJeet Singh

This news is Content Editor KamalJeet Singh