''ਜਗ ਬਾਣੀ'' ''ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਵੂਮੈਨ ਸਪੈਸ਼ਲ ਸੈਮੀਨਾਰ

03/09/2020 12:00:46 PM

ਜਲੰਧਰ (ਵੰਦਨਾ ਡਾਲੀਆ)— ਵਿਸ਼ਵ ਮਹਿਲਾ ਦਿਵਸ ਦੇ ਮੌਕੇ 'ਤੇ 'ਜਗ ਬਾਣੀ' ਦਫਤਰ 'ਚ ਨਾਰੀ ਡਾਇਰੈਕਟਰ ਸ਼੍ਰੀਮਤੀ ਸਾਇਸ਼ਾ ਚੋਪੜਾ ਵੱਲੋਂ ਮਹਿਲਾ ਸਟਾਫ ਮੈਂਬਰਜ਼ ਲਈ 6 ਅਤੇ 8 ਮਾਰਚ ਨੂੰ ਵੂਮੈਨ ਸਪੈਸ਼ਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਕ ਪਾਸੇ ਜਿੱਥੇ 6 ਮਾਰਚ ਨੂੰ ਲਾਏ ਗਏ ਸੈਮੀਨਾਰ 'ਚ ਡਾਈਟੀਸ਼ੀਅਨ ਅਤੇ ਆਯੂਰਵੈਦਿਕ ਡਾਕਟਰ ਦਿਵਿਆ ਕਾਲੜਾ ਨੇ ਲਾਈਫ ਸਟਾਈਲ ਨੂੰ ਹੈਲਦੀ ਰੱਖਣ ਅਤੇ ਕਈ ਤਰ੍ਹਾਂ ਦੇ ਬਿਊਟੀ ਟਿਪਸ ਮਹਿਲਾਵਾਂ ਨੂੰ ਦਿੱਤੇ। ਉਥੇ ਹੀ 8 ਮਾਰਚ ਨੂੰ ਵੈੱਲਨੈੱਸ ਐਂਡ ਗਰੂਮਿੰਗ ਕੋਚ ਸ਼੍ਰੀਮਤੀ ਅਵਨੀ ਗਾਂਧੀ ਵਰਮਾ ਨੇ ਮਹਿਲਾਵਾਂ ਨੂੰ ਵੈੱਲਨੈੱਸ, ਗਰੂਮਿੰਗ ਅਤੇ ਮੇਕਓਵਰ ਦੇ ਟਿਪਸ ਦਿੱਤੇ। ਇਸ ਦੇ ਨਾਲ ਉਨ੍ਹਾਂ ਨੇ ਵਰਕਿੰਗ ਵੂਮੈਨ ਨੂੰ ਆਫਿਸ ਡਰੈਸਿੰਗ ਟਿਪਸ ਵੀ ਦਿੱਤੇ।

PunjabKesari

ਠੀਕ ਸਮੇਂ 'ਤੇ ਡਾਈਟ ਲੈਣਾ ਬਹੁਤ ਜ਼ਰੂਰੀ : ਡਾ. ਸੁੰਦਰ ਕਾਲਰਾ
ਮਹਿਲਾਵਾਂ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਸਿਹਤ ਦਾ ਖਿਆਲ ਤਾਂ ਰੱਖਦੀਆਂ ਹਨ ਪਰ ਖੁਦ ਦੀ ਡਾਈਟ ਨੂੰ ਲੈ ਕੇ ਲਾਪ੍ਰਵਾਹੀ ਵਰਤਦੀਆਂ ਹਨ। ਡਾਈਟ ਨੂੰ ਸਮੇਂ 'ਤੇ ਲਿਆ ਜਾਵੇ ਤਾਂ ਹੀ ਚੰਗਾ ਹੈ ਕਿਉਂਕਿ ਸਮੇਂ 'ਤੇ ਖਾਣਾ ਨਾ ਖਾਣਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕੈਲਸ਼ੀਅਮ, ਆਇਰਨ ਦੇ ਨਾਲ ਪ੍ਰੋਟੀਨ ਯੁਕਤ ਖਾਣਾ ਵੀ ਸ਼ਾਮਲ ਕਰਨਾ ਜ਼ਰੂਰੀ ਹੈ। ਉਥੇ ਹੀ ਵੱਡੀ-ਵੱਡੀ ਮੀਲ ਲੈਣ ਦੀ ਬਜਾਏ ਛੋਟੀ-ਛੋਟੀ 4 ਤੋਂ 6 ਬਾਰ ਮੀਲ ਲੈਣੀ ਚਾਹੀਦੀ ਹੈ। ਡਾਈਟ 'ਚ ਪੁੰਗਰਿਆ ਅਨਾਜ, ਹਰੀ ਸਬਜ਼ੀਆਂ, ਬ੍ਰੋਕਲੀ, ਦੁੱਧ ਆਦਿ ਸ਼ਾਮਲ ਕਰੋ। ਉਨ੍ਹਾਂ ਨੇ ਥਾਈਰਾਇਡ, ਐਸੀਡਿਟੀ ਵਰਗੀ ਪ੍ਰਾਬਲਮ ਲਈ ਕਈ ਆਯੁਰਵੈਦਿਕ ਟਿਪਸ ਵੀ ਮਹਿਲਾਵਾਂ ਨਾਲ ਸ਼ੇਅਰ ਕੀਤੇ। ਸਕਿਨ ਗਲੋਇੰਗ, ਹੇਅਰ ਕੇਅਰ ਨਾਲ ਜੁੜੇ ਕਈ ਤਰ੍ਹਾਂ ਦੇ ਨੁਸਖੇ ਮਹਿਲਾਵਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਦਵਾਈਆਂ ਦੀ ਬਜਾਏ ਨੈਚੁਰਲ ਆਹਾਰ ਦਾ ਸੇਵਨ ਕਰਨ 'ਤੇ ਜ਼ੋਰ ਦਿੱਤਾ।

ਮੇਕਓਵਰ ਦੇ ਨਾਲ ਵੈੱਲਨੈੱਸ ਵੀ ਜ਼ਰੂਰੀ : ਅਵਨੀ
ਮੇਕਓਵਰ ਦੇ ਨਾਲ ਮਹਿਲਾਵਾਂ ਦਾ ਫਿਜ਼ੀਕਲ ਅਤੇ ਮੈਂਟਲ ਵੈੱਲਨੈੱਸ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਹੋਵੋਗੇ ਉਦੋਂ ਤੱਕ ਤੁਸੀਂ ਫਿਜ਼ੀਕਲੀ ਫਿਟ ਨਹੀਂ ਰਹਿ ਸਕਦੇ। ਇਸ ਦੇ ਨਾਲ ਮਹਿਲਾਵਾਂ ਕਿਸੇ ਵੀ ਉਮਰ ਦੀਆਂ ਕਿਉਂ ਨਾ ਹੋਣ, ਰੁਟੀਨ 'ਚ ਹੈਲਥ ਚੈੱਕਅਪ ਵੀ ਬਹੁਤ ਜ਼ਰੂਰੀ ਹੈ। ਮੇਕਓਵਰ ਅਤੇ ਗਰੂਮਿੰਗ ਸਿਰਫ ਬਾਹਰੀ ਨਹੀਂ, ਸਗੋਂ ਅੰਦਰੂਨੀ ਵੀ ਹੋਣੀ ਚਾਹੀਦੀ ਹੈ, ਉਦੋਂ ਤੁਹਾਡੀ ਸ਼ਖਸੀਅਤ 'ਚ ਠੀਕ ਮਾਇਨੇ 'ਚ ਨਿਖਾਰ ਆਵੇਗਾ।


shivani attri

Content Editor

Related News