ਜਾਅਲੀ ਇੰਸਟਾਗ੍ਰਾਮ ਦੀ ਆਈ. ਡੀ. ਬਣਾ ਪਾਲਿਸੀ ’ਚ ਵਧੀਆ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 8 ਲੱਖ ਰੁਪਏ

06/25/2022 6:31:44 PM

ਜਲੰਧਰ (ਜ. ਬ.)– ਇੰਸਟਾਗ੍ਰਾਮ ਦੀ ਜਾਅਲੀ ਆਈ. ਡੀ. ਬਣਾ ਕੇ ਜਲੰਧਰ ਵਾਸੀ ਔਰਤ ਨੂੰ ਏਸ ਫਾਰਕ ਡਾਟ ਯੂ. ਕੇ. ਨਾਂ ਦੀ ਕੰਪਨੀ ਦੇ ਪਾਲਿਸੀ ਪਲਾਨ ਵਿਚ ਪੈਸੇ ਇਨਵੈਸਟ ਕਰ ਕੇ ਵਧੀਆ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਠੱਗਾਂ ਨੇ 8 ਲੱਖ ਰੁਪਏ ਠੱਗ ਲਏ। ਸਭ ਤੋਂ ਪਹਿਲਾਂ ਪੀੜਤ ਔਰਤ ਨੂੰ ਮੈਸੇਜ ਜ਼ਰੀਏ ਪਲਾਨ ਸਮਝਾਇਆ ਗਿਆ, ਜਿਸ ਤੋਂ ਬਾਅਦ ਗੱਲਾਂ ਵਿਚ ਆ ਕੇ ਉਸਨੇ ਆਪਣੇ ਖ਼ਾਤੇ ਵਿਚੋਂ ਲੱਖਾਂ ਰੁਪਏ ਦੱਸੇ ਗਏ ਬੈਂਕ ਖਾਤਿਆਂ ’ਚ ਟਰਾਂਸਫਰ ਕਰ ਦਿੱਤੇ। ਜਿਉਂ ਹੀ ਇਸ ਫਰਾਡ ਬਾਰੇ ਪੀੜਤਾ ਨੂੰ ਪਤਾ ਲੱਗਾ, ਉਸਨੇ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਨੇ ਜਾਂਚ ਉਪਰੰਤ ਪੁਣੇ ਤੇ ਗਵਾਲੀਅਰ ਦੇ 8 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ: ਜਲੰਧਰ: ਸਪੋਰਟਸ ਕਾਲਜ ਦੇ ਬਾਹਰ ਦੋ ਭਰਾਵਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੂਨਮ ਪਤਨੀ ਅਮਰਪ੍ਰੀਤ ਸਿੰਘ ਨਿਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਕਿਹਾ ਕਿ 11 ਜੂਨ ਨੂੰ ਉਸ ਨੂੰ ਇੰਸਟਾਗ੍ਰਾਮ ’ਤੇ ਇਕ ਮੈਸੇਜ ਆਇਆ, ਜਿਸ ਆਈ. ਡੀ. ਤੋਂ ਮੈਸੇਜ ਆਇਆ, ਉਸ ਨੇ ਦਾਅਵਾ ਕੀਤਾ ਸੀ ਕਿ ਉਹ ਏਸ ਫਾਰਕ ਡਾਟ ਯੂ. ਕੇ. ਕੰਪਨੀ ਤੋਂ ਹਨ। ਪੂਨਮ ਨੂੰ ਕੰਪਨੀ ਦੇ ਪਾਲਿਸੀ ਪਲਾਨ ਬਾਰੇ ਸਮਝਾਇਆ ਗਿਆ ਅਤੇ ਫਿਰ ਲਾਲਚ ਦਿੱਤਾ ਕਿ ਜੇਕਰ ਉਹ ਕੰਪਨੀ ਵਿਚ ਪੈਸੇ ਇਨਵੈਸਟ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਮੁਨਾਫ਼ਾ ਹੋਵੇਗਾ। ਸਭ ਤੋਂ ਪਹਿਲਾਂ ਪੂਨਮ ਨੂੰ 7500 ਰੁਪਏ ਇਨਵੈਸਟ ਕਰਨ ਨੂੰ ਕਿਹਾ ਗਿਆ। 17 ਜੂਨ ਨੂੰ ਪੂਨਮ ਨੇ ਦੱਸੇ ਬੈਂਕ ਖ਼ਾਤੇ ਵਿਚ 7500 ਰੁਪਏ ਟਰਾਂਸਫਰ ਕਰ ਦਿੱਤੇ। ਹੌਲੀ-ਹੌਲੀ ਠੱਗਾਂ ਨੇ ਪੂਨਮ ਨੂੰ ਆਪਣੇ ਝਾਂਸੇ ਵਿਚ ਲੈ ਲਿਆ, ਜਿਸ ਤੋਂ ਬਾਅਦ ਵੱਖ-ਵੱਖ ਬੈਂਕਾਂ ਵਿਚ ਪੂਨਮ ਕੋਲੋਂ ਕੁੱਲ 8 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ।
8 ਲੱਖ ਰੁਪਏ ਟਰਾਂਸਫਰ ਕਰਨ ਤੋਂ ਬਾਅਦ ਪੂਨਮ ਦਾ ਜਦੋਂ ਉਕਤ ਲੋਕਾਂ ਨਾਲ ਸੰਪਰਕ ਨਾ ਹੋਇਆ ਤਾਂ ਉਸ ਨੇ ਆਈ. ਡੀ. ਚੈੱਕ ਕਰਵਾਈ, ਜਿਹੜੀ ਜਾਅਲੀ ਨਿਕਲੀ। ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਪੀੜਤਾ ਨੇ ਉਹ ਸਾਰੇ ਬੈਂਕ ਖਾਤਿਆਂ ਦੇ ਨੰਬਰ ਅਤੇ ਡਿਟੇਲ ਵੀ ਪੁਲਸ ਨੂੰ ਸੌਂਪੀ, ਜਿਨ੍ਹਾਂ ਵਿਚ ਉਸਨੇ ਪੈਸੇ ਟਰਾਂਸਫਰ ਕੀਤੇ ਸਨ।

ਇਹ ਵੀ ਪੜ੍ਹੋ: ਪਤੀ-ਪਤਨੀ ਦਾ ਕਾਰਨਾਮਾ ਕਰੇਗਾ ਹੈਰਾਨ, ਕੈਨੇਡਾ ਭੇਜਣ ਦੇ ਨਾਂ 'ਤੇ ਇੰਝ ਕੀਤੀ ਲੱਖਾਂ ਦੀ ਠੱਗੀ

ਉਕਤ ਬੈਂਕ ਖ਼ਾਤੇ ਗਵਾਲੀਅਰ ਅਤੇ ਪੁਣੇ ਦੇ ਪਤੇ ਦੇ ਸਨ। ਪੁਲਸ ਨੇ ਜਾਂਚ ਤੋਂ ਬਾਅਦ ਹਰਭਜਨ ਸਿੰਘ ਪੁੱਤਰ ਮਾਨ ਸਿੰਘ ਨਿਵਾਸੀ ਗਵਾਲੀਅਰ, ਰਾਜ ਪੁੱਤਰ ਜਵਨ ਸਿੰਘ ਨਿਵਾਸੀ ਗਵਾਲੀਅਰ, ਅਨਿਕੇਤ ਪੁੱਤਰ ਸਤੀਸ਼ ਰਾਠੌਰ ਨਿਵਾਸੀ ਗਵਾਲੀਅਰ, ਬਬੀਤਾ ਪਤਨੀ ਗਨਪਤ ਨਿਵਾਸੀ ਪੁਣੇ, ਵੀਨਾ ਰਾਠੌਰ ਨਿਵਾਸੀ ਗਵਾਲੀਅਰ, ਦਿਨੇਸ਼ ਪੁੱਤਰ ਰਾਮ ਵਰਨ ਨਿਵਾਸੀ ਗਵਾਲੀਅਰ, ਵਿਦਿਆ ਪਤਨੀ ਗਣੇਸ਼ ਕਾਂਬਲੇ ਨਿਵਾਸੀ ਗਵਾਲੀਅਰ ਸਮੇਤ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 403, 420, 120-ਬੀ ਅਧੀਨ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਲੋਕਾਂ ਦੇ ਨਾਂ ਪਤੇ ’ਤੇ ਬੈਂਕ ਖਾਤੇ ਹਨ। ਪੁਲਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਨਕਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਖਾਤੇ ਨਾ ਖੁਲ੍ਹਵਾਏ ਗਏ ਹੋਣ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ: ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਬਣਾਏ ਜਾਣਗੇ ਨਵੇਂ ਜੱਚਾ-ਬੱਚਾ ਸਿਹਤ ਕੇਂਦਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News