ਨਸ਼ਾ ਸਮੱਗਲਿੰਗ ਦੇ ਮਾਮਲੇ ’ਚ 3 ਨੂੰ ਕੈਦ

12/12/2018 6:59:44 AM

ਜਲੰਧਰ, (ਜਤਿੰਦਰ,  ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਸ਼੍ਰੀਮਤੀ ਪ੍ਰੀਤੀ ਸਾਹਨੀ ਦੀ ਅਦਾਲਤ ਵਲੋਂ ਅਮਨਦੀਪ ਸਿੰਘ  ਵਾਸੀ ਤਿਲਕ ਨਗਰ ਨੂੰ ਨਸ਼ੇ ਵਾਲੇ ਪਦਾਰਥ ਸਮੇਤ  ਫੜੇ  ਜਾਣ   ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ  ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ’ਚ ਥਾਣਾ  ਰਾਮਾ ਮੰਡੀ ਪੁਲਸ ਵਲੋਂ ਅਮਨਦੀਪ ਸਿੰਘ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ  ਸੀ। 
ਇਸੇ ਅਦਾਲਤ ਵਲੋਂ ਸਲਿਲ ਅੰਸਾਰੀ  ਨਿਵਾਸੀ ਖੁਰਲਾ ਕਿੰਗਰਾ ਨੂੰ ਚਰਸ ਸਮੱਗਲਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ  ਢਾਈ ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ। ਇਸ  ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਸਲਿਲ ਅੰਸਾਰੀ ਨੂੰ 500 ਗ੍ਰਾਮ ਚਰਸ ਸਮੇਤ  ਗ੍ਰਿਫਤਾਰ ਕੀਤਾ ਸੀ।
ਇਸੇ ਤਰ੍ਹਾਂ ਐਡੀਸ਼ਨਲ ਸੈਸ਼ਨ ਜੱਜ ਕੁਲਜੀਤ ਪਾਲ ਦੀ ਅਦਾਲਤ ਵਲੋਂ  ਚੂਰਾ-ਪੋਸਤ ਸਮੱਗਲਿੰਗ ਦੇ ਦੋਸ਼ ਵਿਚ ਸੁਤੰਤਰ ਕੁਮਾਰ ਵਾਸੀ ਸੰਤੋਖਪੁਰਾ ਫਿਲੌਰ ਨੂੰ ਦੋਸ਼ੀ  ਕਰਾਰ ਦਿੰਦੇ ਹੋਏ 1 ਮਹੀਨੇ ਦੀ ਕੈਦ ਅਤੇ 500 ਰੁਪਏ  ਜੁਰਮਾਨੇ ਦੀ ਸਜ਼ਾ ਦਾ ਹੁਕਮ  ਸੁਣਾਇਆ ਗਿਆ। ਇਸ ਮਾਮਲੇ ਵਿਚ ਥਾਣਾ ਫਿਲੌਰ ਪੁਲਸ ਵਲੋਂ ਸੁਤੰਤਰ ਕੁਮਾਰ ਨੂੰ ਡੇਢ ਕਿਲੋ  ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।