ਜਲੰਧਰ : ਇੰਡਸਟ੍ਰੀ ਸਟੇਟ ''ਚ ਵੱਡੀ ਮਾਤਰਾ ''ਚ ਸ਼ਰਾਬ ਦੀਆਂ ਪੇਟੀਆਂ ਸਮੇਤ ਇਕ ਕਾਬੂ

01/08/2020 1:40:22 AM

ਜਲੰਧਰ,(ਸੋਨੂੰ) : ਜਲੰਧਰ ਸੀ. ਏ. ਆਈ. ਸਟਾਫ. 1 ਵਲੋਂ ਥਾਣਾ ਨੰਬਰ 8 ਦੀ ਪੁਲਸ ਪਾਰਟੀ ਸਮੇਤ ਇੰਡਸਟਰੀ ਸਟੇਟ 'ਚ ਵੱਡੀ ਮਾਤਰਾ 'ਚ 700 ਸ਼ਰਾਬ ਦੀਆਂ ਪੇਟੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਈ. ਟੀ. ਓ. ਨਵਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਦੀਪਕ ਤੇ ਇੰਸਪੈਕਟਰ ਗੌਤਮ ਨੇ ਮੌਕੇ 'ਤੇ ਪਹੁੰਚ ਕੇ ਸ਼ਰਾਬ ਨੂੰ ਸੀਲ ਕਰ ਦਿੱਤਾ। ਪੁਲਸ ਨੇ ਮੌਕੇ ਤੋਂ ਗੋਦਾਮ ਦੀ ਰੱਖਵਾਲੀ ਕਰਨ ਵਾਲੇ ਕ੍ਰਿਸ਼ਨਾ ਨੂੰ ਹਿਰਾਸਤ 'ਚ ਲਿਆ ਹੈ। ਸ਼ਰਾਬ ਤਸਕਰ ਕਾਲਾ ਦੇ ਗੋਦਾਮ ਤੋਂ ਪਹਿਲਾਂ ਵੀ 670 ਪੇਟੀ ਨਜਾਇਜ਼ ਸ਼ਰਾਬ ਦੀ ਬਰਾਮਦ ਹੋਈ ਸੀ।

ਪੁਲਸ ਨੇ ਕਾਲਾ ਤੇ ਉਸ ਦੇ ਕਰਿੰਦੇ ਕ੍ਰਿਸ਼ਨ ਉਪਰ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਦੋਸ਼ੀ ਦੀ ਪਛਾਣ ਕ੍ਰਿਸ਼ਨ ਕਾਂਤ ਪੁੱਤਰ ਵਿਨੋਦ ਦੁਬੇ ਉਪਕਾਰ ਨਗਰ ਜਲੰਧਰ ਦੇ ਤੌਰ 'ਤੇ ਹੋਈ ਹੈ ਅਤੇ ਮੌਕੇ ਤੋਂ ਫਰਾਰ ਦੋਸ਼ੀ ਦੀ ਪਛਾਣ ਦਲਜੀਤ ਸਿੰਘ (ਕਾਲਾ) ਪੁੱਤਰ ਸੁੱਚਾ ਸਿੰਘ ਪਿੰਡ ਰਾਏਪੁਰ ਰਸੂਲਪੁਰ ਮਕਸੂਦਾ ਦੇ ਤੌਰ 'ਤੇ ਹੋਈ ਹੈ। ਮੌਕੇ 'ਤੇ ਪੁਲਸ ਪਾਰਟੀ ਟੀਮ ਨੇ ਸਪਲਾਈ ਕਰਨ ਵਾਲੀ ਗੱਡੀ ਨੂੰ ਵੀ ਕਾਬੂ 'ਚ ਲੈ ਲਿਆ ਹੈ।