ਲੁਟੇਰੇ ਪਿਸਤੌਲ ਦੇ ਦਮ ''ਤੇ ਇੰਡੀਕਾ ਕਾਰ ਲੈ ਕੇ ਹੋਏ ਫਰਾਰ

03/25/2019 6:42:20 PM

ਜਲੰਧਰ,(ਮਾਹੀ) : ਅਣਪਛਾਤੇ ਦੋ ਲੁਟੇਰਿਆਂ ਵਲੋਂ ਜਲੰਧਰ 'ਚ ਥਾਣਾ ਮਕਸੂਦ ਅਧੀਨ ਪੈਂਦੀ ਮੰਡ ਚੌਕੀ ਦੇ ਏਰੀਏ 'ਚੋਂ ਲੁਟੇਰੇ ਇੰਡੀਕਾ ਕਾਰ ਲੁੱਟ ਕੇ ਫਰਾਰ ਹੋ ਗਏ।  ਕਾਰ ਡਰਾਈਵਰ ਨਵਾਲ ਸਿੰਘ ਪੁੱਤਰ ਨਾਨਕ ਚੰਦ ਵਾਸੀ ਜੁੰਡਲੀ, ਅੰਬਾਲਾ ਸਿਟੀ, ਹਰਿਆਣਾ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਅੰਬਾਲਾ ਕੈਂਟ ਟੈਕਸੀ ਸਟੈਂਡ ਤੋਂ ਰਾਤ 1 ਵਜੇ ਜਲੰਧਰ ਜਾਣ ਲਈ ਕਿਰਾਏ 'ਤੇ ਟੈਕਸੀ ਬੁੱਕ ਕੀਤੀ ਸੀ। ਜਦ ਉਹ ਜਲੰਧਰ ਪੁੱਜੇ ਤਾਂ ਕਾਰ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਕਪੂਰਥਲਾ ਰੋਡ 'ਤੇ ਪਿੰਡ ਮੰਡ ਵਾਲੇ ਪਾਸੇ ਨੂੰ ਜਾਣ ਲਈ ਕਿਹਾ ਤਾਂ ਜਿਵੇਂ ਹੀ ਤੜਕਸਾਰ ਤਕਰੀਬਨ 4 ਵਜੇ ਮੰਡ ਇਲਾਕੇ ਤੋਂ ਅੱਗੇ ਪੈਂਦੀ ਪੁਲਸ ਚੌਕੀ ਨੂੰ ਪਾਰ ਕੀਤਾ ਤਾਂ ਥੋੜ੍ਹੀ ਦੁਰੀ 'ਤੇ ਕਾਰ 'ਚ ਹੀ ਬੈਠੇ ਲੁਟੇਰਿਆਂ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਜਦ ਉਸ ਨੇ ਕਾਰ ਰੋਕੀ ਤਾਂ ਲੁਟੇਰਿਆ ਨੇ ਉਸ ਉੱਪਰ ਪਿਸਤੌਲ ਤਾਣ ਦਿੱਤੀ ਅਤੇ ਉਸ ਨੂੰ ਕਾਰ 'ਚੋਂ ਬਾਹਰ ਜਾਣ ਨੂੰ  ਕਿਹਾ। ਜਦ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆ ਨੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ। ਜਿਸ ਕਾਰਨ ਉਸ ਨੇ ਘਬਰਾ ਕੇ ਕਾਰ ਛੱਡ ਦਿੱਤੀ ਅਤੇ ਲੁਟੇਰਿਆ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿਤਾ ਤੇ ਲੁਟੇਰੇ ਚਿੱਟੇ ਰੰਗ ਦੀ ਇੰਡੀਕਾ ਕਾਰ ਨੰਬਰ ਐਚ ਆਰ 07 ਡਬਲਿਊ 6806 ਲੈ ਕੇ ਫਰਾਰ ਹੋ ਗਏ। ਉਸ ਦਾ ਕਹਿਣਾ ਹੈ ਕਿ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਥਾਣਾ ਮਕਸੂਦਾਂ ਦੇ ਐਸ. ਐਚ. ਓ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਆਸ ਪਾਸ ਦੇ ਸੀ. ਸੀ. ਟੀ. ਵੀ. ਦੀ ਫੁਟੇਜ ਖੰਗਾਲੀ ਜਾ ਰਹੀ ਹੈ।

Deepak Kumar

This news is Content Editor Deepak Kumar