ਇਨ੍ਹਾਂ ਧਾਰਮਿਕ ਸਥਾਨਾਂ ਲਈ ਅੱਜ ਜਲੰਧਰ ਤੋਂ ਰਵਾਨਾ ਹੋਵੇਗੀ ਇਹ ਸਪੈਸ਼ਲ ਟਰੇਨ

01/21/2020 12:50:32 PM

ਜਲੰਧਰ— ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ) ਵੱਲੋਂ ਭਾਰਤ ਦਰਸ਼ਨ ਯਾਤਰਾ ਤਹਿਤ ਗਯਾ, ਵੈਧਨਾਥ, ਗੰਗਾਸਾਗਰ ਅਤੇ ਪੁਰੀ ਵਰਗੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਨਵਰੀ 2020 ਜਲੰਧਰ ਸਿਟੀ ਤੋਂ ਸਪੈਸ਼ਲ ਟਰੇਨ ਅੱਜ 21 ਜਨਵਰੀ ਦੁਪਹਿਰ 2 ਵਜੇ ਰਵਾਨਾ ਹੋਵੇਗੀ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ) ਵੱਲੋਂ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਟਰੇਨ ਰਸਤੇ 'ਚ 13 ਮੁੱਖ ਸਟੇਸ਼ਨਾਂ 'ਤੇ ਰੁੱਕੇਗੀ। ਇਸ ਦੌਰਾਨ ਇਨ੍ਹਾਂ ਸਟੇਸ਼ਨਾਂ, ਜਿਨ੍ਹਾਂ 'ਚ ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਦਿੱਲੀ ਦੇ ਸਫਦਰਗੰਜ, ਗਾਜ਼ੀਆਬਾਦ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਵਾਰਾਣਸੀ ਦੇ ਰਸਤੇ ਜਾਵੇਗੀ। ਆਈ. ਆਰ. ਸੀ. ਟੀ. ਸੀ. ਦੇ ਮੁਤਾਬਕ ਇਹ ਸਪੈਸ਼ਲ ਟਰੇਨ ਵੈਧਨਾਥ, ਗੰਗਾਸਾਗਰ, ਪੁਰੀ ਕੋਣਾਰਕ ਅਤੇ ਗਯਾ ਵਰਗੇ ਧਾਰਮਿਕ ਸਥਾਨਾਂ 'ਤੇ ਜਾਵੇਗੀ।

9 ਰਾਤਾਂ ਅਤੇ 10 ਦਿਨ ਦੇ ਟੂਰ ਪੈਕੇਜ 'ਚ ਯਾਤਰੀ ਨੂੰ ਬ੍ਰੇਕਫਾਸਟ, ਲੰਚ ਅਤੇ ਡਿਨਰ ਤੋਂ ਇਲਾਵਾ ਪਾਣੀ ਦੀ ੋਬੋਤਲ ਵੀ ਉਪਲੱਬਧ ਕਰਵਾਈ ਜਾਵੇਗੀ। ਯਾਤਰੀਆਂ ਨੂੰ ਇਸ ਟੂਰ ਦੇ ਪੈਕੇਜ ਲਈ ਪ੍ਰਤੀ ਵਿਅਕਤੀ 9,450 ਰੁਪਏ ਦੇਣੇ ਹੋਣਗੇ। ਯਾਤਰੀਆਂ ਨੂੰ ਇਨ੍ਹਾਂ ਸਥਾਨਾਂ 'ਤੇ ਘੁੰਮਣ ਦਾ ਮੌਕਾ ਮਿਲੇਗਾ। ਇਸ ਸਪੈਸ਼ਲ ਟਰੇਨ 'ਚ ਸਾਰੇ ਕੋਚ ਸਲੀਪਰ ਹੋਣਗੇ। ਯਾਤਰੀਆਂ ਲਈ ਧਾਰਮਿਕ ਸਥਾਨਾਂ ਅਤੇ ਹੋਰ ਟੂਰਿਸਟ ਪਲੇਸ 'ਤੇ ਘੁੰਮਣ ਲਈ ਨਾਨ ਏ. ਸੀ. ਬੱਸ ਉਪਲਬੱਧ ਕਰਵਾਈ ਜਾਵੇਗੀ।


shivani attri

Content Editor

Related News