ਆਈ. ਐੱਮ. ਏ. ਵੱਲੋਂ ਆਯੋਜਿਤ ਤਿੰਨ ਰੋਜ਼ਾ ਪਲੈਟੀਨਮ ਜੁਬਲੀ ਸਮਾਗਮ ਸਫਲਤਾਪੂਰਵਕ ਸੰਪੰਨ

01/23/2023 10:58:28 AM

ਨਵਾਂਸ਼ਹਿਰ (ਤ੍ਰਿਪਾਠੀ)- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਵੱਲੋਂ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਗ੍ਰੈਂਡ ਰਿਜ਼ੋਰਟ ’ਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਤਿੰਨ ਰੋਜ਼ਾ ਪਲੈਟੀਨਮ ਜੁਬਲੀ ਸਮਾਗਮ ਐਤਵਾਰ ਸਫਲਤਾਪੂਵਰਕ ਸੰਪੰਨ ਹੋਇਆ। ਸਮਾਗਮ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਮੁੱਖ ਮਹਿਮਾਨ ਅਤੇ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਅਤੇ ਹਲਕਾ ਬੰਗਾ ਦੇ ਵਿਧਾਇਕ ਡਾ. ਐੱਸ. ਕੇ. ਸੁੱਖੀ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਆਈ. ਐੱਮ. ਏ. ਦੇ ਸਟੇਟ ਪ੍ਰਧਾਨ ਡਾ. ਪਰਮਜੀਤ ਮਾਨ, ਡਾ. ਜੇ. ਐੱਸ. ਸੰਧੂ, ਡਾ. ਜਗਮੋਹਨ ਪੁਰੀ, ਡਾ. ਜਸਵਿੰਦਰ ਸਿੰਘ ਰਾਜਾ ਹਸਪਤਾਲ, ਡਾ. ਅਮਰਿੰਦਰ ਸਿੰਘ, ਡਾ. ਮਨਜੀਤ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਦਿਨੇਸ਼ ਵਰਮਾ, ਡਾ. ਪਰਮਿੰਦਰ ਸਿੰਘ, ਡਾ. ਬਲਰਾਜ ਚੌਧਰੀ ਅਤੇ ਡਾ.ਯਸ਼ ਸ਼ਰਮਾ ਅਤੇ ਆਈ. ਐੱਮ. ਏ. ਦੇ ਅਧਿਕਾਰੀਆਂ ਦੇ ਮੁੱਖ ਅਤੇ ਹੋਰ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਮੈਡੀਕਲ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਡੈਲੀਗੇਟ ਡਾਕਟਰਾਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਅਤੇ ਆਈ. ਐੱਮ. ਏ. ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਅਤੇ ਹੋਰ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ।

ਇਹ ਵੀ ਪੜ੍ਹੋ :  ਕਪੂਰਥਲਾ ਵਿਖੇ ਵੱਡੀ ਵਾਰਦਾਤ, ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ

ਆਈ. ਐੱਮ. ਏ. ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ ਅਤੇ ਸਕੱਤਰ ਡਾ. ਸੁਨੀਲ ਕੱਟਿਆਲ ਨੇ ਮੁੱਖ ਮਹਿਮਾਨਾਂ ਨੂੰ ਡਾਕਟਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਹਸਪਤਾਲਾਂ ਵਿਚ ਭੰਨ-ਤੋੜ ਅਤੇ ਡਾਕਟਰਾਂ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਖਿਲਾਫ ਪ੍ਰਭਾਵੀ ਕਾਨੂੰਨ ਬਣਾਇਆ ਜਾਵੇ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਂਟਰ ਸਰਕਾਰ ਵੱਲੋਂ ਪ੍ਰਦੂਸ਼ਣ ਸਬੰਧੀ ਬਣਾਇਆ ਐਕਟ, ਜਿਸਨੂੰ ਕਈ ਹੋਰ ਸੂਬਿਆਂ ਵੱਲੋਂ ਹਾਲਾਂ ਹੋਲਡ ਕਰ ਦਿੱਤਾ ਹੈ, ਦੀ ਤਰ੍ਹਾਂ ਪੰਜਾਬ ਵਿਚ ਵੀ ਫਾਈਨਲ ਗਾਈਡਲਾਈਨ ਆਉਣ ਤਕ ਹੋਲਡ ਕੀਤਾ ਜਾਵੇ। ਪਿਛਲੇ 50-50 ਸਾਲਾਂ ਤੋਂ ਕੰਮ ਕਰ ਰਹੇ ਹਸਪਤਾਲਾਂ ਨੂੰ ਬੰਦ ਕਰਨ ਦੀ ਥਾਂ ’ਤੇ ਉਨ੍ਹਾਂ ਰੈਗੂਲਰਾਈਜ਼ ਕਰਨ ਅਤੇ ਪੀ. ਡਬਲਿਊ. ਡੀ. ਵਿਭਾਗ ਵੱਲੋਂ ਹਸਪਾਤਾਲਾਂ ’ਤੇ ਥੋਪੇ ਜਾ ਰਹੇ ਐਕਸੈੱਸ ਟੈਕਸ ਦੇ ਨਿਰਦੇਸ਼ਾਂ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਆਈ. ਐੱਮ. ਏ. ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਬਲਵੀਰ ਸਿੰਘ ਸਿਹਤ ਮੰਤਰੀ, ਵਿਧਾਇਕ ਡਾ. ਐੱਸ. ਕੇ. ਸੁੱਖੀ, ਵਿਧਾਇਕ ਡਾ. ਨਛੱਤਰ ਪਾਲ, ਆਈ. ਐੱਮ. ਏ. ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਮਾਨ ਅਤੇ ਹੋਰ ਅਧਿਕਾਰੀਆਂ ਵੱਲੋਂ ਡੈਲੀਗੇਟ ਡਾ. ਅਬਦੁਲ ਮਜੀਦ ਚੌਧਰੀ, ਡਾ. ਯਸ਼ ਸ਼ਰਮਾ, ਡਾ.ਅਮਰਕ ਸਿੰਘ, ਡਾ. ਮਨੋਜ ਸੋਬਤੀ, ਡਾ. ਰਾਕੇਸ਼ ਵਿਜ, ਡਾ. ਐੱਸ. ਪੀ. ਐੱਸ. ਸੋਚ, ਡਾ. ਰਾਜਿੰਦਰ ਸ਼ਰਮਾ, ਡਾ. ਯੋਗੇਸ਼ਵਰ ਸੂਦ, ਡਾ. ਜਤਿੰਦਰ ਕੌਸ਼ਲ, ਡਾ. ਨਵਜੋਤ, ਡਾ. ਜੇ. ਪੀ. ਸਿੰਘ, ਡਾ. ਵਿਕਾਸ ਛਾਬਡ਼ਾ, ਡਾ. ਆਰ. ਐੱਸ. ਬੱਲ੍ਹ, ਡਾ. ਮਨਦੀਪ ਸਿੰਘ, ਮਨਦੀਪ ਸਿੰਘ, ਡਾ. ਦਵਿੰਦਰ ਢਾਂਡਾ, ਡਾ. ਦਲਜੀਤ ਸਿੰਘ ਅਤੇ ਡਾ.ਬਲਵੀਰ ਸਿੰਘ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News