ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ

12/27/2020 4:08:09 PM

ਨਵਾਂਸ਼ਹਿਰ (ਤ੍ਰਿਪਾਠੀ)—ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਅੱਜ 4 ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਦੇ ਉਪਲੱਖ ’ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਰੰਜੀਵ ਕੁਮਾਰ ਅਤੇ ਸਟੇਟ ਜਨਰਲ ਸਕੱਤਰ ਡਾ. ਪਰਮਜੀਤ ਮਾਨ ਨੇ ਦੱਸਿਆ ਕਿ ਉਪਰੋਕਤ ਰੈਲੀ ਦਾ ਮੰਤਵ ਜਿੱਥੇ ਸ਼ਹੀਦ ਸਾਹਿਬਾਜਾਦਿਆ ਅਤੇ ਮਾਤਾ ਗੁਜਰੀ ਵੱਲੋਂ ਰਾਸ਼ਟਰ ਦੇ ਲਈ ਦਿੱਤੀ ਮਹਾਨ ਸ਼ਹੀਦੀ ਲਈ ਉਨ੍ਹਾ ਨੂੰ ਯਾਦ ਕਰਕੇ ਨਮਨ ਕਰਨਾ ਸੀ। ਇਸ ਦੇ ਨਾਲ ਨਾਲ ਲੋਕਾਂ ਸੇਹਤਮੰਦ ਜੀਵਨ ਲਈ ਜਾਗਰੂਕ ਕਰਨਾ ਸੀ ਤਾਂਕਿ ਲੋਕ ਵਿਚ ਪ੍ਰਤੀ ਦਿਨ ਕਸਰਤ ਕਰਕੇ ਤੰਦਰੁਸਤ ਰਹਿਣ ਦੀ ਸੁਨੇਹਾ ਦਿੱਤਾ ਜਾ ਸਕੇ। 

PunjabKesari

ਆਯੋਜਿਤ ਸਾਈਕਲ ਰੈਲੀ ਦੀ ਸ਼ੁਰੂਆਤ ਨਵਾਂਸ਼ਹਿਰ ਦੇ ਚੰਡੀਗਡ਼ਰੋਡ ’ਤੇ ਸਥਿਤ ਸਰਵ ਹਸਪਤਾਲ ਤੋਂ ਕੀਤੀ ਗਈ ਜਿਹੜੀ ਜੇਠੂਮਜਾਰਾ, ਸਲੋਹ, ਗੌਰਖਪੁਰ,ਗੌਹਲਡ਼ੋ ਆਦਿ ਪਿੰਡਾਂ ਦੇ ਲੰਿਕ ਮਾਰਗਾਂ ਤੋਂ ਹੁੰਦੇ ਹੋਏ ਉਸਮਾਨਤੱਕ ਗਈ। ਡਾ. ਰੰਜੀਵ ਨੇ ਦੱਸਿਆ ਕਿ 20 ਕਿਲੋਮੀਟਰ ਲੰਬੀ ਸਾਇਕਲ ਰੈਲੀ ਦੇ ਉਪਰੰਤ ਧਾਰਮਿੰਗ ਸਮਾਗਮ ਵੀ ਆਯੋਜਿਤ ਕੀਤਾ ਗਿਆ। ਜਿਸ ’ਚ ਕਥਾ ਵਾਚਕ ਅਤੇ ਰਾਗੀ ਢਾਡੀ ਜੱਥਾ ਸਰਦਾਰ ਕਸ਼ਮੀਰ ਸਿੰਘ ਕਾਦਰ ਮਿੰਹਦਪੁਰ ਵਾਲਿਆ ਨੇ 4 ਸਾਹਿਬਜਾਦਿਆ ਅਤੇ ਮਾਤਾ ਗੁਜਰੀ ਦੇ ਜੀਵਨ ਅਤੇ ਸਹਾਦਿਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।

ਆਯੋਜਿਤ ਸਮਾਗਮ ਦੇ ਉਪਰੰਤ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ’ਤੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁੱਖੀ, ਡਾ. ਏ. ਕੇ.ਰਾਜਪੁਲ, ਡਾ. ਅਮਰਿੰਦਰ ਸਿੰਘ, ਡਾ. ਜੋਤਇੰਦਰ ਸਿੰਘ ਸੰਧ, ਡਾ. ਗੁਰਜੀਤ ਕੌਰ ਸੰਧੂ, ਡਾ. ਹਰਿੰਦਰ ਸਿੰਘ, ਡਾ. ਅਮਰਿੰਦਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਬੱਧਣ, ਡਾ. ਪਾਹਵਾ, ਡਾ. ਲਕਸ਼ਿਤ, ਡਾ.ਗੁਰਜੀਤ ਸਿੰਘ ਅਤੇ ਡਾ. ਨਵਿਤ ਆਦਿ ਹਾਜ਼ਰ ਸਨ।


shivani attri

Content Editor

Related News