ਆਜ਼ਾਦ ਕਿਸਾਨ ਕਮੇਟੀ ਦੋਆਬਾ ਨੇ ਹੁਸ਼ਿਆਰਪੁਰ-ਫਗਵਾੜਾ ਹਾਈਵੇਅ 4 ਘੰਟੇ ਰੱਖਿਆ ਬੰਦ

04/27/2022 4:30:01 PM

ਹੁਸ਼ਿਆਰਪੁਰ (ਅਮਰੀਕ)- ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ਪ੍ਰਧਾਨ ਹਰਪਾਲ ਸੰਘਾ ਦੀ ਪ੍ਰਧਾਨਗੀ ਅੱਜ ਇਲਾਕੇ ਦੇ ਕਿਸਾਨਾਂ ਨੇ ਹੁਸ਼ਿਆਰਪੁਰ ਤੋਂ ਫਗਵਾੜਾ-ਹਾਈਵੇਅ 4 ਘੰਟੇ ਜਾਮ ਰੱਖਿਆ। ਇਹ ਧਰਨਾ ਪਿੰਡ ਫੁਗਲਾਣਾ ਦੀ ਅਨਾਜ ਮੰਡੀ ਦੇ ਸਾਹਮਣੇ ਲਗਾਇਆ ਗਿਆ ਸੀ। ਪ੍ਰਧਾਨ ਹਰਪਾਲ ਸੰਘਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਲਗਾਤਾਰ ਪਿਛਲੇ 2 ਮਹੀਨੇ ਤੋਂ ਬਿਜਲੀ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨੂੰ ਮਿਲ ਕਿ ਲਗਾਤਾਰ 6 ਘੰਟੇ ਖੇਤੀ ਲਈ ਬਿਜਲੀ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤੇ ਹਨ, ਚਾਹੇ ਉਹ ਐੱਸ. ਈ. ਹੋਣ ਜਾ ਵੱਖ-ਵੱਖ ਸਬ ਸਟੇਸ਼ਨਾਂ ਦੇ ਐੱਸ. ਡੀ. ਓ. ਹੋਣ ਦੀ ਗੱਲ ਹੋਵੇ। ਕਿਉਂਕਿ ਬਿਜਲੀ ਮਹਿਕਮੇ ਦੇ ਬਿਜਲੀ ਸਪਲਾਈ ਨਾ ਦੇਣ ਕਾਰਨ ਦੋਆਬੇ ਇਲਾਕੇ ਵਿਚ ਕਣਕ ਦੇ ਝਾੜ ਤੇ ਬੁਰੀ ਤਰ੍ਹਾਂ ਅਸਰ ਹੋਇਆ ਹੈ ਅਤੇ ਹੁਣ ਮਹਿਕਮੇ ਨੇ ਬਿਜਲੀ ਸਪਲਾਈ ਠੱਪ ਕਰਕੇ ਮੱਕੀ ਦੀ ਫ਼ਸਲ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। 
ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

PunjabKesari

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ ਅਤੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਕਿਸਾਨਾਂ ਹਿੱਤਾਂ ਲਈ ਸੰਘਰਸ਼ ਕਰਦੀ ਆਈ ਹੈ ਅਤੇ ਕਿਸਾਨ ਹਿੱਤਾਂ ਨੂੰ ਮੁਖ ਰੱਖਦੇ ਹੋਏ ਇਹ ਧਰਨਾ ਮਜਬੂਰਨ ਬਿਜਲੀ ਮਹਿਕਮੇ ਦੀ ਮਾੜੀ ਕਾਰਗੁਜਾਰੀ ਖ਼ਿਲਾਫ਼ ਲਗਾਉਣਾ ਪਿਆ, ਜਿਸ ਦੀ ਜਿੰਮੇਵਾਰੀ ਸਿਰਫ਼ ਮਹਿਕਮੇ ਦੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਦੇ ਇਸ ਇਲਾਕੇ ਨੂੰ ਕ੍ਰੋਪ ਡਿਵਰਸਟੀਫੀਕੇਸ਼ਨ ਲਈ ਪ੍ਰੇਰਿਤ ਕੀਤਾ ਹੈ ਪਰ ਅਫ਼ਸੋਸ ਬਿਨਾ ਬਿਜਲੀ ਤੋਂ ਸਿੰਚਾਈ ਲਈ ਪਾਣੀ ਨਾ ਹੋਣ ਕਰਨ ਬਿਜਲੀ ਮਹਿਕਮਾ ਸਿਰਫ਼ ਫ਼ਸਲਾਂ ਸੁਕੋਣ ਦੀ ਨੀਤੀ 'ਤੇ ਜ਼ੋਰ ਦਿੰਦਾ ਨਜ਼ਰ ਆ ਰਿਹਾ ਹੈ। 
ਧਰਨੇ ਵਿਚ ਐੱਸ. ਡੀ. ਓ. ਅਮਰਜੀਤ ਸਿੰਘ ਦੇ ਪੁੱਜਣ 'ਤੇ ਕਿਸਾਨਾਂ ਵੱਲੋਂ ਗੱਲ ਕਰਨ ਤੋਂ ਇਨਕਾਰੀ ਕੀਤੀ ਗਈ ਅਤੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜ਼ਿਲ੍ਹਾ ਪੱਧਰੀ ਅਧਿਕਾਰੀ ਨਾਲ ਬੈਠ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਪ੍ਰਧਰਸ਼ਨਕਾਰੀਆਂ ਦੀ ਮੰਗ 'ਤੇ ਪ੍ਰਸ਼ਾਸਨ ਵੱਲੋਂ ਐਕਸੀਅਨ ਕੁਲਦੀਪ ਠਾਕਰ ਸਮੇਤ ਹੋਰ ਅਧਿਕਾਰੀ ਜੇ. ਬੀ. ਵੇਦੀ, ਐੱਸ. ਡੀ. ਓ. ਅਮਰਜੀਤ ਸਿੰਘ, ਯਸ਼ਪਾਲ ਸਿੰਘ ਖ਼ੁਦ ਧਰਨੇ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿੱਤਾ ਕਿ ਹੁਸ਼ਿਆਰਪੁਰ ਇਲਾਕੇ ਦੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਬਿਜਲੀ ਮਹਿਕਮਾ ਕਿਸਾਨਾਂ ਦੇ ਖੇਤਾਂ ਦੀ ਸਿੰਚਾਈ ਲਈ ਨਿਰੰਤਰ ਬਿਜਲੀ ਸਪਲਾਈ ਲਈ ਹਰ ਯਤਨ ਕਰੇਗਾ। 

PunjabKesari

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਮਹਿਕਮੇ ਦੇ ਤਮਾਮ ਉੱਚ ਅਧਿਕਾਰੀਆਂ ਦੇ ਭਰੋਸੇ 'ਤੇ ਆਜ਼ਾਦ ਕਿਸਾਨ ਕਮੇਟੀ ਦੇ ਵਫ਼ਦ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਤਕਰੀਬਨ 4 ਘੰਟੇ ਬਾਅਦ ਹਟਾ ਦਿੱਤਾ ਗਿਆ। ਹਰਪਾਲ ਸੰਘਾ ਵੱਲੋਂ ਮਹਿਕਮੇ ਨੂੰ ਦੋ ਟੁੱਕ ਅਗਾਂਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੇਕਮਾ ਅਜੇ ਵੀ ਢਿੱਲੀ ਕਾਰਗੁਜਾਰੀ ਵਿਖਾਉਂਦਾ ਹੈ ਅਤੇ ਜਲਦ ਕਿਸਾਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਧਰਨੇ ਵਿਚ ਆਜ਼ਾਦ ਕਿਸਾਨ ਕਮੇਟੀ ਦੇ ਆਗੂ ਲਵਲੀ, ਹਰਜਾਪ ਸਿੰਘ ਮੱਖਣ, ਸਤਵਿੰਦਰ ਸਿੰਘ ਸੱਤਾ, ਰਵੀ ਮੇਹਟੀਆਣਾ, ਸੰਤੋਖ ਸਿੰਘ, ਜਸਵੀਰ ਸਿੰਘ ਸੰਘਾ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਪਰਸ਼ੋਤਮ ਸਿੰਘ, ਮਨਜੀਤ ਸਿੰਘ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News