ਫ਼ਸਲ ਦੀ ਆਮਦ ਨੂੰ ਵੇਖਦੇ ਕਿਸਾਨਾਂ ਨੂੰ ਕਿਸੇ ਕਿਸਮ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਜਸਵੀਰ ਰਾਜਾ

04/18/2024 5:07:54 PM

ਟਾਂਡਾ ਉੜਮੁੜ (ਮੋਮੀ)- ਹਾੜੀ ਦੀ ਪ੍ਰਮੁੱਖ ਕਣਕ ਦੀ ਫ਼ਸਲ ਨੂੰ ਸੰਭਾਲਣ ਦੀ ਉਡੀਕ ਵਿੱਚ ਇੰਤਜ਼ਾਰ ਕਰ ਰਹੇ ਕਿਸਾਨ ਅਜੇ ਤੱਕ ਬੀਤੀ 15 ਅਪ੍ਰੈਲ ਨੂੰ ਹੋਈ ਗੜੇਮਾਰੀ ਅਤੇ ਭਾਰੀ ਬਾਰਿਸ਼ ਨੂੰ ਭੁੱਲੇ ਨਹੀਂ ਸਨ ਕਿ ਇਕ ਵਾਰ ਫਿਰ ਤੋਂ ਅਸਮਾਨ 'ਤੇ ਛਾ ਰਹੇ ਕਾਲੇ ਬੱਦਲਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕੀਤਾ ਹੈ। ਬੇਸ਼ੱਕ ਵਿਸਾਖੀ ਦੇ ਤਿਉਹਾਰ ਨੂੰ ਲੰਘਿਆ ਇਕ ਹਫ਼ਤੇ ਦਾ ਸਮਾਂ ਲਗਭਗ ਪੂਰਾ ਹੋ ਹੋਣ ਵਾਲਾ ਹੈ ਪਰ ਅਜੇ ਤੱਕ ਕਣਕ ਦੀ ਕਟਾਈ ਦੀ ਸ਼ੁਰੂਆਤ ਨਾ ਮਾਤਰ ਹੋਈ, ਜਿਸ ਦਾ ਮੁੱਖ ਕਾਰਨ ਪਿਛਲੇ ਦਿਨੀਂ ਹੋਈ ਗੜੇਮਾਰੀ ਅਤੇ ਭਾਰੀ ਬਾਰਿਸ਼ ਦੱਸਿਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਮੌਸਮ ਵਿਭਾਗ ਨੇ ਇਕ ਵਾਰ ਫਿਰ ਤੋਂ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਬਾਰਿਸ਼ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ, ਜਿਸ ਦੇ ਚਲਦਿਆਂ ਖੁੱਲ੍ਹੇ ਅਸਮਾਨ ਅਤੇ ਖੇਤਾਂ ਵਿੱਚ ਖੜ੍ਹੀ ਹੋਈ ਪੱਕੀ ਫ਼ਸਲ ਨੂੰ ਲੈ ਕੇ ਕਿਸਾਨ ਬੇਹਦ ਚਿੰਤਤ ਹਨ ਅਤੇ ਦਿਨ ਰਾਤ ਮਿਹਨਤ ਕਰਕੇ ਧੀਆਂ ਪੁੱਤਰਾਂ ਵਾਂਗ ਪਾਲੀ ਹੋਈ ਫ਼ਸਲ ਤੂੰ ਕਈ ਆਸਾਂ ਉਮੀਦਾਂ ਲਗਾ ਕੇ ਬੈਠੇ ਹਨ।

ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਮਾਰਕਿਟ ਕਮੇਟੀ ਟਾਂਡਾ ਦੀ ਪ੍ਰਮੁੱਖ ਦਾਣਾ ਮੰਡੀ ਅਤੇ ਦਾਣਾ ਮੰਡੀ ਟਾਂਡਾ ਦੀਆਂ ਸਹਾਇਕ ਮੰਡੀਆਂ ਵਿੱਚ ਕਣਕ ਦੀ ਆਮਦ ਅਜੇ ਤੱਕ ਨਾ ਮਾਤਰ ਹੈ ਪਰ ਮਾਰਕਿਟ ਕਮੇਟੀ ਟਾਂਡਾ ਵੱਲੋਂ ਕਣਕ ਦੀ ਫ਼ਸਲ ਦੀ ਖ਼ਰੀਦ, ਸਾਂਭ ਸੰਭਾਲ ਅਤੇ ਮੰਡੀ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਵਾਸਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। 

ਇਹ ਵੀ ਪੜ੍ਹੋ- ਮਾਸੂਮ 'ਦਿਲਰੋਜ਼' ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡੀ ਸੁਪਰਵਾਈਜ਼ਰ ਟਾਂਡਾ ਅਮਰਜੀਤ ਸਿੰਘ ਜੋਨੀ, ਮੰਡੀ ਸੁਪਰਵਾਈਜ਼ਰ ਨਵਰੀਤ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੱਸਿਆ ਕਿ ਜ਼ਿਲ੍ਹਾ ਡਿਪਟੀ ਡੀ. ਐੱਮ. ਓ. ਕਮ ਸਕੱਤਰ ਮਾਰਕਿਟ ਕਮੇਟੀ ਟਾਂਡਾ ਦੇ ਬਿਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਦਾਣਾ ਮੰਡੀ ਟਾਂਡਾ, ਅਤੇ ਇਸ ਦੀਆਂ ਸਹਾਇਕ ਮੰਡੀਆਂ ਜਿਵੇਂ ਕਿ ਨੱਥੂਪੁਰ ,ਜਲਾਲਪੁਰ, ਮਿਆਣੀ, ਖੋਖਰ, ਘੋੜਾਵਾਹਾ, ਕੰਧਾਲਾ ਸ਼ੇਖਾਂ ਤੇ ਕੰਧਾਲਾ ਜੱਟਾਂ ਵਿੱਚ ਕਣਕ ਦੀ ਫ਼ਸਲ ਦੀ ਸਾਂਭ ਸੰਭਾਲ ਵਾਸਤੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਰਹਿੰਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਬਾਰਿਸ਼ ਹੋਣ ਕਾਰਨ ਇਸ ਵਾਰ ਕਣਕ ਦੀ ਆਮਦ ਸਾਰੀਆਂ ਹੀ ਮੰਡੀਆਂ ਵਿੱਚ ਸਮੇਂ ਤੋਂ ਲੇਟ ਹੋ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਕਣਕ ਅਤੇ ਮੌਜੂਦਾ ਸੀਜਨ ਦੌਰਾਨ ਐੱਫ਼. ਸੀ. ਆਈ, ਮਾਰਕਫੈੱਡ ਅਤੇ ਪਨਸਪ ਕੰਪਨੀ ਦੀਆਂ ਖ਼ਰੀਦ ਏਜੰਸੀਆਂ ਕਣਕ ਦੀ ਫ਼ਸਲ ਦੀ ਖ਼ਰੀਦ ਕਰਨਗੀਆਂ। 

ਇਹ ਵੀ ਪੜ੍ਹੋ- ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜਿਆ: ਭਗਵੰਤ ਮਾਨ

ਇਸ ਮੌਕੇ ਉਨਾਂ ਮਾਰਕਿਟ ਕਮੇਟੀ ਟਾਂਡਾ ਦੇ ਸੈਕਟਰੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਕਣਕ ਸਾਫ਼ ਸੁਥਰੀ ਅਤੇ ਨਮੀ  ਰਹਿਤ ਹੀ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਦੂਸਰੇ ਪਾਸੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਪਿਛਲੇ ਸੀਜਨ ਵਾਂਗ ਹੀ ਇਸ ਵਾਰ ਵੀ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਪੰਜਾਬ ਸਰਕਾਰ ਵੱਲੋਂ ਖ਼ਰੀਦ ਕੀਤਾ ਜਾਵੇਗਾ ਅਤੇ ਜੇਕਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਤੁਰੰਤ ਹੀ ਉਨਾ ਦੇ ਜਾਂ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ।

ਇਹ ਵੀ ਪੜ੍ਹੋ-  ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਪੁਲਸ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha