ਕੈਨੇਡਾ ਤੋਂ ਆਈ ਲਡ਼ਕੀ ਦੀ ਡੋਲੀ ਰੋਡਵੇਜ਼ ਦੀ ਲਾਰੀ ਰਾਹੀਂ ਪੁੱਜੀ ਸਹੁਰੇ ਘਰ

01/19/2019 7:52:02 AM

ਨਵਾਂਸ਼ਹਿਰ, (ਮਨੋਰੰਜਨ)- ਇਕ ਪਾਸੇ ਸਾਡੇ ਸਮਾਜ ਵਿਚ ਲੋਕ  ਦਿਖਾਵੇ ਲਈ ਕਰੋਡ਼ਾਂ ਰੁਪਏ ਆਪਣੇ ਲਡ਼ਕੇ-ਲਡ਼ਕੀ ਦੇ ਵਿਆਹ ’ਤੇ ਖਰਚ ਰਹੇ ਹਨ, ਉਥੇ ਨਵਾਂਸ਼ਹਿਰ ਦੇ ਪਿੰਡ ਭੀਣ ਨਿਵਾਸੀ ਲਾੜਾ ਸ਼ੁੱਕਰਵਾਰ ਸਵੇਰ ਬੱਸ ਵਿਚ ਆਪਣੇ 20 ਸਾਥੀਅਾਂ ਦੀ ਬਰਾਤ ਲੈ ਕੇ ਸਹੁਰੇ ਪਿੰਡ ਜਗਰਾਵਾਂ ਦੇ ਕੋਲ ਮਾਣੂਕੇ ਪਹੁੰਚਿਆ।  
ਵਾਪਸੀ ’ਤੇ ਆਪਣੀ ਪਤਨੀ ਦੀ ਡੋਲੀ ਰੋਡਵੇਜ਼ ਦੀ ਲਾਰੀ ’ਚ ਲੈ ਕੇ ਨਵਾਂਸ਼ਹਿਰ ਪਹੁੰਚਿਆ ਜਿਥੇ  ਲਾੜਾ-ਲਾੜੀ ਟੈਂਪੂ ਰਾਹੀਂ ਭੀਣ ਪਹੁੰਚੇ। ਇਸ ਵਿਆਹ ’ਤੇ ਲਾਡ਼ੀ  ਤੇ ਲਾਡ਼ੇ  ਦਾ ਕਹਿਣਾ ਸੀ ਕਿ ਉਨ੍ਹਾਂ ਅਜਿਹਾ ਕਰ ਕੇ ਸਮਾਜ ਨੂੰ ਸਾਦਗੀ ਦਾ ਸੰਦੇਸ਼ ਦਿੱਤਾ ਹੈ। 
 ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਜ਼ਿਲੇ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਏਕ ਰਿਸ਼ਤਾ  ਇਨਸਾਨੀਅਤ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਹੈ। ਪਿੰਡ ਭੀਣ ਦਾ ਅਮਰਜੋਤ ਸਿੰਘ ਇਸ ਸੋਸਾਇਟੀ ਦਾ ਕੈਸ਼ੀਅਰ ਹੈ। ਜੋ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਹੈ । ਉਸ ਨੇ ਫੈਸਲਾ ਲਿਆ ਕਿ ਉਹ ਆਪਣਾ ਵਿਆਹ ਬਿਨਾਂ ਫਜ਼ੂਲ ਖਰਚੀ ਸਾਦਗੀ ਦੇ ਨਾਲ ਕਰੇਗਾ। ਜਿਸ ਨੂੰ ਲੈ ਕੇ ਉਸ ਨੇ ਕੈਨੇਡਾ ਤੋਂ ਆਈ ਆਪਣੀ ਪਤਨੀ ਨਾਲ ਗੱਲ ਕੀਤੀ। ਪਤੀ ਦੀ ਉੱਚੀ ਸੋਚ ਨੂੰ ਦੇਖਦੇ ਹੋਏ ਪਤਨੀ ਨੇ ਵੀ ਬਿਨਾਂ ਝਿਜ਼ਕ ਇਸ ਗੱਲ ਨੂੰ ਮਨਜ਼ੂਰ ਕਰ ਲਿਆ।  ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਆਪਣਾ ਵਿਆਹ ਵੀ ਬਹੁਤ ਸਾਦਗੀ ਨਾਲ ਕੀਤਾ ਸੀ। ਉਹ ਰਾਹੋਂ ਤੋਂ ਰਿਕਸ਼ੇ ਵਿਚ ਆਪਣੀ ਲਾਡ਼ੀ ਲੈ ਕੇ ਪਿੰਡ ਗਡ਼੍ਹੀ ਫਤਿਹ ਖਾਂ ਪਹੁੰਚੇ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਮਾਮੇ ਦਾ ਲਡ਼ਕੇ ਹਰਪ੍ਰੀਤ ਵੀ ਆਪਣੇ ਲਾਡ਼ੀ ਨੂੰ ਸਾਈਕਲ ’ਤੇ ਬਿਠਾ ਕੇ ਲਿਆਇਆ ਸੀ। ਪੂਰੇ ਇਲਾਕੇ ਵਿਚ ਇਸ ਸਾਦਗੀ ਨੂੰ ਲੈ ਕੇ ਚਰਚਾ ਰਹੀ।


Related News