ਕਾਜ਼ੀ ਮੰਡੀ 'ਚ ਇੰਪਰੂਵਮੈਂਟ ਟਰੱਸਟ ਦੀ ਡਿੱਚ ਮਸ਼ੀਨ ਨੇ ਹਟਾਏ ਕਬਜ਼ੇ

Friday, Jun 08, 2018 - 06:00 AM (IST)

ਜਲੰਧਰ, (ਪੁਨੀਤ)- 94.7 ਏਕੜ ਸੂਰਿਆ ਐਨਕਲੇਵ ਸਕੀਮ ਵਿਚ ਕਬਜ਼ਿਆਂ 'ਤੇ ਇੰਪਰੂਵਮੈਂਟ ਟਰੱਸਟ ਨੇ ਡਿੱਚ ਮਸ਼ੀਨ ਚਲਾਉਂਦਿਆਂ ਲੋਕਾਂ ਨੂੰ ਰਾਹਤ ਦਿੱਤੀ। ਅੱਜ ਹੋਈ ਕਾਰਵਾਈ ਤੋਂ ਬਾਅਦ ਲੋਕਾਂ ਦੀ ਉਮੀਦ ਜਾਗੀ ਹੈ ਕਿ ਉਨ੍ਹਾਂ ਨੂੰ ਪੋਜ਼ੈਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਟਰਸੱਟ ਨੇ ਕਾਜ਼ੀ ਮੰਡੀ ਦੇ ਬੁੱਚੜਖਾਨਿਆਂ 'ਤੇ ਬੀਤੇ ਦਿਨੀਂ ਕਾਰਵਾਈ ਕੀਤੀ ਸੀ ਪਰ ਲੋਕਾਂ ਦਾ ਕਹਿਣਾ ਸੀ ਕਿ ਕਬਜ਼ਾ ਪੂਰੀ ਤਰ੍ਹਾਂ ਹਟਾਇਆ ਨਹੀਂ ਗਿਆ ਜਿਸ ਕਾਰਨ ਅੱਜ ਦੁਬਾਰਾ ਡਿੱਚ ਮਸ਼ੀਨ ਦਾ ਰੁਖ ਕਾਜ਼ੀ ਮੰਡੀ ਵੱਲ ਹੋਇਆ ਅਤੇ ਬੁੱਚੜਖਾਨੇ ਨੂੰ ਪੂਰੀ ਤਰ੍ਹਾਂ ਡੇਗ ਦਿੱਤਾ ਗਿਆ। ਉਕਤ ਜਗ੍ਹਾ 'ਤੇ ਨਰੇਸ਼ ਕੁਮਾਰ ਵਾਲੀਆ ਦਾ 206 ਸੀ ਪਲਾਟ ਹੈ। 
100 ਗਜ਼ ਦੇ ਇਸ ਪਲਾਟ ਲਈ ਗਾਹਕ ਨੇ 17 ਲੱਖ ਦੇ ਕਰੀਬ ਰਕਮ ਅਦਾ ਕੀਤੀ ਹੈ। 2015-16 'ਚ ਗਾਹਕ ਨੇ ਪਲਾਟ ਲਿਆ ਸੀ ਪਰ ਕਬਜ਼ਾ ਅਜੇ ਤਕ ਨਹੀਂ ਮਿਲ ਸਕਿਆ। ਗਾਹਕ ਦਾ ਕਹਿਣਾ ਹੈ ਕਿ ਟਰਸੱਟ ਛੇਤੀ ਤੋਂ ਛੇਤੀ ਕਬਜ਼ੇ ਦਿਵਾਏ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ, ਜਿਸ ਲਈ ਟਰੱਸਟ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਕਬਜ਼ੇ ਹਟਾਉਣ ਪਹੁੰਚੇ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਸਤਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਬਾਕੀ ਕਬਜ਼ੇ ਵੀ ਹਟਾਏ ਜਾਣਗੇ ਜਿਸ ਨਾਲ ਗਾਹਕਾਂ ਨੂੰ ਪੋਜ਼ੈਸ਼ਨ ਆਸਾਨੀ ਨਾਲ ਮਿਲ ਸਕੇਗੀ।
94.7 ਏਕੜ ਸੜਕ ਬਣਨੀ ਸ਼ੁਰੂ
ਪਿਛਲੇ ਦਿਨੀਂ ਟਰੱਸਟ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ ਵੱਲ ਜਾਂਦੀ ਸੜਕ 'ਤੇ ਜਿੱਥੇ 10-12 ਕਬਜ਼ੇ ਹਟਾਏ ਸਨ ਉਥੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਸੜਕ ਬਣਾਉਣ ਲਈ ਢੁਕਵਾਂ ਹੈ ਜਿਸ ਕਾਰਨ ਕਬਜ਼ੇ ਹਟਾਉਣ ਦਾ ਕੰਮ ਜਲਦੀ ਪੂਰਾ ਕਰਵਾਇਆ ਜਾਵੇਗਾ। ਇਸ ਸੜਕ 'ਤੇ ਜਿੱਥੇ ਕਬਜ਼ੇ ਹਟਾਏ ਗਏ ਹਨ ਉਥੇ ਅਜੇ ਵੀ ਮਲਬਾ ਪਿਆ ਹੈ ਜਿਸ ਨੂੰ ਚੁੱਕਣ ਦਾ ਕੰਮ ਅਜੇ ਬਾਕੀ ਹੈ। 


Related News