9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

10/22/2018 6:29:35 AM

ਨੂਰਮਹਿਲ,  (ਮੂਰਤੀ)-   ਨੂਰਮਹਿਲ ਪੁਲਸ ਨੇ ਇਕ ਵਿਅਕਤੀ ਨੂੰ 9 ਬੋਤਲਾਂ ਨਾਜਾਇਜ਼  ਸ਼ਰਾਬ ਸਮੇਤ ਕਾਬੂ ਕੀਤਾ। ਥਾਣਾ ਮੁਖੀ ਸੁਰਜੀਤ ਸਿੰਘ ਮਾਗਟ ਨੇ ਦੱਸਿਆ ਕਿ ਏ. ਐੱਸ. ਆਈ.  ਜਗਦੇਵ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਜਨਤਾ ਨਗਰ ਜਾ ਰਹੇ ਸੀ ਕਿ ਜਨਤਾ ਨਗਰ  ਵਲੋਂ ਪੈਦਲ ਆ ਰਹੇ ਇਕ ਵਿਆਕਤੀ ਨੂੰ ਸ਼ੱਕ ਅਾਧਾਰ ’ਤੇ ਰੋਕਿਆ, ਜਿਸ ਹੱਥ ਵਿਚ ਫਡ਼ੀ  ਪਲਾਸਟਿਕ ਕੈਨੀ ਚੈਕ ਕੀਤੀ ਤਾਂ ਉਸ ’ਚੋਂ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।  ਮੁਲਜ਼ਮ ਦੀ ਪਛਾਣ ਚਮਨ ਲਾਲ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭੋਡੇ ਥਾਣਾ ਬਿਲਗਾ  ਵਜੋਂ ਹੋਈ ਨੂਰਮਹਿਲ ਪੁਲਸ ਨੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।