ਮਾਈਨਿੰਗ ਕਾਰਨ ਸਵਾਂ ਨਦੀ ਦਾ ਪੁਲ਼ ਢਹਿ ਜਾਣ ਦੀ ਕਗਾਰ ’ਤੇ, ਮੁਰੰਮਤ ਲਈ ਮੰਗੇ ਗਏ 80 ਲੱਖ

02/06/2021 4:49:44 PM

ਰੋਪੜ— ਪੰਜਾਬ ’ਚ ਗੈਰ-ਕਾਨੂੰਨੀ ਮਾਈਨਿੰਗ ’ਤੇ ਨਕੇਲ ਕੱਸਣ ’ਚ ਸਰਕਾਰ ਨਾਕਾਮ ਰਹੀ ਹੈ। ਰੋਪੜ ’ਚ ਸਵਾਂ ਨਦੀ ’ਤੇ ਹੋ ਰਹੀ ਗੈਰ-ਕਾਨੂੰਨੀ ਨਾਜਾਇਜ਼ ਮਾਈਨਿੰਗ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਪੁਲ਼ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। 

ਇਹ ਵੀ ਪੜ੍ਹੋ : ‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ

ਨਾਜਾਇਜ਼ ਮਾਈਨਿੰਗ ਜੇਕਰ ਇਸੇ ਤਰ੍ਹਾਂ ਨਾਲ ਜਾਰੀ ਰਹੀ ਤਾਂ ਇਹ ਪੁਲ਼ ਕਦੇ ਵੀ ਢਹਿ ਸਕਦਾ ਹੈ। ਪੁਲ਼ ’ਤੇ ਮੰਡਰਾਉਂਦੇ ਹੋਏ ਖਤਰੇ ਨੂੰ ਵੇਖਦੇ ਹੋਏ ਰੋਪੜ ਸਥਿਤ ਲੋਕ ਨਿਰਮਾਣ ਮਹਿਕਮੇ ਦੇ ਅਧਿਕਾਰੀਆਂ ਨੇ ਪੀ. ਡਬਲਿਊ. ਡੀ. ਦੇ ਚੀਫ ਇੰਜੀਨੀਅਰ ਅਤੇ ਆਨੰਦਪੁਰ ਸਾਹਿਬ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ ਨੂੰ ਇਕ ਪੱਤਰ ਲਿਖ ਕੇ ਪੁੱਲ ਨੂੰ ਬਚਾਉਣ ਲਈ 80 ਲੱਖ ਰੁਪਏ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਉਥੇ ਹੀ ਗੈਰ ਕਾਨੂੰਨੀ ਮਾਈਨਿੰਗ ਦੇ ਕਾਰਨ ਨਦੀ ਦਾ ਜਲ ਪੱਧਰ 310.500 ਮੀਟਰ ਤੋਂ ਹੇਠਾਂ ਡਿੱਗ ਕੇ 306.307 ਮੀਟਰ ਹੋ ਗਿਆ ਸੀ, ਜਿਸ ਕਾਰਨ ਬਿ੍ਰਜ ਪਿਲਰਸ, ਦੋ-ਪੀ5 ਅਤੇ ਪੀ7 ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਲ ਦੇ ਹੇਠਾਂ ਨਦੀ ਦੇ ਕੱਢੇ ਤੋਂ ਨਿਰਮਾਣ ਸਮੱਗਰੀ ਦੀ ਖਣਨ ’ਤੇ ਵੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਨੂੰ 6 ਪੱਤਰ ਲਿਖੇ ਗਏ ਸਨ ਪਰ ਕੋਈ ਹਲ ਨਹÄ ਨਿਕਲ ਸਕਿਆ। ਪੀ. ਡਬਲਿਊ. ਡੀ. ਦੇ ਇੰਜੀਨੀਅਰ ਵਿਸ਼ਾਲ ਗੁਪਤਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਮੁਰੰਮਤ ਨਾ ਕਰਵਾਈ ਗਈ ਤਾਂ ਪੁਲ਼ ਢਹਿ ਜਾਵੇਗਾ। 

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ


shivani attri

Content Editor

Related News