ਨਾਜਾਇਜ਼ ਮਾਈਨਿੰਗ ਕਰਨ ''ਤੇ 5 ਵਿਰੁੱਧ ਕੇਸ ਦਰਜ

12/12/2020 3:51:07 PM

ਦਸੂਹਾ (ਝਾਵਰ)— ਮਾਈਨਿੰਗ ਅਫ਼ਸਰ ਕਮ-ਜੇ. ਈ. ਵੱਲੋਂ ਦਸੂਹਾ ਪੁਲਸ ਨੂੰ ਲਿਖਤੀ ਤੌਰ 'ਤੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਢੱਟ, ਦਲਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਢਡਿਆਲਾ, ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਢਡਿਆਲਾ, ਰਮਨਦੀਪ ਸਿੰਘ ਪੁੱਤਰ ਰਾਮ ਪ੍ਰਕਾਸ ਵਾਸੀ ਰਸੂਲਪੁਰ ਪਿੰਡ ਗੰਭੋਵਾਲ ਵਿਖੇ ਇੱਕ ਜੇ. ਸੀ. ਬੀ. ਅਤੇ ਟਰੈਕਟਰ-ਟਰਾਲੀਆ ਲੈ ਕੇ ਮਾਈਨਿੰਗ ਕਰ ਰਹੇ ਹੈ।

ਇਹ ਵੀ ਪੜ੍ਹੋ: ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

ਇਸ ਸਬੰਧੀ ਮੌਕੇ 'ਤੇ ਬਰਾਮਦ ਕੀਤੀ ਗਈ ਜੇ. ਸੀ. ਬੀ. ਅਤੇ ਟਰੈਕਟਰ-ਟਰਾਲੀ ਕਬਜੇ 'ਚ ਲੈ ਕੇ ਦਸੂਹਾ ਪੁਲਸ ਦੇ ਹਵਾਲੇ ਕਰ ਦਿੱਤੀ ਗਈ। ਇਸ ਸਬੰਧੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਅਫ਼ਸਰ ਦੇ ਲਿਖਤੀ ਬਿਆਨ ਦੇ ਅਧਾਰ 'ਤੇ ਇਨ੍ਹਾਂ ਪੰਜਾਂ ਵਿਰੁੱਧ ਨਾਜਾਇਜ਼ ਮਾਈਨਿੰਗ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ, ਇਸ ਸਬੰਧੀ ਅਗਲੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ ਨਾਈਟ ਕਰਫਿਊ, ਮੁੱਖ ਮੰਤਰੀ ਨੇ ਜਾਰੀ ਕੀਤੇ ਸਖ਼ਤ ਹੁਕਮ


shivani attri

Content Editor

Related News