24 ਘੰਟੇ ਪੁਲਸ ਨਾਕਾ ਤੇ ਕੈਮਰੇ ਲੱਗਣ ਦੇ ਬਾਅਦ ਵੀ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ

12/05/2019 4:22:34 PM

ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਰਾਹੋਂ ਦੇ ਅਧੀਨ ਪੈਂਦੇ ਪਿੰਡ ਸਮਸਪੁਰ ਦੀ ਖੱਡ 'ਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਮਾਈਨਿੰਗ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਰੋਕ ਪਾਉਣ 'ਚ ਅਸਮਰੱਥ ਸਿੱਧ ਹੋ ਰਿਹਾ ਹੈ। ਬਾਵਜੂਦ ਇਸ ਦੇ ਤਤਕਾਲੀਨ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਦਰਿਆ ਸਤਲੁਜ ਪੁਲ ਦੇ ਨਜ਼ਦੀਕ ਪੈਂਦੀ ਜ਼ਿਲੇ ਦੀ ਅੰਤਿਮ ਪੁਲਸ ਚੌਕੀ 'ਚ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਫੜਨ ਲਈ ਅਤੇ ਨਾਜਾਇਜ਼ ਧੰਦਿਆਂ ਨੂੰ ਰੋਕਣ ਦੇ ਲਈ ਨਾ ਕੇਵਲ 24 ਘੰਟੇ ਚੱਲਣ ਵਾਲੇ ਪੁਲਸ ਨਾਕੇ ਦਾ ਖੁਦ ਉਦਘਾਟਨ ਕੀਤਾ ਸੀ ਸਗੋਂ ਹਾਲਾਤ 'ਤੇ ਨਜ਼ਰ ਰੱਖਣ ਦੇ ਲਈ ਸੀ.ਸੀ.ਟੀ.ਵੀ. ਕੈਮਰੇ ਵੀ ਕੰਮ ਕਰ ਰਹੇ ਹਨ। ਬਾਵਜੂਦ ਇਸ ਦੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਪੁਲਸ ਅਤੇ ਮਾਈਨਿੰਗ ਵਿਭਾਗ ਦੀ ਕਾਰਵਾਈ ਨਾ ਹੋ ਪਾਉਣਾ ਪੁਲਸ ਅਤੇ ਸਿਵਲ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਨਾਕੇ 'ਤੇ ਦਿਨ-ਰਾਤ ਪੁਲਸ ਕਰਮਚਾਰੀ ਰਹਿੰਦੇ ਨੇ ਤਾਇਨਾਤ : ਐੱਸ.ਆਈ. ਬਲਵਿੰਦਰ ਸਿੰਘ
ਇਸ ਪੁਲ ਦੇ ਅਧੀਨ ਪੈਂਦੀ ਪੁਲਸ ਚੌਕੀ ਸ਼ੇਖਾਮਜਾਰਾ ਦੇ ਇੰਚਾਰਜ ਐੱਸ.ਆਈ. ਬਲਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 24 ਘੰਟੇ ਨਾਕਾ ਲਾਇਆ ਜਾਂਦਾ ਹੈ, ਜਿੱਥੇ ਦਿਨ-ਰਾਤ ਪੁਲਸ ਕਰਮਚਾਰੀ ਤਾਇਨਾਤ ਰਹਿੰਦੇ ਹਨ ਅਤੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਵੀ ਵਰਕਿੰਗ ਹਾਲਤ 'ਚ ਹਨ।

ਸਮਸਪੁਰ ਖੱਡ ਦੇ ਕਿਹੜੇ ਹਨ ਬਦਲਵੇਂ ਮਾਰਗ
ਸਮਸਪੁਰ ਖੱਡ ਤੋਂ ਰੇਤ ਲਿਆਉਣ ਲਈ ਕਈ ਮਾਰਗ ਮੌਜੂਦ ਹਨ, ਜਿਸ 'ਚ ਜੁਲਾਹ ਮਾਜਰਾ ਵਾਇਆ ਬਹਿਲੂਰ ਕਲਾਂ-ਰਾਹੋਂ, ਉਸਮਾਨਪੁਰ-ਜਲਵਾਹਾ ਅਤੇ ਮਾਛੀਵਾੜਾ-ਖੰਨਾ ਮਾਰਗ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਇਨ੍ਹਾਂ ਮਾਰਗਾਂ 'ਤੇ ਖਾਸ ਪੁਲਸ ਨਾਕੇ ਲਾਉਣ ਨਾਲ ਉੱਚ ਅਫਸਰ ਮਾਛੀਵਾੜਾ ਪੁਲ ਦੇ ਨੇੜੇ ਸਥਿਤ 24 ਘੰਟੇ ਨਾਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰੁਟੀਨ ਚੈਕਿੰਗ ਵੀ ਕਰ ਸਕਦੇ ਹਨ।

shivani attri

This news is Content Editor shivani attri