ਧੜੱਲੇ ਨਾਲ ਹੋ ਰਹੀ ਹੈ ਨਾਜਾਇਜ਼ ਮਾਈਨਿੰਗ, ਟਰੈਕਟਰ-ਟਰਾਲੀਆਂ ਸਣੇ 1 ਕਾਬੂ, 2 ਫਰਾਰ

11/23/2019 10:32:10 AM

ਬਲਾਚੌਰ (ਤਰਸੇਮ ਕਟਾਰੀਆ)— ਥਾਣਾ ਬਲਾਚੌਰ ਵੱਲੋਂ ਨਾਜਾਇਜ਼ ਮਾਈਨਿੰਗ ਹੇਠ ਰੇਤ ਨਾਲ ਭਰੀਆਂ 3 ਟਰੈਕਟਰ-ਟਰਾਲੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਦੋਂ ਕਿ ਇਕ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 2 ਚਾਲਕ ਟਰੈਕਟਰ-ਟਰਾਲੀਆਂ ਛੱਡ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦੇ ਹੋਏ ਭੋਲਾ ਅਮਿਰ ਸਿੰਘ ਨੇ ਦੱਸਿਆ ਕਿ ਉਹ ਮੇਨ ਚੌਕ ਨਜ਼ਦੀਕ ਗਸ਼ਤ ਕਰ ਰਹੇ ਸਨ ਅਤੇ ਚੰਡੀਗੜ੍ਹ ਸਾਈਡ ਤੋਂ 3 ਟਰੈਕਟਰ-ਟਰਾਲੀਆਂ ਰੇਤਾ ਭਰ ਕੇ ਆ ਰਹੀਆਂ ਸਨ ਜੋ ਤਿੰਨੋ ਬਿਨਾਂ ਨੰਬਰ ਸਨ ਅਤੇ ਕੋਈ ਕਾਗਜ਼ਾਤ ਨਾ ਹੋਣ ਕਾਰਣ 2 ਚਾਲਕ ਫਰਾਰ ਹੋ ਗਏ ਅਤੇ ਇਕ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਪੁੱਤਰ ਰੂਪ ਪਾਲ ਸਿੰਘ ਵਾਸੀ ਅੋਲੀਆਪੁਰ ਦੱਸਿਆ। 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri