ਨੂਰਪੁਰਬੇਦੀ ਵਿਖੇ 14 ਪਿੰਡਾਂ ਵੱਲੋਂ ਨਾਜਾਇਜ਼ ਮਾਈਨਿੰਗ ਵਾਲੀ ਥਾਂ ’ਤੇ 24 ਘੰਟੇ ਬੈਠਣ ਦਾ ਫ਼ੈਸਲਾ

09/17/2021 4:32:26 PM

ਨੂਰਪੁਰਬੇਦੀ (ਅਵਿਨਾਸ਼ )-ਨਾਜਾਇਜ਼ ਮਾਈਨਿੰਗ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪ੍ਰਭਾਵਿਤ 14 ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਸੱਜਣਾਂ ਦੀ ਇਕ ਮੀਟਿੰਗ ਪਿੰਡ ਭੈਣੀ ਦੇ ਗੁਰਦੁਆਰਾ ਸਾਹਿਬ ਵਿਚ ਹੋਈ, ਜਿਸ ’ਚ ਜੈਮਲ ਸਿੰਘ ਭੜੀ ਜਰਨਲ ਸਕੱਤਰ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਅਤੇ ਸਰੂਪ ਸਿੰਘ ਹਰਸਾ ਬਿੱਲਾ ਪ੍ਰਧਾਨ ਇਲਾਕਾ ਸੰਘਰਸ਼ ਕਮੇਟੀ ਬਾਕੀ ਅਹੁਦੇਦਾਰਾਂ ਨਾਲ ਸੰਘਰਸ਼ ਨੂੰ ਹੁਲਾਰਾ ਦੇਣ ਲਈ ਹਾਜ਼ਰ ਹੋਏ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ’ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇਕ ਵਰਕਰ ਤੋਂ ਮਿਲਿਆ ਰਿਵਾਲਵਰ

ਇਨ੍ਹਾਂ ਪਿੰਡਾਂ ਨੂੰ ਪ੍ਰਭਾਵਿਤ ਕਰਨ ਵਾਲੀ ਥਾਣਾ ਭੈਣੀ ਅਤੇ ਅਗੰਮਪੁਰ ਦੀ ਸੀਮਾ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਕਾਮਯਾਬ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਪਿੰਡਾਂ ਵਿਚ ਆਏ ਸਰਪੰਚ ਅਤੇ ਮੋਹਤਬਰ ਸੱਜਣਾਂ ਨੇ ਫ਼ੈਸਲਾ ਕੀਤਾ ਕੀ ਇਸ ਨਾਜਾਇਜ਼ ਮਾਈਨਿੰਗ ਨੂੰ ਹਰ ਹਾਲਾਤ ਵਿਚ ਹੀ ਬੰਦ ਕਰਾ ਕੇ ਦਮ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਫਿਰ ਢਿੱਲ ਵਰਤੀ ਤਾਂ ਪਿੰਡਾਂ ਦੇ ਲੋਕ ਖ਼ੁਦ ਟੈਂਟ ਲਗਾ ਕੇ ਮਾਈਨਿੰਗ ਵਾਲੀ ਥਾਂ ’ਤੇ 24 ਘੰਟੇ ਡਿਊਟੀਆਂ ਲਾ ਕੇ ਬੈਠਿਆ ਕਰਨਗੇ। ਜਿਸ ਵਾਸਤੇ ਪਿੰਡ ਵਾਈਜ਼ ਰੋਸਟਰ ਤਿਆਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ੁਰੂ ਹੋਇਆ ਹਵਾਈ ਫ਼ੌਜ ਦਾ 'ਏਅਰ ਸ਼ੋਅ', ਅਸਮਾਨ ’ਚ ਦਿਸੇ ਟੀਮ ਦੇ ਜੌਹਰ

ਮੀਟਿੰਗ ਵਿਚ ਭਾਜਪਾ ਆਗੂ ਹਰਿੰਦਰ ਸਿੰਘ ਕਾਹਲੋਂ ਦੇ ਉਸ ਬਿਆਨ ਦੀ ਭਰਵੀਂ ਨਿਖੇਧੀ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੇ ਮੈਂ ਮੋਦੀ ਦੀ ਥਾਂ ਹੁੰਦਾ ਤਾਂ ਕਿਸਾਨਾਂ ਨੂੰ ਡਾਂਗਾਂ ਮਾਰ ਮਾਰ ਕੇ ਜੇਲ੍ਹਾਂ ’ਚ ਡੱਕ ਦਿੰਦਾ । 27 ਸਤੰਬਰ ਦੇ ਭਾਰਤ ਬੰਦ ਨੂੰ ਸੰਯੁਕਤ ਮੋਰਚੇ ਦੇ ਆਦੇਸ਼ਾਂ ਦੀ ਪੂਰਤੀ ਕਰਨ ਹਿੱਤ ਭਰਵਾਂ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਪ੍ਰਧਾਨ ਬਲਜਿੰਦਰ ਸਿੰਘ ਜਿੰਦੂ, ਮਾਸਟਰ ਮੋਹਣ ਸਿੰਘ ਭੈਣੀ, ਰਾਜਪਾਲ ਸਿੰਘ ਹਰਸਾ ਬੇਲਾ, ਦਰਸ਼ਨ ਸਿੰਘ ਐਲਗਰਾਂ, ਹਰਦੇਵ ਸਿੰਘ ਤਰਫ ਮਾਜਰਾ, ਮਦਨ ਸਿੰਘ, ਅਜਾਇਬ ਸਿੰਘ ,ਪ੍ਰੀਤਮ ਸਿੰਘ ਸੰਮਤੀ ਮੈਂਬਰ, ਜਸਵਿੰਦਰ ਬੱਬੀ, ਰਣਜੀਤ ਸਿੰਘ ਜੀਤੀ ਸਰਪੰਚ, ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News