ਕੋਰੋਨਾ ਕਾਲ ''ਚ ਮਾਈਨਿੰਗ ਮਾਫ਼ੀਆ ਨੂੰ ਕੈਪਟਨ ਸਰਕਾਰ ਨੇ ਦਿੱਤੀ ਰਾਹਤ: ਅਸ਼ਵਨੀ ਸ਼ਰਮਾ

06/17/2020 6:23:20 PM

ਗੜ੍ਹਸ਼ੰਕਰ (ਸ਼ੋਰੀ)— ਪੰਜਾਬ 'ਚ ਮਾਈਨਿੰਗ ਇਕ ਅਜਿਹਾ ਮਸਲਾ ਹੈ, ਜਿਸ ਨੂੰ ਉਭਾਰ ਕੇ ਅਕਾਲੀ ਭਾਜਪਾ ਸਰਕਾਰ ਦਾ 10 ਸਾਲ ਦਾ ਰਾਜ ਭਾਗ ਕਾਂਗਰਸ ਨੇ ਖਤਮ ਕਰ ਦਿੱਤਾ ਸੀ। ਮਾਈਨਿੰਗ ਪਾਲਸੀ ਲਿਆਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਸੂਬੇ 'ਚ ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅੱਜ ਤਕ ਸਰਕਾਰ ਮਾਈਨਿੰਗ ਪਾਲਿਸੀ ਨਹੀਂ ਬਣਾ ਸਕੀ ਹੈ। ਹੁਣ ਇਸ ਮੁੱਦੇ ਨੂੰ ਆਧਾਰ ਬਣਾ ਕੇ ਵਿਰੋਧੀ ਪਾਰਟੀਆਂ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਤਿਆਰੀ 'ਚ ਦਿਸ ਰਹੀਆਂ ਹਨ। ਇਸ ਦੇ ਸੰਕੇਤ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ, ਸਾਬਕਾ ਮੰਤਰੀ ਨੇ ਦਿੱਤੇ ਹਨ।
ਪੰਜਾਬ ਸਰਕਾਰ ਸੂਬੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਪਰਦਾ ਪਾਉਣ ਲਈ ਹਿਮਾਚਲ ਤੋਂ ਆਉਣ ਵਾਲੇ ਮਾਈਨਿੰਗ ਪ੍ਰੋਡਕਟ ਉੱਪਰ ਓਵਰ ਲੋਡ ਦਾ ਡੰਡਾ ਦਿਖਾ ਕੇ ਇਨ੍ਹਾਂ ਪ੍ਰੋਡਕਟਾਂ ਨੂੰ ਪ੍ਰਦੇਸ਼ 'ਚ ਦਾਖਲੇ ਤੋਂ ਬੰਦ ਕਰਨਾ ਚਾਹੁੰਦੀ ਹੈ, ਜਿਸ ਲਈ ਹਿਮਾਚਲ ਦੀ ਸੀਮਾ ਦੇ ਨਾਲ ਕਈ ਕੰਡੇ ਸਥਾਪਤ ਵੀ ਕੀਤੇ ਜਾ ਚੁੱਕੇ ਹਨ, ਹੈਰਾਨੀ ਇਸ ਗਲ ਦੀ ਹੈ ਕਿ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਦੇ ਓਵਰਲੋਡ ਟਿੱਪਰ ਸ਼ਰੇਆਮ ਸੜਕਾਂ ਉੱਪਰ ਘੁੰਮਦੇ ਲੋਕਾਂ ਨੂੰ ਤਾਂ ਨਜ਼ਰ ਆ ਰਹੇ ਹਨ ਪਰ ਇਹ ਟਿੱਪਰ ਓਵਰ ਲੋਡ ਟਿੱਪਰ ਨਾ ਤਾਂ ਪ੍ਰਸ਼ਾਸਨ ਨੂੰ ਦਿੱਸ ਰਿਹਾ ਨਾ ਹੀ ਸਰਕਾਰ ਨੂੰ।

ਮਾਈਨਿੰਗ ਮਾਫ਼ੀਆ ਤੇ ਕੈਪਟਨ ਦੀ ਮਿਲੀ ਭੁਗਤ ਕਾਰਨ ਲੋਕਾਂ ਦੀ ਹੋ ਰਹੀ ਲੁੱਟ-ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕੈਪਟਨ ਸਰਕਾਰ ਤੋਂ ਪੁੱਛਿਆ ਕਿ ਸਰਕਾਰ ਦੱਸੇ ਕਿ ਸੂਬੇ 'ਚ ਕਿੱਥੇ-ਕਿੱਥੇ ਮਨਜ਼ੂਰਸ਼ੁਦਾ ਮਾਈਨਿੰਗ ਹੋ ਰਹੀ ਹੈ, ਕਿੰਨੀਆਂ ਖੱਡਾ ਨੈਸ਼ਨਲ ਗ੍ਰੀਨ ਟ੍ਰਿਬੀਊਨਲ ਦਿੱਲੀ ਵੱਲੋਂ ਮਨਜ਼ੂਰਸ਼ੁਦਾ ਹਨ। ਪਰ ਸਰਕਾਰ ਨੇ ਇੱਕ ਵਾਰ ਵੀ ਸਾਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਸਰਕਾਰ ਦੀ ਮਾਈਨਿੰਗ ਮਾਫ਼ੀਆ ਨਾਲ ਮਿਲੀਭੁਗਤ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਈਨਿੰਗ ਅਤੇ ਸ਼ਰਾਬ ਮਾਫੀਆ ਨੂੰ ਕੋਰੋਨਾਂ ਕਾਲ 'ਚ ਕਰੋੜਾਂ ਦੀ ਰਾਹਤ ਦੇ ਕੇ ਆਪਣੀ ਮਨਸ਼ਾ ਸਾਫ਼ ਕਰ ਦਿੱਤੀ ਹੈ ਕਿ ਸਰਕਾਰ ਆਮ ਲੋਕਾਂ ਦੇ ਲਈ ਦੀ ਬਲਕਿ ਮਾਫੀਆ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਜਲਦ ਹੀ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਇਕ ਮੰਗ ਪੱਤਰ ਦੇਵੇਗੀ ਅਤੇ ਸਰਕਾਰ ਦੀਆਂ ਸਾਰੀਆਂ ਗਲਤ ਨੀਤੀਆਂ ਸੰਬੰਧੀ ਜਾਣੂ ਕਰਵਾਵੇਗੀ । ਉਨ੍ਹਾਂ ਕਿਹਾ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰੇਤ ਬੱਜਰੀ ਦੇ ਰੇਟ ਅਤੇ ਕਾਂਗਰਸ ਦੇ ਸਰਕਾਰ ਮੌਕੇ ਰੇਤ ਬੱਜਰੀ ਦੇ ਰੇਟਾ ਦਾ ਜੇਕਰ ਕੰਪੈਰੇਜ਼ਨ ਕੀਤਾ ਜਾਵੇ ਤਾਂ ਸਾਫ ਪਤਾ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਹੁਣ ਲੋਕਾਂ ਦੀ ਲੁੱਟ ਹੋ ਰਹੀ ਹੈ।

ਪੁਲਸ ਕਰ ਰਹੀ ਹੈ ਪੱਖ ਪਾਤ, ਨਹੀਂ ਮਿਲਿਆ ਇਨਸਾਫ: ਠੰਡਲ
ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਸੂਬੇ 'ਚ ਮਾਇਨਿੰਗ ਮਾਫ਼ੀਆ ਨੂੰ ਪੁਲਿਸ ਦਾ ਪੂਰਾ ਸਹਿਯੋਗ ਹੈ ਅਤੇ ਪੁਲਸ ਕਾਂਗਰਸੀਆਂ ਨੂੰ ਛੱਡ ਕੇ ਬਾਕੀਆ ਤੇ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪੱਖਪਾਤ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਠੰਡਲ ਨੇ ਦੱਸਿਆ ਕਿ ਚੱਬੇਵਾਲ ਵਿੱਚ ਰੇਤ ਦਾ ਕੰਮ ਕਰਨ ਵਾਲੇ ਵਾਲਿਆਂ ਨੂੰ ਪੁਲਸ ਨੇ ਰੋਕਿਆ ਅਕਾਲੀ ਦਲ ਨਾਲ ਸਬੰਧਿਤ ਵਿਅਕਤੀ ਤੇ ਕੇਸ ਦਰਜ਼ ਕਰ ਦਿੱਤਾ ਗਿਆ ਜਦਕਿ ਉਸੀ ਸਮੇਂ ਕਾਬੂ ਕੀਤੇ ਤਿੰਨ ਹੋਰਾਂ ਨੂੰ ਇਸ ਲਈ ਛੱਡ ਦਿੱਤਾ ਗਿਆ ਕਿਉਂਕਿ ਉਹ ਕਾਂਗਰਸੀ ਸਨ।
ਡੇਰਾ ਬਾਬਾ ਨਾਨਕ ਦੀ ਘਟਨਾ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ 25 ਟਿੱਪਰ ਅਤੇ ਚਾਰ ਮਸ਼ੀਨਾਂ ਲੋਕਾਂ ਨੇ ਮੀਡੀਆ ਦੀ ਹਾਜ਼ਰੀ ਵਿਚ ਪੁਲਸ ਨੂੰ ਨਾਜਾਇਜ਼ ਮਾਇਨਿੰਗ ਕਰਦੇ ਫੜਵਾਏ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਠੰਡਲ ਨੇ ਮੁੱਖ ਮੰਤਰੀ 'ਤੇ ਸਵਾਲ ਕਰਦੇ ਕਿਹਾ ਕਿ ਹੈਲੀਕਾਪਟਰ 'ਚ ਨਾਜਾਇਜ਼ ਮਾਈਨਿੰਗ ਦੇਖ ਕੇ ਅਖ਼ਬਾਰ ਦੀ ਸੁਰਖੀ ਤਾਂ ਬਣਾ ਲਈ ਪਰ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਨ੍ਹਾਂ ਦਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਪੂਰੀ ਤਿਆਰੀ ਨਾਲ ਸਰਕਾਰ ਨੂੰ ਘੇਰੇਗੀ।

shivani attri

This news is Content Editor shivani attri