ਜਲੰਧਰ-ਹੁਸ਼ਿਆਰਪੁਰ ਹਾਈਵੇ ’ਤੇ ਹੋ ਰਹੀਆਂ ਹਨ ਨਾਜਾਇਜ਼ ਉਸਾਰੀਆਂ, JDA ਨੇ ਮੀਟੀਆਂ ਅੱਖਾਂ

01/31/2020 2:07:51 PM

ਜਲੰਧਰ (ਬੁਲੰਦ) – ਜਲੰਧਰ ਡਿਵੈੱਲਪਮੈਂਟ ਅਥਾਰਿਟੀ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਲੰਧਰ ਤੋਂ ਲੈ ਕੇ ਹੁਸ਼ਿਆਰਪੁਰ ਹਾਈਵੇ ’ਤੇ ਦਰਜਨਾਂ ਨਾਜਾਇਜ਼ ਉਸਾਰੀਆਂ ਸ਼ਰੇਆਮ ਜਾਰੀ ਹਨ। ਆਮ ਲੋਕਾਂ ਦੀਆਂ ਛੋਟੀਆਂ ਕਾਲੋਨੀਆਂ ਜਾਂ ਉਸਾਰੀਆਂ ’ਤੇ ਡਿੱਚ ਚਲਾਉਣ ਵਾਲੇ ਜੇ. ਡੀ.ਏ. ਵੱਡੇ ਤੇ ਸਿਫਾਰਸ਼ੀ ਲੋਕਾਂ ਦੀਆਂ ਬਿਲਡਿੰਗਾਂ ਨੂੰ ਜਿਸ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ, ਉਹ ਹੈਰਾਨੀਜਨਕ ਹਨ। ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਕਾਲੋਨਾਈਜ਼ਰਾਂ ਨੇ ਦੱਸਿਆ ਕਿ ਜੇ ਡੀ. ਏ. ’ਚ ਭ੍ਰਿਸ਼ਟਾਚਾਰ ਇੰਨਾ ਵਧ ਚੁੱਕਾ ਹੈ ਕਿ ਖੁਦ ਵਿਭਾਗੀ ਕਰਮਚਾਰੀ ਨਾਜਾਇਜ਼ ਉਸਾਰੀਆਂ ਕਰਨ ਲਈ ਸਕੀਮਾਂ ਦੇ ਰਹੇ ਹਨ। ਇਸ ਨਾਲ ਅੱਧੀਆਂ ਅਧੂਰੀਆਂ ਫਾਈਲਾਂ ਦਫਤਰ ’ਚ ਜਮ੍ਹਾ ਕਰਵਾਓ ਅਤੇ ਜਦੋਂ ਤੱਕ ਫਾਈਲ ’ਤੇ ਕੋਈ ਐਕਸ਼ਨ ਹੁੰਦਾ ਹੈ ਤਦ ਤੱਕ ਆਪਣਾ ਕੰਮ ਪੂਰਾ ਕਰ ਕੇ ਜਿੰਨਾ ਹੋ ਸਕਦਾ, ਮਾਲ ਵੇਚ ਦਿਓ। ਉਸ ਤੋਂ ਬਾਅਦ ਜੋ ਹੋਵੇਗਾ ਵੇਖਿਆ ਜਾਵੇਗਾ। ਇਸ ਲਈ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ।

ਜਾਣਕਾਰੀ ਅਨੁਸਾਰ ਜਲੰਧਰ-ਆਦਮਪੁਰ ਰੋਡ ’ਤੇ ਕੁਝ ਕਮਰਸ਼ੀਅਲ ਪ੍ਰਾਜੈਕਟ ਬਣਾਏ ਗਏ ਹਨ। ਕਈਆਂ ਨੇ ਨਾਜਾਇਜ਼ ਦੁਕਾਨਾਂ ਬਣਾ ਕੇ ਲੱਖਾਂ ’ਚ ਵੇਚ ਦਿੱਤੀਆਂ। ਇਨ੍ਹਾਂ ਸਾਰੇ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਬਦਲੇ, ਜੋ ਟੈਕਸ ਪੁੱਡਾ ਦੇ ਖਾਤੇ ’ਚ ਆਉਣਾ ਚਾਹੀਦਾ ਸੀ, ਉਹ ਨਹੀਂ ਆਇਆ ਅਤੇ ਸਾਰਾ ਬੋਝ ਆਮ ਜਨਤਾ ਦੀ ਜੇਬ ’ਤੇ ਪੈ ਰਿਹਾ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ-ਊਨਾ ਰੋਡ ’ਤੇ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਨਾਲ ਪੁੱਡਾ ਦੇ ਮਾਲੀਆ ’ਤੇ ਤਾਂ ਡਾਕਾ ਪੈ ਗਿਆ ਕਿਉਂਕਿ ਕਈ ਕਾਲੋਨਾਈਜ਼ਰਾਂ ਦੀ ਤਾਂ ਸੈਟਿੰਗ ਇੰਨੀ ਤਗੜੀ ਹੈ ਕਿ ਉਨ੍ਹਾਂ ਨੇ ਫਾਈਲ ਅਪਲਾਈ ਕਰਨਾ ਜ਼ਰੂਰੀ ਨਹੀਂ ਸਮਝਿਆ। ਹੈਰਾਨੀ ਦੀ ਗੱਲ ਹੈ ਕਿ ਪੁੱਡਾ ’ਚ 3 ਵੱਡੇ ਅਧਿਕਾਰੀ, ਸੀ.ਏ., ਏ.ਸੀ.ਏ., ਈ.ਓ. ਹੁੰਦੇ ਹੋਏ ਜਿਸ ਤਰ੍ਹਾਂ ਸ਼ਰੇਆਮ ਕਾਲੋਨਾਈਜ਼ਰਾਂ ਨੇ ਲੁੱਟ ਮਚਾਈ ਹੋਈ ਹੈ, ਉਸ ਨੂੰ ਰੋਕਿਆ ਨਹੀਂ ਜਾ ਰਿਹਾ। ਵੈਸੇ ਇਸ ਵਿਭਾਗ ਦਾ ਮੰਤਰਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ।

rajwinder kaur

This news is Content Editor rajwinder kaur