ਨਾਜਾਇਜ਼ ਨਿਰਮਾਣਾਂ ਵਿਰੁੱਧ ਮੇਅਰ ਤੇ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

06/24/2018 12:43:24 PM

ਜਲੰਧਰ (ਖੁਰਾਣਾ)— ਨੰਦਨਪੁਰ ਰੋਡ ਕੋਲ ਪੈਂਦੀ ਕਾਲੋਨੀ ਸੁਦਰਸ਼ਨ ਪਾਰਕ ਦੀ ਵੈੱਲਫੇਅਰ ਸੋਸਾਇਟੀ ਨੇ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਮੰਗ-ਪੱਤਰ ਦੇ ਕੇ ਕਾਲੋਨੀ 'ਚ ਹੋ ਰਹੇ ਨਾਜਾਇਜ਼ ਨਿਰਮਾਣਾਂ ਦੀ ਸ਼ਿਕਾਇਤ ਲਗਾਈ ਹੈ। ਖੇਤਰ ਵਾਸੀਆਂ ਨੇ ਕਿਹਾ ਕਿ ਬਿਲਡਿੰਗ ਠੇਕੇਦਾਰ ਤੇ ਪ੍ਰਾਪਰਟੀ ਡੀਲਰ ਦੋ ਗਲੀਆਂ ਲੱਗਦੇ ਪਲਾਟ ਖਰੀਦ ਕੇ 10 ਮਰਲਿਆਂ ਨੂੰ 5-5 ਮਰਲਿਆਂ ਦੇ ਪਲਾਟਾਂ 'ਚ ਵੰਡ ਦਿੰਦੇ ਹਨ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਕੋਠੀਆਂ ਬਣਾਉਂਦੇ ਹਨ ਅਤੇ ਰੈਂਪ ਨੂੰ ਕਾਫੀ ਅੱਗੇ ਵਧਾ ਲੈਂਦੇ ਹਨ। ਖੇਤਰ 'ਚ ਬਿਲਡਿੰਗ ਇੰਸਪੈਕਟਰ ਨੂੰ ਭੇਜ ਕੇ ਕਾਲੋਨੀ ਦੀ ਜਾਂਚ ਕਰਵਾਈ ਜਾਵੇ।