ਕਾਂਗਰਸੀ ਸਿਆਸਤ ’ਚ ਉਬਾਲ, ਕੌਂਸਲਰ ਪਤੀ ਮਾਈਕ ਖੋਸਲਾ ਨੇ ਕਾਂਗਰਸੀ ਕੌਂਸਲਰ ਨਿੰਮਾ ਵਿਰੁੱਧ ਖੋਲ੍ਹਿਆ ਮੋਰਚਾ

02/13/2021 3:23:20 PM

ਜਲੰਧਰ (ਖੁਰਾਣਾ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਦੇ ਕਰੀਬ ਸਮਾਂ ਰਹਿ ਗਿਆ ਹੈ। ਕਿਸਾਨ ਅੰਦੋਲਨ ਕਾਰਣ ਪੂਰੇ ਸੂਬੇ ਦੀ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ ਪਰ ਹੁਣ ਸ਼ਹਿਰ ਦੇ ਉੱਤਰੀ ਵਿਧਾਨ ਸਭਾ ਹਲਕੇ ਵਿਚ ਕਾਂਗਰਸੀ ਸਿਆਸਤ ਵਿਚ ਉਬਾਲ ਆ ਗਿਆ ਹੈ। ਬੀਤੇ ਦਿਨੀਂ ਨਗਰ ਨਿਗਮ ਦੀ ਬਿਲਡਿੰਗ ਮਾਮਲਿਆਂ ਸਬੰਧੀ ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਨੇ ਕਮੇਟੀ ਮੈਂਬਰ ਕੌਂਸਲਰ ਵਿੱਕੀ ਕਾਲੀਆ ਦੀ ਹਾਜ਼ਰੀ ਵਿਚ ਦੋਸ਼ ਲਾਏ ਸਨ ਕਿ ਉੱਤਰੀ ਹਲਕੇ ਦੇ 2 ਵਾਰਡਾਂ ਵਿਚ ‘ਮੋਟੂ-ਪਤਲੂ’ ਦੀ ਜੋੜੀ ਨੇ ਨਾਜਾਇਜ਼ ਬਿਲਡਿੰਗਾਂ ਆਦਿ ਕੋਲੋਂ ਨਾਜਾਇਜ਼ ਵਸੂਲੀ ਦਾ ਧੰਦਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੋਵਾਂ ਨੇ ਕਰੀਬ 2 ਕਰੋੜ ਰੁਪਏ ਦੀ ਨਾਜਾਇਜ਼ ਵਸੂਲੀ ਵੀ ਕਰ ਲਈ ਹੈ।

ਕੌਂਸਲਰ ਨਿੰਮਾ ਨੇ ਤਾਂ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਵਾਰਡਾਂ ਵਿਚ ਨਾਜਾਇਜ਼ ਰੂਪ ਨਾਲ ਬਣੀਆਂ ਕਮਰਸ਼ੀਅਲ ਬਿਲਡਿੰਗਾਂ ਅਤੇ ਕੱਟੀਆਂ ਜਾ ਰਹੀਆਂ ਕਾਲੋਨੀਆਂ ਦੀ ਸੂਚੀ ਜਾਰੀ ਕਰਦਿਆਂ ਆਪਣੇ ਦੋਸ਼ਾਂ ਨੂੰ ਪੁਖਤਾ ਰੂਪ ਦਿੱਤਾ ਸੀ। ਭਾਵੇਂ ਨਿੰਮਾ ਨੇ ਸਪੱਸ਼ਟ ਰੂਪ ਨਾਲ ਕਿਸੇ ਜਨ-ਪ੍ਰਤੀਨਿਧੀ ਦਾ ਨਾਂ ਨਹੀਂ ਲਿਆ ਸੀ ਪਰ ਬਿਲਡਿੰਗਾਂ ਦੀ ਸੂਚੀ ਅਤੇ ਉਨ੍ਹਾਂ ਦੀ ਭਾਸ਼ਾ ਤੋਂ ਸਾਫ ਝਲਕ ਰਿਹਾ ਸੀ ਕਿ ਉਨ੍ਹਾਂ ਦਾ ਇਸ਼ਾਰਾ ਕੌਂਸਲਰ ਪਤੀ ਮਾਈਕ ਖੋਸਲਾ ਅਤੇ ਕਾਂਗਰਸੀ ਕੌਂਸਲਰ ਰਾਜਵਿੰਦਰ ਰਾਜਾ ਵੱਲ ਹੈ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਬਿਲਡਿੰਗ ਕਮੇਟੀ ਦੇ ਚੇਅਰਮੈਨ ਅਤੇ ਹੋਰਨਾਂ ਦੇ ਦੋਸ਼ਾਂ ਤੋਂ ਭੜਕੇ ਕਾਂਗਰਸੀ ਕੌਂਸਲਰ ਰਿਸ਼ਮਾ ਖੋਸਲਾ ਦੇ ਪਤੀ ਮਾਈਕ ਖੋਸਲਾ ਨੇ ਅੱਜ ਚੇਅਰਮੈਨ ਨਿੰਮਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਦੋਸ਼ ਲਾਇਆ ਕਿ ਨਿੰਮਾ ਅਤੇ ਉਨ੍ਹਾਂ ਦੇ ਸਾਥੀ ਉਨ੍ਹਾਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਪਿੱਛੇ ਪਏ ਹੋਏ ਹਨ, ਜਿਨ੍ਹਾਂ ਕੋਲੋਂ ਵਸੂਲੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਾਲ ਪਹਿਲਾਂ ਇਸ ਜੋੜੀ ਨੇ ਸਲੇਮਪੁਰ ਮੁਸਲਮਾਨਾਂ ਅਤੇ ਮਿਲਕ ਪਲਾਂਟ ਇਲਾਕੇ ਵਿਚ ਵਸੀਆਂ ਕਾਲੋਨੀਆਂ ਦੀ ਪੈਮਾਇਸ਼ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਪਰ ਉਸ ਮਾਮਲੇ ਵਿਚ ਕੁਝ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਥੋਂ ਰਿਸ਼ਵਤ ਦੇ ਰੂਪ ਵਿਚ ਵਸੂਲੀ ਹੋ ਗਈ। ਜਿਥੋਂ ਪੈਸੇ ਨਹੀਂ ਆਉਂਦੇ, ਉਨ੍ਹਾਂ ਨੂੰ ਅਜੇ ਵੀ ਤੰਗ ਕੀਤਾ ਜਾ ਰਿਹਾ ਹੈ। ਉਹ ਖੁਦ ਐਫੀਡੇਵਿਟ ਦੇ ਰਹੇ ਹਨ ਕਿ ਉਨ੍ਹਾਂ ਕੋਲੋਂ ਵੀ 2 ਲੱਖ ਰੁਪਏ ਮੰਗੇ ਗਏ ਹਨ। ਮਾਈਕ ਖੋਸਲਾ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਬਿਲਡਿੰਗ ਕਮੇਟੀ ਦੇ ਚੇਅਰਮੈਨ ਅਤੇ ਹੋਰ ਮੈਂਬਰ ਇਕ ਵੀ ਕਾਲੋਨੀ ਅਤੇ ਬਿਲਡਿੰਗ ਦਾ ਨਾਂ ਦੱਸ ਦੇਣ, ਜਿਸ ਕੋਲੋਂ ਸਰਕਾਰੀ ਰੈਵੇਨਿਊ ਵਿਚ ਵਸੂਲੀ ਹੋਈ ਹੋਵੇ।

ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

ਸਰਕਾਰੀ ਜ਼ਮੀਨ ਵੇਚਣ ਦੀ ਸ਼ਿਕਾਇਤ ਕਾਰਣ ਲੱਗੇ ਦੋਸ਼
ਕੌਂਸਲਰ ਪਤੀ ਮਾਈਕ ਖੋਸਲਾ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਨਿਰਮਲ ਸਿੰਘ ਨਿੰਮਾ ਅਤੇ ਸਾਥੀਆਂ ਨੇ ਉਨ੍ਹਾਂ ’ਤੇ ਜਿਹੜੇ ਦੋਸ਼ ਮੜ੍ਹੇ ਹਨ, ਉਨ੍ਹਾਂ ਦੇ ਪਿੱਛੇ ਕਾਰਣ ਇਹ ਹੈ ਕਿ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਨੇ ਕੁਝ ਸਮਾਂ ਪਹਿਲਾਂ ਨਿੰਮਾ ਵੱਲੋਂ ਕੋਟਲਾ ਰੋਡ ’ਤੇ ਵੇਚੀ ਗਈ ਸਰਕਾਰੀ ਜ਼ਮੀਨ ਦਾ ਪਰਦਾਫਾਸ਼ ਕੀਤਾ ਸੀ ਅਤੇ ਉਸ ਮਾਮਲੇ ਵਿਚ ਸ਼ਿਕਾਇਤਾਂ ਕੀਤੀਆਂ ਸਨ। ਮਾਈਕ ਖੋਸਲਾ ਨੇ ਕਿਹਾ ਕਿ ਉਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਰਾਜਾ ਨਾਲ ਦੋਸਤੀ ਕਾਰਣ ਉਨ੍ਹਾਂ ਨੂੰ ਵੀ ਲਪੇਟੇ ਵਿਚ ਲੈ ਲਿਆ ਗਿਆ।

ਇਹ ਵੀ ਪੜ੍ਹੋ : ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ : ਜਸਟਿਸ ਜ਼ੋਰਾ ਸਿੰਘ

2 ਕਰੋੜ ਤਾਂ ਕੀ 2 ਰੁਪਏ ਦੀ ਵਸੂਲੀ ਵੀ ਸਾਬਿਤ ਕਰ ਦੇਣ ਤਾਂ ਸਿਆਸਤ ਛੱਡ ਦਿਆਂਗੇ
ਇਸ ਮਾਮਲੇ ਵਿਚ ਜਦੋਂ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਲੰਮਾ ਪਿੰਡ ਕੋਟਲਾ ਰੋਡ ’ਤੇ ਸਰਕਾਰੀ ਜ਼ਮੀਨ ਨੂੰ ਵੇਚਣ ਦੀ ਸ਼ਿਕਾਇਤ ਕਰਨ ਕਾਰਣ ਬਿਲਡਿੰਗ ਕਮੇਟੀ ਦੇ ਚੇਅਰਮੈਨ ਅਤੇ ਹੋਰ ਮੈਂਬਰ ਬਿਨਾਂ ਸਿਰ-ਪੈਰ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਹ 1-2 ਦਿਨਾਂ ਵਿਚ ਸਬੂਤਾਂ ਸਮੇਤ ਪ੍ਰੈੱਸ ਕਾਨਫਰੰਸ ਕਰ ਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨਗੇ।
ਇਸੇ ਵਿਚਕਾਰ ਕੌਂਸਲਰ ਪਤੀ ਮਾਈਕ ਖੋਸਲਾ ਨੇ ਕਿਹਾ ਕਿ ਨਿੰਮਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਡੇ ਦੋਵਾਂ ’ਤੇ 2 ਕਰੋੜ ਰੁਪਏ ਦੀ ਨਾਜਾਇਜ਼ ਵਸੂਲੀ ਕਰਨ ਦੇ ਜਿਹੜੇ ਦੋਸ਼ ਲਾਏ ਹਨ, ਨੂੰ ਉਹ ਸਿੱਧ ਕਰ ਕੇ ਦਿਖਾਉਣ। ਜੇਕਰ 2 ਰੁਪਏ ਦੀ ਵਸੂਲੀ ਦੇ ਦੋਸ਼ ਵੀ ਸਿੱਧ ਹੋ ਗਏ ਤਾਂ ਉਹ ਦੋਵੇਂ ਸਿਆਸਤ ਛੱਡ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸੀ ਕੌਂਸਲਰਾਂ ਵਿਚਕਾਰ ਛਿੜੀ ਇਹ ਜੰਗ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਹਲਕਾ ਉੱਤਰੀ ਦੇ ਕਾਂਗਰਸੀ ਕੌਂਸਲਰ ਦੇਸਰਾਜ ਜੱਸਲ ਨੇ ਪਹਿਲਾਂ ਹੀ ਨਿਗਮ ਅਤੇ ਮੇਅਰ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

shivani attri

This news is Content Editor shivani attri