180 ਪੇਟੀ ਨਾਜਾਇਜ਼ ਸ਼ਰਾਬ ਸਮੇਤ 3 ਮੁਲਜ਼ਮ ਗ੍ਰਿਫਤਾਰ

09/06/2020 7:01:34 PM

ਕਪੂਰਥਲਾ (ਭੂਸ਼ਣ)— ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਮੁੱਲ ਦੀ 180 ਪੇਟੀ ਸ਼ਰਾਬ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ 2 ਹੋਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਦੇ ਹੁਕਮਾਂ 'ਤੇ ਜ਼ਿਲ੍ਹਾ ਭਰ 'ਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਤੇ ਡੀ. ਐੱਸ. ਪੀ (ਡੀ) ਸੁਰਿੰਦਰ ਚਾਂਦ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਟੀਮ ਦੇਨਾਲ ਰੇਲ ਕੋਚ ਫੈਕਟਰੀ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। 

ਜਿਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਰਮਨ ਕੁਮਾਰ ਪੁੱਤਰ ਹੰਸ ਰਾਜ ਵਾਸੀ ਮਾਡਲ ਟਾਊਨ ਜੋ ਕਿ ਸ਼ਰਾਬ ਠੇਕੇਦਾਰਾਂ ਦੀ ਫਰਮ 'ਚ ਹਿੱਸੇਦਾਰ ਹੈ ਅਤੇ ਉਸ ਨੇ ਆਪਣੇ ਇਸ ਕਾਰੋਬਾਰ ਦੇ ਲਈ ਪਿੰਡ ਭੁਲਾਣਾ ਦੇ ਇਕ ਕੋਠੀ ਕਿਰਾਏ 'ਤੇ ਲਈ ਹੋਈ ਹੈ, 'ਚ ਇਸ ਸਮੇਂ ਰਮਨ ਕੁਮਾਰ ਅਤੇ ਉਸ ਦੇ ਕਰਿੰਦੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਬੱਗਾ ਮੱਲ ਵਾਸੀ ਬੇਟਵਾ ਥਾਣਾ ਗੁਰ ਹਰਸਹਾਏ ਜ਼ਿਲ੍ਹਾ ਫਿਰੋਜਪੁਰ, ਗੋਲਡੀ ਸ਼ਰਮਾ ਪੁੱਤਰ ਸ਼ਿਵ ਕੁਮਾਰ ਵਾਸੀ ਜੋਂਟਾ ਥਾਣਾ ਨੂਰਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਰਾਜੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਸਾਦਕ ਜ਼ਿਲ੍ਹਾ ਫਰੀਦਕੋਟ ਉਕਤ ਕੋਠੀ ਦੇ ਬਾਹਰ ਖੜੀ ਪਿਕਅਪ ਨੰਬਰੀ ਪੀ. ਬੀ-10-ਬੀ. ਜੀ-2228 ਜਿਸ ਦਾ ਡਰਾਈਵਰ ਬੱਬਲੂ ਹੈ, 'ਚ ਕਾਫੀ ਵੱਡੀ ਮਾਤਰਾ 'ਚ ਦੂਜੇ ਸੂਬੇ ਦੀ ਸ਼ਰਾਬ ਲੱਦ ਰਹੇ ਹਨ।ਇਸ ਨੂੰ ਨਾਜਾਇਜ ਤੌਰ 'ਤੇ ਵੇਚਣ ਦੀ ਤਿਆਰੀ 'ਚ ਹਨ।

ਜਿਸ 'ਤੇ ਪੁਲਸ ਟੀਮ ਨੇ ਜਦੋਂ ਮੌਕੇ 'ਤੇ ਛਾਪੇਮਾਰੀ ਕੀਤੀ ਤਾਂ ਪੁਲਸ ਟੀਮ ਨੇ ਮੌਕੇ ਤੋਂ 3 ਮੁਲਾਜ਼ਮਾਂ ਨੂੰ ਕਾਬੂ ਕਰ ਲਿਆ। ਤਿੰਨੋਂ ਮੁਲਜਮਾਂ ਨੇ ਪੁੱਛਗਿੱਛ ਦੌਰਾਨ ਆਪਣੇ ਨਾਮ ਰਾਜ ਕੁਮਾਰ ਉਰਫ ਰਾਜੂ, ਗੋਲਡੀ ਸ਼ਰਮਾ ਤੇ ਰਾਜੇਸ਼ ਕੁਮਾਰ ਦੱਸਿਆ। ਜਦਕਿ ਇਸ ਦੌਰਾਨ 2 ਹੋਰ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਜਿਸ  ਦੀ ਪਛਾਣ ਰਮਨ ਕੁਮਾਰ ਤੇ ਬੱਬਲੂ ਦੇ ਤੌਰ 'ਤੇ ਹੋਈ। ਪੁਲਸ ਟੀਮ ਨੇ ਮੌਕੇ ਤੋਂ 180 ਪੇਟੀ ਸ਼ਰਾਬ ਮਾਰਕਾ ਕ੍ਰੇਜੀ ਰੋਮੀਓ ਫਾਰ ਸੇਲ ਇਨ ਹਰਿਆਣਾ ਬਰਾਮਦ ਕੀਤੀ। ਬਰਾਮਦ ਸ਼ਰਾਬ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।

shivani attri

This news is Content Editor shivani attri