ਨਾਜਾਇਜ਼ ਸ਼ਰਾਬ ਸਣੇ ''ਗਾਇਕ'' ਗ੍ਰਿਫਤਾਰ

01/20/2019 12:49:40 PM

ਲਾਂਬੜਾ (ਵਰਿੰਦਰ)— ਲਾਂਬੜਾ ਪੁਲਸ ਵੱਲੋਂ ਬੀਤੇ ਦਿਨ ਇਕ ਗਾਇਕ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ। ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਤਾਜਪੁਰ ਨੇੜੇ ਵੰਡਰਲੈਂਡ ਪਾਰਕ ਦੇ ਮੋੜ 'ਤੇ ਪੁਲਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਮੁਖਬਰ ਦੀ ਸੂਚਨਾ 'ਤੇ ਪੁਲਸ ਵੱਲੋਂ ਰਾਮ ਕਿਸ਼ਨ ਪੁੱਤਰ ਜੋਗਿੰਦਰ ਸਿੰਘ ਵਾਸੀ ਤਾਜਪੁਰ ਕਾਲੋਨੀਆਂ ਦੇ ਘਰ ਕ੍ਰਰੇਡ ਕੀਤੀ ਗਈ ਤਾਂ ਮੌਕੇ ਤੋਂ ਰਾਮ ਕਿਸ਼ਨ ਪਾਸੋਂ ਅਰੁਣਾਚਲ ਪ੍ਰਦੇਸ਼ ਦੀ ਰੋਕਸਟਾਰ ਸ਼ਰਾਬ ਦੀਆਂ 32 ਬੋਤਲਾਂ ਬਰਾਮਦ ਹੋਈਆਂ। ਮੁਲਜ਼ਮ ਨਾਜਾਇਜ਼ ਸ਼ਰਾਬ ਘਰ 'ਚ ਹੀ ਰੱਖ ਕੇ ਵੇਚ ਰਿਹਾ ਸੀ। ਮੁਲਜ਼ਮ ਨੂੰ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਗਾਇਕ ਹੈ ਅਤੇ ਪਿਛਲੇ 4 ਸਾਲਾਂ ਤੋਂ ਉਹ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ| ਮੁਲਜ਼ਮ ਖਿਲਾਫ ਇਸ ਤੋਂ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦੇ 5 ਪਰਚੇ ਸਥਾਨਕ ਥਾਣੇ ਅਤੇ ਇਕ ਪਰਚਾ ਡਵੀਜ਼ਨ ਨੰਬਰ 4 ਜਲੰਧਰ ਵਿਖੇ ਦਰਜ ਹੈ| ਪੁਲਸ ਵੱਲੋਂ ਜਾਂਚ ਜਾਰੀ ਸੀ|

shivani attri

This news is Content Editor shivani attri